ਮੁੰਬਈ: ਬਾਲੀਵੁੱਡ ਦੀ ਕਿਸੇ ਸਮੇਂ ਦੀ ਬੋਲਡ ਐਕਟਰਸ ਮੰਨੀ ਜਾਂਦੀ ਪੂਜਾ ਭੱਟ ਨੂੰ ਸ਼ਰਾਬ ਛੱਡੇ ਤਿੰਨ ਸਾਲ ਦਾ ਸਮਾਂ ਹੋ ਗਿਆ ਹੈ। ਪੂਜਾ ਨੇ ਅਕਸਰ ਆਪਣੀ ਇਸ ਆਦਤ ਬਾਰੇ ਖੁਲ੍ਹ ਕੇ ਗੱਲ ਕੀਤੀ ਹੈ ਤੇ ਨਾਲ ਹੀ ਹੁਣ ਪੂਜਾ ਭੱਟ ਆਪਣੇ ਸ਼ਰਾਬ ਛੱਡਣ ਦੇ ਐਕਸਪੀਰੀਅੰਸ ਬਾਰੇ ਵੀ ਖੁੱਲ੍ਹ ਕੇ ਦੱਸਦੀ ਹੈ। ਪੂਜਾ ਨੇ ਸ਼ਰਾਬ ਛੱਡਣ ਦੀ ਜੰਗ ਨੂੰ ਤਿੰਨ ਸਾਲ ਹੋ ਗਏ ਹਨ।

ਇਸ ਆਦਤ ਨਾਲ ਤਿੰਨ ਸਾਲ ਦੀ ਲੜਾਈ ਦਾ ਜਸ਼ਨ ਮਨਾਉਨ ਲਈ ਪੂਜਾ ਭੱਟ ਨੇ ਇੰਸਟਾਗ੍ਰਾਮ ਦਾ ਸਹਾਰਾ ਲਿਆ। ਉਸ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਅਸੀਂ ਸੱਚ ਜਾਣਦੇ ਹਾਂ ਤੇ ਸੱਚ ਤੁਹਾਨੂੰ ਆਜ਼ਾਦ ਕਰਦਾ ਹੈ, ਅੱਜ ਸੰਜਮ ਦੇ ਤਿੰਨ ਸਾਲ ਪੂਰੇ ਹੋਏ। ਬ੍ਰਾਹਮੰਡ ਦਾ ਤੇ ਮੈਨੂੰ ਸੰਭਾਲਣ ਵਾਲੇ ਹੱਥਾਂ ਦਾ ਧੰਨਵਾਦ”। ਐਕਟਰਸ ਨੇ ਅੱਗੇ ਲਿਖਿਆ, “ਇਸ ਨਵੀਂ ਜ਼ਿੰਦਗੀ ਲਈ, ਨਵੇਂ ਪਰਿਪੇਖ ਤੇ ਖੁਦ ਨੂੰ ਨਵੀਂ ਜ਼ਿੰਦਗੀ ਨੂੰ ਨਵਾ ਨਜ਼ਰੀਆ ਦੇਣ ਦੀ ਤਾਕਤ ਨੂੰ ਨਵੀਨੀਕਰਨ ਕਰਨ ਲਈ ਧੰਨਵਾਦੀ ਹਾਂ”।


ਫ਼ਿਲਮ ਪ੍ਰੋਡਿਊਸਰ ਵਜੋਂ ਪੂਜਾ ਭੱਟ 1990 ਤੋਂ ਵਖਰੀਆਂ ਕਹਾਣੀ ਨੂੰ ਰੂਬਰੂ ਕਰਦੀ ਆਈ ਹੈ। ਉਸ ਦਾ ਕਹਿਣਾ ਹੈ ਕਿ ਔਰਤ ਕਦੇ ਵੀ ਸੈਕਸੂਅਲਤਾ ਤੇ ਸੁੰਦਰਤਾ ਨੂੰ ਰੁੱਖੇ ਢੰਗ ਨਾਲ ਨਹੀਂ ਵਰਤਦੀ।