Singer Asees Kaur Got Engaged: ਪ੍ਰਸਿੱਧ ਗਾਇਕਾ ਅਸੀਸ ਕੌਰ ਅੱਜ ਕਿਸੇ ਪਹਿਚਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਬਾਲੀਵੁੱਡ ਨੂੰ 'ਰਾਤਾ ਲੰਬੀਆਂ', 'ਦਿਲਬਰ' ਸਮੇਤ ਕਈ ਰੋਮਾਂਟਿਕ ਗੀਤ ਦਿੱਤੇ ਹਨ। ਅਸੀਸ ਕੌਰ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਦਰਅਸਲ, ਅਸੀਸ ਨੇ ਬੀਤੇ ਦਿਨ ਮੰਗਣੀ ਕਰ ਲਈ ਹੈ, ਜਿਸ ਦੀ ਤਸਵੀਰ ਉਸ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ ਫਿਲਮ ਨੂੰ ਕਾਮਯਾਬੀ ਮਿਲਣ 'ਤੇ ਬੋਲੇ ਦਲੇਰ ਮਹਿੰਦੀ, ਕਿਹਾ- PM ਮੋਦੀ ਦੀ ਵਜ੍ਹਾ ਕਰਕੇ ਖੁਸ਼ੀ ਮਨਾ ਰਹੇ 'ਪਠਾਨ'


ਅਸੀਸ ਕੌਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ ਗਾਇਕ ਗੋਲਡੀ ਸੋਹੇਲ ਨਾਲ ਆਪਣੀ ਮੰਗਣੀ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਜੋੜੇ ਦੀ ਮੰਗਣੀ ਗੁਰਦੁਆਰਾ ਸਾਹਿਬ ਵਿੱਚ ਹੋਈ ਸੀ। ਦੋਵੇਂ ਇੱਕੋ ਰੰਗ ਦੇ ਪੰਜਾਬੀ ਪਹਿਰਾਵੇ 'ਚ ਟਵਿਿਨੰਗ ਕਰਦੇ ਨਜ਼ਰ ਆਏ।









ਜਿਵੇਂ ਹੀ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਇਹ ਖੁਸ਼ਖਬਰੀ ਸਾਂਝੀ ਕੀਤੀ, ਪ੍ਰਸ਼ੰਸਕਾਂ ਸਮੇਤ ਸਾਰੇ ਸੈਲੇਬਸ ਨੇ ਕਮੈਂਟ ਸੈਕਸ਼ਨ ਵਿੱਚ ਵਧਾਈਆਂ ਦੀ ਵਰਖਾ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਤੋਂ ਅਸੀਸ ਕੌਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਮੰਗਣੀ ਦੀ ਤਸਵੀਰ ਸ਼ੇਅਰ ਕੀਤੀ ਹੈ। ਉਦੋਂ ਹੀ ਇਸ ਪਿਆਰੇ ਜੋੜੇ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। ਇਸ ਦੇ ਨਾਲ ਨਾਲ ਦੋਵਾਂ ਦੀ ਇਹ ਤਸਵੀਰ ਹੁਣ ਵਾਇਰਲ ਵੀ ਹੋ ਗਈ ਹੈ। ਇੰਟਰਨੈੱਟ 'ਤੇ ਦੋਵਾਂ ਦੀ ਇਹ ਮੰਗਣੀ ਦੀ ਤਸਵੀਰ ਲੋਕਾਂ ਦੀ ਪਸੰਦ ਬਣੀ ਹੋਈ ਹੈ।


ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਮਨਾ ਰਹੀ 29ਵਾਂ ਜਨਮਦਿਨ, ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨਾਲ ਕੱਟਿਆ ਕੇਕ, ਦੇਖੋ ਵੀਡੀਓ


ਅਸੀਸ ਕੌਰ ਬਾਰੇ ਗੱਲ ਕੀਤੀ ਜਾਏ ਤਾਂ ਉਹ ਇੱਕ ਮਸ਼ਹੂਰ ਗਾਇਕਾ ਹੈ, ਜੋ ਕਿ ਇਸ ਸਮੇਂ ਬਾਲੀਵੁੱਡ ਇੰਡਸਟਰੀ 'ਚ ਸਰਗਰਮ ਹੈ। ਉਸ ਦਾ ਜਨਮ 26 ਸਤੰਬਰ 1988 ਨੂੰ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ 'ਚ ਹੋਇਆ ਸੀ। ਉਹ ਮੂਲ ਤੌਰ 'ਤੇ ਪੰਜਾਬੀ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸ ਨੇ ਬਹੁਤ ਛੋਟੀ ਉਮਰ ਤੋਂ ਹੀ ਗਾਇਕੀ ਦਾ ਸ਼ੌਕ ਸੀ। ਉਸ ਨੇ 5 ਸਾਲ ਦੀ ਉਮਰ ਵਿੱਚ ਗੁਰਬਾਣੀ ਦਾ ਗਾਇਨ ਕਰਨਾ ਸ਼ੁਰੂ ਕਰ ਦਿੱਤਾ ਸੀ।


ਇਸ ਤੋਂ ਬਾਅਦ 2015 'ਚ ਉਸ ਨੇ ਆਪਣੇ ਗਾਇਕੀ ਦੇ ਕਰੀਅਰ ਦੀ ਸ਼ੁਰੂਆਤ ਕੀਤੀ। ਆਪਣੇ 7 ਸਾਲ ਦੇ ਕਰੀਅਰ 'ਚ ਅਸੀਸ ਨੇ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗੀਤ ਦਿੱਤੇ ਹਨ। ਇਹੀ ਨਹੀਂ ਉਹ ਆਪਣੀ ਸ਼ਾਨਦਾਰ ਤੇ ਉਮਦਾ ਗਾਇਕੀ ਦੇ ਲਈ 2 ਫਿਲਮਫੇਅਰ ਤੇ ਇੱਕ ਆਈਫਾ ਐਵਾਰਡ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ। 'ਸ਼ੇਰਸ਼ਾਹ' ਫਿਲਮ ਦਾ ਗਾਣਾ 'ਰਾਤਾਂ ਲੰਬੀਆਂ' ਉਸ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਹਿੱਟ ਗੀਤ ਹੈ।


ਇਹ ਵੀ ਪੜ੍ਹੋ: ਜੈਕਲੀਨ ਫਰਨਾਂਡੀਜ਼ ਨੂੰ ਵੱਡੀ ਰਾਹਤ, ਵਿਦੇਸ਼ ਜਾਣ ਦੀ ਮਿਲੀ ਇਜਾਜ਼ਤ