Prabhas Wedding: ਤੇਲਗੂ ਸੁਪਰਸਟਾਰ ਪ੍ਰਭਾਸ ਇਨ੍ਹੀਂ ਦਿਨੀਂ ਸੁਰਖੀਆਂ 'ਚ ਹਨ। ਉਨ੍ਹਾਂ ਦੀ ਫਿਲਮ ਸਲਾਰ ਜਲਦ ਹੀ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਪ੍ਰਸ਼ੰਸਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪ੍ਰਭਾਸ ਆਪਣੀ ਪ੍ਰੋਫੈਸ਼ਨਲ ਲਾਈਫ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਬਣੇ ਰਹਿੰਦੇ ਹਨ। ਪ੍ਰਭਾਸ ਦਾ ਨਾਂ ਅਨੁਸ਼ਕਾ ਸ਼ੈੱਟੀ ਨਾਲ ਜੋੜਿਆ ਗਿਆ ਹੈ। ਹਾਲ ਹੀ 'ਚ ਆਦਿਪੁਰਸ਼ ਦੌਰਾਨ ਪ੍ਰਭਾਸ ਦਾ ਨਾਂ ਕ੍ਰਿਤੀ ਸੈਨਨ ਨਾਲ ਵੀ ਜੁੜਿਆ ਸੀ। ਪ੍ਰਭਾਸ ਦੇ ਵਿਆਹ ਦਾ ਫੈਨਜ਼ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ ਅਤੇ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਸਾਊਥ ਸਟਾਰ ਕੁੰਦਰਾ ਜੌਨੀ ਦਾ ਦੇਹਾਂਤ, 71 ਸਾਲ ਦੀ ਉਮਰ 'ਚ ਹਾਰਟ ਅਟੈਕ ਨਾਲ ਹੋਈ ਮੌਤ
ਪ੍ਰਭਾਸ ਦੀ ਮਾਸੀ ਸ਼ਿਆਮਲਾ ਦੇਵੀ ਨੇ ਉਸ ਦੇ ਵਿਆਹ ਬਾਰੇ ਖੁਲਾਸਾ ਕੀਤਾ ਹੈ। M9News.com ਨਾਲ ਗੱਲਬਾਤ ਕਰਦੇ ਹੋਏ ਸ਼ਿਆਮਲਾ ਦੇਵੀ ਨੇ ਕਿਹਾ- ਸਾਡੇ ਕੋਲ ਦੁਰਗਾਮਾ ਦਾ ਆਸ਼ੀਰਵਾਦ ਹੈ। ਪ੍ਰਮਾਤਮਾ ਸਾਡੀ ਸਾਰਿਆਂ ਦੀ ਚੰਗੀ ਦੇਖਭਾਲ ਕਰੇਗਾ। ਪ੍ਰਭਾਸ ਯਕੀਨੀ ਤੌਰ 'ਤੇ ਵਿਆਹ ਕਰਨਗੇ ਅਤੇ ਇਹ ਜਲਦੀ ਹੀ ਹੋਵੇਗਾ। ਅਸੀਂ ਤੁਹਾਨੂੰ ਸਾਰਿਆਂ (ਮੀਡੀਆ) ਨੂੰ ਵਿਆਹ ਵਿੱਚ ਬੁਲਾਵਾਂਗੇ ਅਤੇ ਇਸ ਨੂੰ ਮਿਲ ਕੇ ਸੈਲੀਬ੍ਰੇਟ ਕਰਾਂਗੇ।
ਇਸ ਜਗ੍ਹਾ 'ਤੇ ਵਿਆਹ ਕਰਨਗੇ ਪ੍ਰਭਾਸ
ਪ੍ਰਭਾਸ ਨੇ ਆਪਣੇ ਵਿਆਹ ਲਈ ਲੋਕੇਸ਼ਨ ਪਹਿਲਾਂ ਹੀ ਤੈਅ ਕਰ ਲਈ ਹੈ। ਆਦਿਪੁਰਸ਼ ਦੇ ਪ੍ਰਮੋਸ਼ਨ ਦੌਰਾਨ ਪ੍ਰਭਾਸ ਨੇ ਆਪਣੇ ਵਿਆਹ ਦੀ ਯੋਜਨਾ ਬਾਰੇ ਦੱਸਿਆ ਸੀ। ਜਦੋਂ ਪ੍ਰਭਾਸ ਤੋਂ ਵਿਆਹ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ- ਮੈਂ ਤਿਰੂਪਤੀ 'ਚ ਵਿਆਹ ਕਰਾਂਗਾ। ਇਹ ਐਲਾਨ ਸੁਣ ਕੇ ਪ੍ਰਸ਼ੰਸਕ ਬਹੁਤ ਖੁਸ਼ ਹੋਏ। ਹਾਲਾਂਕਿ ਪ੍ਰਭਾਸ ਨੇ ਆਪਣੇ ਜਵਾਬ 'ਚ ਇਹ ਨਹੀਂ ਦੱਸਿਆ ਕਿ ਉਹ ਕਦੋਂ ਵਿਆਹ ਕਰਨ ਜਾ ਰਹੇ ਹਨ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਪ੍ਰਭਾਸ ਦੀ ਸਲਾਰ 22 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ 'ਚ ਪ੍ਰਭਾਸ ਨਾਲ ਸ਼ਰੂਤੀ ਹਾਸਨ ਅਹਿਮ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਫਿਲਮ ਦੀ ਟੱਕਰ ਸ਼ਾਹਰੁਖ ਖਾਨ ਦੀ ਡਿੰਕੀ ਨਾਲ ਹੋਣ ਵਾਲੀ ਹੈ। ਦੋਵੇਂ ਫਿਲਮਾਂ ਕ੍ਰਿਸਮਸ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀਆਂ ਹਨ।
ਸਲਾਰ ਪਹਿਲਾਂ 28 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਸੀ। ਫਿਰ ਫਿਲਮ ਦੀ ਟੱਕਰ ਵਿਵੇਕ ਅਗਨੀਹੋਤਰੀ ਦੀ ਦਿ ਵੈਕਸੀਨ ਵਾਰ ਨਾਲ ਹੋਣੀ ਸੀ। ਉਸ ਤੋਂ ਬਾਅਦ ਇਸ ਨੂੰ ਮੁਲਤਵੀ ਕਰਕੇ ਦਸੰਬਰ ਵਿੱਚ ਤਬਦੀਲ ਕਰ ਦਿੱਤਾ ਗਿਆ।