ਅਨੁਸ਼ਕਾ ਨੇ ਡਾਂਕੇ ਦੀ ਸੱਟ 'ਤੇ ਕਿਹਾ ਕਿ ਲੜਕਾ ਹੋਣਾ ਸਮਾਜ ਦਾ ਮਾਣ ਜਾਂ ਸਨਮਾਨ ਮੰਨਣਾ ਗਲਤ ਹੈ। ਉਸਨੇ ਲਿਖਿਆ, 'ਬੇਸ਼ਕ, ਲੜਕੀ ਹੋਣ ਤੋਂ ਜ਼ਿਆਦਾ ਮਾਨ ਹੋਰ ਕਿਸੇ 'ਚ ਨਹੀਂ ਹੈ। ਪਰ ਤੱਥ ਇਹ ਹੈ ਕਿ ਇਸ ਅਖੌਤੀ ਅਧਿਕਾਰ ਨੂੰ ਅਣਉਚਿਤ ਅਤੇ ਬਹੁਤ ਪੁਰਾਣੇ ਜ਼ਮਾਨੇ ਦੇ ਨਜ਼ਰੀਏ ਨਾਲ ਦੇਖਿਆ ਗਿਆ ਹੈ। ਜਿਹੜੀ ਚੀਜ਼ ਮਾਣ ਵਾਲੀ ਹੈ ਉਹ ਇਹ ਹੈ ਕਿ ਤੁਸੀਂ ਆਪਣੇ ਮੁੰਡੇ ਦੀ ਸਹੀ ਦੇਖਭਾਲ ਕਰੋ ਤਾਂ ਜੋ ਉਹ ਲੜਕੀਆਂ ਦਾ ਆਦਰ ਕਰੇ। ਸਮਾਜ ਪ੍ਰਤੀ ਮਾਪਿਆਂ ਵਜੋਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ। ਇਸ ਲਈ ਇਸ ਨੂੰ ਵਿਸ਼ੇਸ਼ ਅਧਿਕਾਰ ਨਾ ਸਮਝੋ।'
ਉਨ੍ਹਾਂ ਅੱਗੇ ਲਿਖਿਆ- 'ਬੱਚੇ ਦਾ ਜੈਂਡਰ ਤੁਹਾਨੂੰ ਵਿਸ਼ੇਸ਼ ਅਧਿਕਾਰ ਜਾਂ ਸਤਿਕਾਰ ਨਹੀਂ ਦਿੰਦਾ ਪਰ ਸਮਾਜ ਪ੍ਰਤੀ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਤੁਸੀਂ ਆਪਣੇ ਬੇਟੇ ਨੂੰ ਅਜਿਹੀ ਪਰਵਰਿਸ਼ ਦਿਓ ਕਿ ਇਕ ਔਰਤ ਇੱਥੇ ਸੁਰੱਖਿਅਤ ਮਹਿਸੂਸ ਕਰੇ।'
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ