ਟੈਲੀਵਿਜ਼ਨ ਇੰਡਸਟਰੀ ਦੀ ਪੋਪੁਲਰ ਜੋੜੀ ਪ੍ਰਿੰਸ ਨਰੂਲਾ ਤੇ ਯੂਵੀਕਾ ਚੌਧਰੀ ਦੀ ਜੋੜੀ ਬੈਕ ਟੁ ਬੈਕ ਇਕੱਠੇ ਕਈ ਪ੍ਰੋਜੈਕਟਸ ਕਰ ਰਹੇ ਹਨ। ਇਹ ਜੋੜੀ ਹੁਣ ਪਹਿਲੀ ਵਾਰ ਤੁਹਾਨੂੰ ਸਭ ਨੂੰ ਇਕ ਵੈਬ ਸੀਰੀਜ਼ 'ਚ ਨਜ਼ਰ ਆਉਣ ਵਾਲੀ ਹੈ। ਜੀ ਹਾਂ ਪ੍ਰਿੰਸ ਤੇ ਯੂਵੀਕਾ ਦੀ ਆਉਣ ਵਾਲੀ ਪਹਿਲੀ ਵੈਬ ਸੀਰੀਜ਼ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਸ ਵੈੱਬ ਸੀਰੀਜ਼ ਦਾ ਨਾਮ ਹੈ 'ਸ਼ਬਾਨਾ', ਜੋ ਉੱਲੂ ਔਰੀਜ਼ਨਲਸ 'ਤੇ ਰਿਲੀਜ਼ ਹੋਣ ਵਾਲੀ ਹੈ।
ਫਿਲਹਾਲ ਇਸ ਵੈੱਬ ਸੀਰੀਜ਼ ਦਾ ਸਿਰਫ ਪੋਸਟਰ ਲੌਂਚ ਕੀਤਾ ਗਿਆ ਹੈ। ਇਹ ਸੀਰੀਜ਼ ਕਦੋਂ ਰਿਲੀਜ਼ ਹੋਵੇਗੀ ਇਸ ਬਾਰੇ ਖੁਲਾਸਾ ਨਹੀਂ ਕੀਤਾ ਗਿਆ। ਪ੍ਰਿੰਸ ਨਰੂਲਾ ਨੇ ਇਸ ਸੀਰੀਜ਼ ਦਾ ਪੋਸਟਰ ਸ਼ੇਅਰ ਕਰਦੇ ਹੋਏ ਕਿਹਾ 'ਮੈਂ ਬਹੁਤ ਖੁਸ਼ ਹਾਂ ਕਿ ਅਸੀਂ ਦੋਨੋਂ ਇਹ ਸੀਰੀਜ਼ ਕਰ ਰਹੇ ਹਾਂ, ਆਪ ਸਭ ਨਾਲ ਵਾਅਦਾ ਕਰਦਾ ਹਾਂ ਕਿ ਇਹ ਸੀਰੀਜ਼ ਤਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਏਗੀ। ਸਾਡੇ ਦੋਨਾਂ ਲਈ ਇਹ ਬਹੁਤ ਵੱਡਾ ਚੈਲੇਂਜ ਸੀ, ਹੁਣ ਤੁਸੀਂ ਸਾਰੇ ਦੇਖ ਕੇ ਦੱਸਣਾ ਕਿ ਤਹਾਨੂੰ ਇਹ ਸੀਰੀਜ਼ ਕਿਵੇਂ ਦੀ ਲੱਗੀ।
In Pics: ਉਦੈਪੁਰ ਟ੍ਰਿਪ 'ਤੇ ਦੀਖਿਆ ਸਾਰਾ ਅਲੀ ਖਾਨ ਦਾ ਦੇਸੀ ਅੰਦਾਜ਼, ਜੰਮ ਕੇ ਵਾਇਰਲ ਹੋ ਰਹੀਆਂ ਖੂਬਸੂਰਤ ਤਸਵੀਰਾਂ
ਲੁਕਸ ਦੀ ਗੱਲ ਕਰੀਏ ਤਾਂ ਪੋਸਟਰ 'ਚ ਪ੍ਰਿੰਸ ਨਰੂਲਾ ਤੇ ਯੂਵੀਕਾ ਚੌਧਰੀ ਦੀ ਲੁਕ ਬੇਹੱਦ ਸਿੰਪਲ ਤੇ ਡਿਫਰੈਂਟ ਲੱਗ ਰਹੀ ਹੈ। ਦੋਨਾਂ ਦੀ ਪਹਿਲੀ ਵੈੱਬ ਸੀਰੀਜ਼ ਲਈ ਕਈ ਸਿਤਾਰੇ ਕਲਾਕਾਰ ਵੀ ਕੁਮੈਂਟਸ ਰਹੀ ਵਧਾਈ ਭੇਜ ਰਹੇ ਹਨ। ਦੋਹਾ ਦੇ ਫੈਨਜ਼ ਨੂੰ ਹੁਣ ਇੰਤਜ਼ਾਰ ਹੈ ਤਾਂ ਬੱਸ ਇਸ ਸੀਰੀਜ਼ ਦੀ ਰਿਲੀਜ਼ਿੰਗ ਦਾ।
https://play.google.com/store/
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/