Priyanka Chopra: ਪ੍ਰਿਅੰਕਾ ਚੋਪੜਾ ਦਿਲੋਂ ਦੇਸੀ ਹੈ ਤੇ ਇਸ ਦਾ ਸਬੂਤ ਉਹ ਕਈ ਵਾਰ ਦੇ ਚੁੱਕੀ ਹੈ। ਇਨ੍ਹੀਂ ਦਿਨੀਂ ਪ੍ਰਿਯੰਕਾ ਆਪਣੇ ਪਤੀ ਨਿਕ ਜੋਨਸ ਤੇ ਨਿਊ ਬੋਰਨ ਬੇਬੀ ਨਾਲ ਲਾਸ ਏਂਜਲਸ 'ਚ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਇਸ ਦੌਰਾਨ ਉਸ ਨੇ ਇੰਸਟਾਗ੍ਰਾਮ ਸਟੋਰੀਜ਼ 'ਚ ਭਾਰਤੀ ਖਾਣੇ ਦਾ ਆਨੰਦ ਲੈਂਦੇ ਹੋਏ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਪ੍ਰਿਅੰਕਾ ਨੇ ਜੋ ਤਸਵੀਰ ਸ਼ੇਅਰ ਕੀਤੀ ਹੈ, ਉਹ ਉਸ ਦੇ ਸਵੇਰ ਦੇ ਨਾਸ਼ਤੇ ਦੀ ਹੈ। ਇਸ ਤਸਵੀਰ 'ਚ ਪੋਹਾ ਤੇ ਕੁਝ ਹੋਰ ਭਾਰਤੀ ਪਕਵਾਨ ਪਲੇਟ 'ਚ ਨਜ਼ਰ ਆ ਰਹੇ ਹਨ।
ਪ੍ਰਿਅੰਕਾ ਚੋਪੜਾ ਨੇ ਲਾਸ ਏਂਜਲਸ 'ਚ ਦੇਸੀ ਨਾਸ਼ਤੇ ਦਾ ਲਿਆ ਆਨੰਦ, ਫੋਟੋਆਂ ਸਾਂਝੀਆਂ ਕਰ ਭਾਰਤ ਦੀਆਂ ਯਾਦਾਂ 'ਚ ਗੁਆਚੀ
abp sanjha | ravneetk | 03 Mar 2022 01:28 PM (IST)
Priyanka Chopra: ਪ੍ਰਿਅੰਕਾ ਨੇ ਲਿਖਿਆ, LA (ਲਾਸ ਏਂਜਲਸ) ਵਿੱਚ ਪੋਹਾ ਜਿਸ ਕਾਰਨ ਮੈਂ ਮੁੰਬਈ ਦੀਆਂ ਯਾਦਾਂ ਵਿੱਚ ਗੁਆਚ ਗਈ। ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਭਾਰਤੀ ਖਾਣੇ ਦੀ ਦੀਵਾਨੀ ਹੈ।
Priyanka Chopra
Published at: 03 Mar 2022 12:11 PM (IST)