ਹੋਲੀ ਖੇਡਦੇ ਪ੍ਰਿਯੰਕਾ ਦੀ ਡਰੈਸ ਨਾਲ ਰੰਗ ਸਾਫ ਕਰ ਰਹੇ ਸੀ ਨਿਕ, ਤਾਂ ਦੇਸੀ ਗਰਲ ਨੇ ਇੰਝ ਕੀਤਾ ਰਿਐਕਟ, ਵੀਡੀਓ ਵਾਇਰਲ
ਏਬੀਪੀ ਸਾਂਝਾ | 08 Mar 2020 04:19 PM (IST)
ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਹੋਲੀ ਮਨਾਉਣ ਲਈ ਆਪਣੇ ਪਤੀ ਤੇ ਅਮਰੀਕੀ ਪੌਪ ਸਟਾਰ ਨਿਕ ਜੋਨਸ ਨਾਲ ਭਾਰਤ ਆਈ ਸੀ। ਅਜਿਹੇ 'ਚ ਦੋਨੋਂ ਈਸ਼ਾ ਅੰਬਾਨੀ ਦੇ ਘਰ ਹੋਲੀ ਖੇਡਣ ਲਈ ਪਹੁੰਚੇ। ਇਸੇ ਦਰਮਿਆਨ ਦੋਨਾਂ ਦੀ ਇੱਕ ਦਿਲਚਸਪ ਵੀਡੀਓ ਸਾਹਮਣੇ ਆਈ ਹੈ, ਜਿਸ 'ਤੇ ਖੁਦ ਪ੍ਰਿਯੰਕਾ ਰਿਐਕਟ ਕੀਤੇ ਬਿਨ੍ਹਾਂ ਨਹੀਂ ਰਹਿ ਸਕੀ।
ਬਾਲੀਵੁੱਡ ਅਦਾਕਾਰ ਪ੍ਰਿਯੰਕਾ ਚੋਪੜਾ ਹੋਲੀ ਮਨਾਉਣ ਲਈ ਆਪਣੇ ਪਤੀ ਤੇ ਅਮਰੀਕੀ ਪੌਪ ਸਟਾਰ ਨਿਕ ਜੋਨਸ ਨਾਲ ਭਾਰਤ ਆਈ ਸੀ। ਅਜਿਹੇ 'ਚ ਦੋਨੋਂ ਈਸ਼ਾ ਅੰਬਾਨੀ ਦੇ ਘਰ ਹੋਲੀ ਖੇਡਣ ਲਈ ਪਹੁੰਚੇ। ਇਸੇ ਦਰਮਿਆਨ ਦੋਨਾਂ ਦੀ ਇੱਕ ਦਿਲਚਸਪ ਵੀਡੀਓ ਸਾਹਮਣੇ ਆਈ ਹੈ, ਜਿਸ 'ਤੇ ਖੁਦ ਪ੍ਰਿਯੰਕਾ ਰਿਐਕਟ ਕੀਤੇ ਬਿਨ੍ਹਾਂ ਨਹੀਂ ਰਹਿ ਸਕੀ। ਇਸ ਵੀਡੀਓ 'ਚ ਨਿਕ ਤੇ ਪ੍ਰਿਯੰਕਾ ਹੋਲੀ ਦੇ ਰੰਗਾਂ ਨਾਲ ਮਸਤੀ ਕਰਦੇ ਦਿਖਾਈ ਦੇ ਰਹੇ ਹਨ। ਇਸ ਦਰਮਿਆਨ ਅਚਾਨਕ ਨਿਕ ਪ੍ਰਿਯੰਕਾ ਦੀ ਡਰੈਸ ਨਾਲ ਆਪਣੇ ਹੱਥਾਂ 'ਤੇ ਲੱਗੇ ਰੰਗ ਨੂੰ ਸਾਫ ਕਰਦੇ ਦਿਖਾਈ ਦੇ ਰਹੇ ਹਨ। ਅਜਿਹੇ 'ਚ ਪ੍ਰਿਯੰਕਾ ਨੇ ਇਸ ਵੀਡੀਓ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰਦਿਆਂ ਲਿਖਿਆ, "ਟਾਵਲ ਦੀ ਜ਼ਰੂਰਤ ਕਿਸ ਨੂੰ ਹੈ।" ਲੋਕ ਇਸ ਵੀਡੀਓ ਨੂੰ ਤੇ ਦੋਹਾਂ ਦੀ ਬਾਂਡਿੰਗ ਨੂੰ ਬੇਹਦ ਪਸੰਦ ਕਰ ਰਹੇ ਹਨ। ਇਹ ਵੀ ਪੜ੍ਹੋ: ਨਿਕ ਜੋਨਸ ਨਾਲ ਈਸ਼ਾ ਅੰਬਾਨੀ ਦੇ ਘਰ ਹੋਲੀ ਖੇਡਣ ਪਹੁੰਚੀ ਪ੍ਰਿਯੰਕਾ ਚੋਪੜਾ, ਸਾਹਮਣੇ ਆਈਆਂ ਬੇਹਦ ਖੂਬਸੂਰਤ ਤਸਵੀਰਾਂ