ਮੁੰਬਈ: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਇਨ੍ਹੀਂ ਦਿਨੀਂ ਆਪਣੇ ਘਰ ਮੁੰਬਈ ਆਈ ਹੋਈ ਹੈ। ਜਲਦੀ ਹੀ ਦੇਸੀ ਗਰਲ ਵਿਦੇਸ਼ੀ ਸਿੰਗਰ ਨਾਲ ਵਿਆਹ ਕਰਨ ਵਾਲੀ ਹੈ। ਜਿਸ ਦੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ। ਦੋਨਾਂ ਨੂੰ ਹਾਲ ਹੀ ‘ਚ ਅਮਰੀਕਾ ‘ਚ ਮੈਰੀਜ ਲਾਈਸੈਂਸ ਵੀ ਮਿਲ ਗਿਆ ਹੈ ਅਤੇ ਇੱਕ ਵਾਰ ਫੇਰ ਪ੍ਰਿਅੰਕਾ ਸੁਰਖੀਆਂ ‘ਚ ਹੈ। ਹੁਣ ਪ੍ਰਿਅੰਕਾ ਦੇ ਸੁਰਖੀਆਂ ‘ਚ ਆਉਣ ਦਾ ਕਾਰਨ ਹੈ ਉਸ ਦੀ ਦੀਵਾਲੀ ‘ਤੇ ਪਾਈ ਹੋਈ ਖੂਬਸੂਰਤ ਡ੍ਰੈਸ। ਪੀਸੀ ਇਸ ਯੈਲੋ ਡ੍ਰੈਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਸ ਦੀ ਤਸਵੀਰਾਂ ਵੀ ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ ਅਤੇ ਹੁਣ ਚਰਚਾ ਹੋ ਰਹੀ ਹੈ ਇਸ ਡ੍ਰੈਸ ਦੀ ਕੀਮਤ ਦੀ, ਜਿਸ ਨੂੰ ਜਾਣ ਤੁਸੀ ਹੈਰਾਨ ਹੋ ਜਾਓਗੇ। ਪ੍ਰਿਅੰਕਾ ਦੀ ਇਸ ਯੈਲੋ ਡ੍ਰੈਸ ਦੀ ਕੀਮਤ 1,20,000 ਰੁਪਏ ਦੱਸੀ ਜਾ ਰਹੀ ਹੈ। ਇਸ ਡ੍ਰੈਸ ਨੂੰ ਅਨੀਤਾ ਡੋਂਡਰੇ ਨੇ ਡਿਜ਼ਾਇਨ ਕੀਤਾ ਹੈ। ਜਿਸ ਨੂੰ ਖਰੀਦਣ ‘ਚ ਆਮ ਆਦਮੀ ਦੀ ਜਾਂ ਤਾਂ ਕੁਝ ਮਹੀਨਿਆਂ ਦੀ ਸੈਲਰੀ ਜਾਵੇਗੀ ਜਾਂ ਉਹ ਇਸ ਦੇ ਸਿਰਫ ਸੁਫਨੇ ਹੀ ਲੈ ਸਕਦਾ ਹੈ। ਉਂਝ ਪ੍ਰਿਅੰਕਾ ਇਸ ਟ੍ਰੈਡਿਸ਼ਨਲ ਡ੍ਰੈਸ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ।