Punjabi Singer Amrit Maan: ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਪਿਛਲਾ ਸਾਲ ਯਾਨਿ 2023 ਵਿਵਾਦਾਂ ਨਾਲ ਭਰਿਆ ਰਿਹਾ ਸੀ। ਇੰਝ ਲੱਗਦਾ ਹੈ ਕਿ ਸਾਲ 2024 'ਚ ਵੀ ਵਿਵਾਦ ਗਾਇਕ ਦਾ ਪਿੱਛਾ ਛੱਡਣ ਵਾਲੇ ਨਹੀਂ ਹਨ। ਦਰਅਸਲ, ਫਿਰੋਜ਼ਪੁਰ 'ਚ 10 ਤੇ 11 ਫਰਵਰੀ ਨੂੰ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਬਸੰਤ ਮੇਲਾ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਪੰਜਾਬੀ ਕਲਾਕਾਰਾਂ ਵੱਲੋਂ ਵੀ ਲਾਈਵ ਪਰਫਾਰਮੈਂਸ ਦਿੱਤੀ ਜਾਵੇਗੀ। ਇਸ ਲਿਸਟ ਵਿੱਚ ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਨਾਮ ਵੀ ਸ਼ਾਮਲ ਹੈ। ਪਰ ਮੇਲਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੰਜਾਬੀ ਗਾਇਕ ਦਾ ਪੁਰਜ਼ੋਰ ਵਿਰੋਧ ਹੋ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿਉਂ: 


ਇਹ ਵੀ ਪੜ੍ਹੋ: 'ਫਾਈਟਰ' 'ਚ ਦੀਪਿਕਾ ਪਾਦੂਕੋਣ ਤੇ ਰਿਤਿਕ ਰੌਸ਼ਨ ਦੇ ਕਿਸਿੰਗ ਸੀਨ 'ਤੇ ਹੰਗਾਮਾ, ਲੀਗਲ ਨੋਟਿਸ ਹੋਇਆ ਜਾਰੀ


ਦਰਅਸਲ, ਪਿਛਲੇ ਸਾਲ ਖਬਰਾਂ ਆਈਆਂ ਸੀ ਕਿ ਅੰਮ੍ਰਿਤ ਮਾਨ ਦੇ ਪਿਤਾ ਸਰਬਜੀਤ ਸਿੰਘ ਨੇ ਨਕਲੀ ਐਸਸੀ ਸਰਟੀਫਿਕੇਟ ਬਣਵਾ ਕੇ ਸਰਕਾਰੀ ਨੌਕਰੀ ਹਾਸਲ ਕੀਤੀ ਅਤੇ ਪੂਰੀ ਸਰਵਿਸ ਦੇਣ ਤੋਂ ਬਾਅਦ ਰਿਟਾਇਰ ਵੀ ਹੋਏ। ਇਹ ਮਾਮਲਾ ਹਾਲੇ ਤੱਕ ਸ਼ਾਂਤ ਨਹੀਂ ਹੋਇਆ ਹੈ। ਪੰਜਾਬ ਭਰ 'ਚ ਐਸੀ ਕਮਿਊਨਟੀ ਵੱਲੋਂ ਪੰਜਾਬੀ ਗਾਇਕ ਤੇ ਉਸ ਦੇ ਪਿਤਾ ਦਾ ਵਿਰੋਧ ਜਾਰੀ ਹੈ। ਐਸੀ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ ਕਿ ਉਸ ਨੇ ਨਕਲੀ ਸਰਟੀਫਿਕੇਟ 'ਤੇ ਨੌਕਰੀ ਲਈ ਅਤੇ ਹੁਣ ਉਸ ਨੂੰ 34 ਸਾਲਾਂ ਦਾ ਜਿੰਨਾ ਵੀ ਰੁਪਿਆ ਬਣਦਾ ਹੈ ਉਹ ਦੇਣਾ ਪਵੇਗਾ। ਅਜਿਹਾ ਨਾ ਕਰਨ ਦੀ ਸੂਰਤ 'ਚ ਗਾਇਕ ਦਾ ਵਿਰੋਧ ਕੀਤਾ ਜਾਵੇਗਾ। ਇਸੇ ਦੇ ਤਹਿਤ ਫਿਰੋਜ਼ਪੁਰ 'ਚ ਅੰਮ੍ਰਿਤ ਮਾਨ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ ਹੈ। ਅੰਮ੍ਰਿਤ ਮਾਨ 10 ਤੇ 11 ਫਰਵਰੀ ਨੂੰ ਬਸੰਤ ਮੇਲੇ 'ਚ ਪਰਫਾਰਮ ਕਰਨ ਲਈ ਪਹੁੰਚੇਗਾ ਅਤੇ ਐਸੀ ਭਾਈਚਾਰਾ ਕਾਲੀ ਝੰਡੀਆਂ ਦਿਖਾ ਕੇ ਉਸ ਦਾ ਵਿਰੋਧ ਕਰੇਗਾ।









ਇਸੇ ਦੇ ਚਲਦਿਆਂ ਅੱਜ ਫਿਰੋਜ਼ਪੁਰ ਪ੍ਰੈੱਸ ਕਲੱਬ ਫਿਰੋਜ਼ਪੁਰ ਵਿੱਚ ਐਸੀ ਭਾਈਚਾਰੇ ਵੱਲੋਂ ਇੱਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਦੌਰਾਨ ਉਨ੍ਹਾਂ ਕਿਹਾ ਕਿ ਪੰਜਾਬੀ ਗਾਇਕ ਅੰਮ੍ਰਿਤ ਮਾਨ ਦਾ ਫਿਰੋਜ਼ਪੁਰ ਪਹੁੰਚਣ ਤੇ ਕਾਲੀਆਂ ਝੰਡੀਆਂ ਦਿਖਾ ਉਸਦਾ ਵਿਰੋਧ ਕੀਤਾ ਜਾਵੇਗਾ। 


ਇਹ ਵੀ ਪੜ੍ਹੋ: ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਦੇ ਵਿਆਹ 'ਤੇ ਦਿਲਜੀਤ ਦੋਸਾਂਝ ਪਾਉਣਗੇ ਧਮਾਲਾਂ, ਲਾਈਵ ਪਰਫਾਰਮੈਂਸ ਦੇ ਕਰੋੜਾਂ ਲਵੇਗਾ ਦੋਸਾਂਝਵਾਲਾ?