Punjab Election 2022: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਬੱਕਰੀਆਂ ਦਾ ਦੁੱਧ ਚੋਣ ਤੋਂ ਵਰਜਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਹੁਣ ਡਰਾਮੇ ਬੰਦ ਕਰੇ। ਉਹ ਬੱਕਰੀਆਂ ਦਾ ਦੁੱਧ ਚੋਣਾ ਬੰਦ ਕਰੇ। ਸੁਖਬੀਰ ਨੇ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਂਗਰਸ ਦਾ ਸਫਾਇਆ ਹੋ ਜਾਣਾ ਹੈ। ਇਸ ਵਾਰ 20 ਤੋਂ ਵੀ ਘੱਟ ਸੀਟਾਂ ਆਉਣਗੀਆਂ।

ਦੱਸ ਦਈਏ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਖੂਬ ਵਾਇਰਲ ਹੋ ਰਹੀ ਹੈ। ਇਸ ਤਾਜ਼ਾ ਵੀਡੀਓ ਵਿੱਚ ਚਰਨਜੀਤ ਚੰਨੀ ਇੱਕ ਬੱਕਰੀ ਦਾ ਦੁੱਧ ਚੌਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਪਿੰਡ ਹਲਕਾ ਭਦੌੜ ਦਾ ਬਾਲੋ ਹੈ।

[blurb]





[/blurb]


 


ਮੁੱਖ ਮੰਤਰੀ ਨੇ ਵੀਡੀਓ ਆਪਣੇ ਟਵਿੱਟਰ ਹੈਂਡਲ 'ਤੇ ਇਹ ਵੀਡੀਓ ਸ਼ੇਅਰ ਕੀਤਾ ਹੈ। ਚੰਨੀ ਇਕ ਚਰਵਾਹੇ ਦੀਆਂ ਬਕਰੀਆਂ ਕੋਲ ਬੈਠੇ ਨਜ਼ਰ ਆ ਰਹੇ ਹਨ। ਉਹ ਇੱਕ ਲਾਲ ਰੰਗ ਦੀ ਬੋਲਤ ਵਿੱਚ ਬੱਕਰੀ ਦਾ ਦੁੱਧ ਚੌਂਦੇ ਵੇਖੇ ਜਾ ਸਕਦੇ ਹਨ। ਇਸ ਦੇ ਨਾਲ ਹੀ ਚੰਨੀ ਚਰਵਾਹੇ ਨੂੰ ਕਹਿ ਰਹੇ ਹਨ, "ਮੈਂ ਬਹੁਤ ਧਾਰਾਂ ਚੌਈਆਂ ਹਨ।"

ਦਰਅਸਲ ਚਰਨਜੀਤ ਚੰਨੀ ਵੱਲੋਂ ਮੰਗਲਵਾਰ ਨੂੰ ਹਲਕਾ ਭਦੌੜ ਵਿਖੇ ਧੰਨਵਾਦੀ ਦੌਰਾ ਰੱਖਿਆ ਗਿਆ ਸੀ। ਇਸ ਮੌਕੇ ਸਟੇਜ 'ਤੇ ਸੰਬੋਧਨ ਹੁੰਦਿਆਂ ਚਰਨਜੀਤ ਚੰਨੀ ਨੇ ਹਲਕਾ ਭਦੌੜ ਦੇ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਉਹ ਮੁੜ ਮੁੱਖ ਮੰਤਰੀ ਬਣੇ ਤਾਂ ਹਲਕਾ ਭਦੌੜ ਨੂੰ ਨਹੀਂ ਛੱਡਣਗੇ। ਹਲਕਾ ਭਦੌੜ ਦਾ ਪਹਿਲ ਦੇ ਆਧਾਰ ਤੇ ਵਿਕਾਸ ਕੀਤਾ ਜਾਵੇਗਾ।


 


 


ਇਹ ਵੀ ਪੜ੍ਹੋ: YouTube ਵੀਡੀਓ ਵੇਖ ਕਰਵਾਉਣ ਲੱਗਾ ਪਤਨੀ ਦੀ ਡਿਲੀਵਰੀ, ਬੱਚੇ ਦੀ ਮੌਤ, ਪਤਨੀ ਗੰਭੀਰ


ਇਹ ਵੀ ਪੜ੍ਹੋ: ਮੌਤ ਦਾ ਖਤਰਾ 70 ਫੀਸਦੀ ਘਟਾਓ, ਰੋਜ਼ਾਨਾ ਕਰੋ ਸਿਰਫ ਇਹ ਕੰਮ, ਨਵੇਂ ਅਧਿਐਨ 'ਚ ਖ਼ੁਲਾਸਾ


ਇਹ ਵੀ ਪੜ੍ਹੋ: ਬਹੁਤੇ ਲੋਕ ਨਹੀਂ ਜਾਣਦੇ ਗੁੜ ਖਾਣ ਦੇ ਫਾਇਦੇ, ਸਿਹਤਮੰਦ ਦੇ ਨਾਲ ਹੀ ਖੂਬਸੂਰਤੀ ਵੀ ਵਧਾਉਂਦਾ


ਇਹ ਵੀ ਪੜ੍ਹੋ: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ