Binnu Dhillon Father Passes Away: ਪੰਜਾਬੀ ਅਦਾਕਾਰ ਬਿੰਨੂ ਢਿੱਲੋਂ (Binnu Dhillon) ਨੂੰ ਡੂੰਘਾ ਸਦਮਾ ਲਗਾ ਹੈ। ਉਨ੍ਹਾਂ ਦੇ ਪਿਤਾ ਹਰਬੰਸ ਸਿੰਘ ਢਿੱਲੋਂ ਦਾ ਦੇਹਾਂਤ ਹੋ ਗਿਆ ਹੈ। ਬਿੰਨੂ ਢਿੱਲੋਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਇਸ ਦੁਖਦ ਖ਼ਬਰ ਨੂੰ ਸਾਂਝਾ ਕੀਤਾ ਹੈ।
ਬੀਨੂੰ ਢਿੱਲੋਂ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ’ਚ ਲਿਖਿਆ ਹੈ, ‘‘ਸਾਡੇ ਸਤਿਕਾਰਯੋਗ ਪਿਤਾ ਜੀ ਸਰਦਾਰ ਹਰਬੰਸ ਸਿੰਘ ਢਿੱਲੋਂ ਜੀ ਅੱਜ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ ਗੁਰੂ ਚਰਨਾਂ ’ਚ ਜਾ ਬਿਰਾਜੇ ਹਨ। ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਰਸਮ ਰਾਮਬਾਗ ਧੀਰੂ ਵਿਖੇ ਕੱਲ੍ਹ ਮਿਤੀ 25 ਮਈ, 2022 ਨੂੰ ਦੁਪਹਿਰ 12 ਵਜੇ ਕੀਤੀ ਜਾਵੇਗੀ।’
ਬੀਨੂੰ ਢਿੱਲੋਂ ਨੇ ਕੱਲ ਯਾਨੀ 24 ਮਈ ਨੂੰ ਸਾਂਝੀ ਕੀਤੀ ਹੈ। ਅੱਜ ਉਨ੍ਹਾਂ ਦੇ ਪਿਤਾ ਦਾ ਅੰਤਿਮ ਸੰਸਕਾਰ ਹੋਵੇਗਾ। ਇਸ ਤਸਵੀਰ ਦੀ ਕੈਪਸ਼ਨ ’ਚ ਬੀਨੂੰ ਢਿੱਲੋਂ ਨੇ ਲਿਖਿਆ, ‘‘ਬਹੁਤ ਸਾਰਾ ਪਿਆਰ ਪਿਤਾ ਜੀ। ਤੁਹਾਡੀ ਹਮੇਸ਼ਾ ਯਾਦ ਆਵੇਗੀ।’’ ਪਿਤਾ ਤੋਂ ਪਹਿਲਾਂ ਇਸੇ ਸਾਲ 10 ਫਰਵਰੀ ਨੂੰ ਬੀਨੂੰ ਢਿੱਲੋਂ ਦੇ ਮਾਤਾ ਸਰਦਾਰਨੀ ਨਰਿੰਦਰ ਕੌਰ ਦਾ ਦਿਹਾਂਤ ਹੋਇਆ ਸੀ।