Binnu Dhillon Shares Photos With Vicky Kaushal: ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਦਾ ਨਾਂ ਇੰਨੀਂ ਦਿਨੀਂ ਖੂਬ ਚਰਚਾ ਵਿੱਚ ਹੈ। ਉਨ੍ਹਾਂ ਦੀ ਫਿਲਮ 'ਗੋਲਗੱਪੇ' ਰਿਲੀਜ਼ ਲਈ ਤਿਆਰ ਹੈ। ਇਸ ਦੇ ਨਾਲ ਨਾਲ ਬਿਨੂੰ ਢਿੱਲੋਂ ਜਲਦ ਹੀ 'ਕੈਰੀ ਆਨ ਜੱਟਾ 3' ਵੀ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: ਸਿਧਾਰਥ ਕਿਆਰਾ ਦੇ ਵਿਆਹ ਤੋਂ ਪਹਿਲਾਂ ਕਿਲੇ 'ਚ ਬਦਲਿਆ ਸੂਰਿਆਗੜ੍ਹ ਪੈਲੇਸ, ਸੁਰੱਖਿਆ ਦੇ ਸਖਤ ਇੰਤਜ਼ਾਮ
ਹੁਣ ਬਿਨੂੰ ਢਿੱਲੋਂ ਆਪਣੀ ਸੋਸ਼ਲ ਮੀਡੀਆ ਪੋਸਟ ਕਰਕੇ ਚਰਚਾ ;ਚ ਆ ਗਏ ਹਨ। ਬਿਨੂੰ ਢਿੱਲੋਂ ਨੇ ਹਾਲ ਹੀ ਵਿੱਕੀ ਕੌਸ਼ਲ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਬਿਨੂੰ ਢਿੱਲੋਂ ਤੇ ਵਿੱਕੀ ਕੌਸ਼ਲ ਨਾਲ ਗੁਰਪ੍ਰੀਤ ਘੁੱਗੀ ਵੀ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਤਸਵੀਰਾਂ ਸ਼ੇਅਰ ਕਰਦਿਆਂ ਬਿਨੂੰ ਨੇ ਕੈਪਸ਼ਨ 'ਚ ਲਿੱਖਿਆ, 'ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਸੱਚੀ ਦੋਸਤੀ ਦਾ ਮਤਲਬ ਕੀ ਹੁੰਦਾ ਹੈ ਤਾਂ ਇੱਕੋ ਨਾਮ ਹੈ, ਉਹ ਹੈ ਵਿੱਕੀ ਕੌਸ਼ਲ।' ਦੇਖੋ ਇਹ ਤਸਵੀਰਾਂ:
ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਨੇ 'ਹੈਲੋ ਫਰੈਂਡਜ਼ ਚਾਏ ਪੀ ਲੋ' ਸੀਨ ਕੀਤਾ ਰੀਕ੍ਰਿਏਟ, ਫੋਟੋਆਂ ਕੀਤੀਆਂ ਸ਼ੇਅਰ
ਕਾਬਿਲੇਗ਼ੌਰ ਹੈ ਕਿ ਵਿੱਕੀ ਕੌਸ਼ਲ ਬਾਲੀਵੁੱਡ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਆਪਣੇ ਹੁਣ ਤੱਕ ਦੇ ਫਿਲਮੀ ਕਰੀਅਰ 'ਚ ਇੱਕ ਤੋਂ ਵਧ ਕੇ ਇੱਕ ਸੁਪਰਹਿੱਟ ਫਿਲਮ ਦਿੱਤੀ ਹੈ। ਇਸ ਦੇ ਨਾਲ ਨਾਲ ਹਾਲ ਹੀ ;ਚ ਕੌਸ਼ਲ ਪੰਜਾਬ 'ਚ ਆਏ ਹੋਏ ਸਨ। ਇੱਥੇ ਉਨ੍ਹਾਂ ਨੇ ਆਪਣੇ ਜੱਦੀ ਪਿੰਡ 'ਚ ਵੀ ਫੇਰਾ ਪਾਇਆ ਸੀ। ਜਿਸ ਦੀਆਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ ਸੀ। ਬਿਨੂੰ ਢਿੱਲੋਂ ਦੇ ਵਰਕਫਰੰਟ ਦੀ ਗੱਲ ਕੀਤੀ ਜਾਏ ਤਾਂ ਉਹ ਜਲਦ ਹੀ ਫਿਲਮ 'ਗੋਲਗੱਪੇ' 'ਚ ਨਜ਼ਰ ਆਉਣ ਵਾਲੇ ਹਨ।
ਇਹ ਵੀ ਪੜ੍ਹੋ: ਬਿੱਗ ਬੌਸ ਦੇ ਘਰ 'ਚ ਹੁਣ ਤੱਕ ਦਾ ਸਭ ਤੋਂ ਵੱਡਾ ਏਵੀਕਸ਼ਨ, ਬਾਹਰ ਹੋ ਜਾਵੇਗਾ ਇਹ ਪ੍ਰਤੀਯੋਗੀ