Gurpreet Ghuggi New Video: ਪੰਜਾਬੀ ਐਕਟਰ ਤੇ ਕਮੇਡੀਅਨ ਗੁਰਪ੍ਰੀਤ ਘੁੱਗੀ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਹ ਖਾਸ ਕਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਲੈਕ ਚਰਚਾ ਵਿੱਚ ਰਹਿੰਦੇ ਹਨ। ਉਨ੍ਹਾਂ ਦੀ ਸੋਸ਼ਲ ਮੀਡੀਆ ‘ਤੇ ਖਾਸੀ ਤਗੜੀ ਫੈਨ ਫਾਲੋਇੰਗ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ।
ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਨੇ ਐਲਾਨ ਕੀਤੀ ‘ਮੌਜਾਂ ਹੀ ਮੌਜਾਂ’ ਦੀ ਰਿਲੀਜ਼ ਡੇਟ, ਇਸ ਦਿਨ ਹੋਵੇਗੀ ਰਿਲੀਜ਼
ਹਾਲ ਹੀ ‘ਚ ਗੁਰਪ੍ਰੀਤ ਘੁੱਗੀ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ਚ ਕਲਾਕਾਰ ਇੱਕ ਛੋਟੇ ਜਿਹੇ ਕਤੂਰੇ ਨੂੰ ਪਿਆਰ ਕਰਦੇ ਤੇ ਉਸ ਦੇ ਖੇਡਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਨਾਲ ਵੀਡੀਓ ‘ਚ ਘੁੱਗੀ ਨੂੰ ਕਤੂਰੇ ਨੂੰ ਬਿਸਕੁਟ ਖਵਾਉਂਦੇ ਹੋਏ ਵੀ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਖੂਬ ਦਿਲ ਜਿੱਤ ਰਹੀ ਹੈ। ਵੀਡੀਓ ਸ਼ੇਅਰ ਕਰਦਿਆਂ ਘੁੱਗੀ ਨੇ ਕੈਪਸ਼ਨ ‘ਚ ਲਿਖਿਆ, ‘ਕਿਸੇ ਲਈ ਸਭ ਕੁੱਝ ਕਰੋ, ਪਰ ਫਿਰ ਵੀ ਉਹ ਖੁਸ਼ ਨਹੀਂ, ਪਰ ਕੋਈ 4 ਬਿਸਕੁਟ ਲੈਕੇ ਵੀ ਬਲਹਾਰੇ ਜਾ ਰਿਹਾ ਹੈ।’
ਕਾਬਿਲੇਗ਼ੌਰ ਹੈ ਕਿ ਗੁਰਪ੍ਰੀਤ ਘੁੱਗੀ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਬਿਨਾਂ ਬੈਂਡ ਚੱਲ ਇੰਗਲੈਂਡ’ ਦੀ ਸ਼ੂਟਿੰਗ ‘ਚ ਬਿਜ਼ੀ ਹਨ। ਇਸ ਤੋਂ ਪਹਿਲਾਂ ਉਹ ਕੈਰੀ ਆਨ ਜੱਟਾ 3 ਦੀ ਸ਼ੂਟਿੰਗ ਪੂਰੀ ਕਰ ਚੁੱਕੇ ਹਨ। ਇਹ ਦੋਵੇਂ ਹੀ ਫਿਲਮਾਂ 2023 ‘ਚ ਰਿਲੀਜ਼ ਹੋਣ ਜਾ ਰਹੀਆਂ ਹਨ।