Blackia 2 Release Date: ਪੰਜਾਬੀ ਐਕਟਰ ਦੇਵ ਖਰੌੜ ਇੰਨੀਂ ਦਿਨੀਂ ਆਪਣੀ ਫ਼ਿਲਮ `ਬਲੈਕੀਆ 2` ਕਾਰਨ ਕਾਫ਼ੀ ਚਰਚਾ ਵਿੱਚ ਹਨ। ਹਾਲ ਹੀ ;ਚ ਦੇਵ ਨੇ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਕੀਤੀ ਹੈ। ਇਸ ਫ਼ਿਲਮ ਲਈ ਦੇਵ ਘੁੜਸਵਾਰੀ ਵੀ ਸਿੱਖ ਰਹੇ ਹਨ। ਦੇਵ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਕੈਪਸ਼ਨ `ਚ ਲਿਖਿਆ ਸੀ, "ਮੇਰਾ ਕੰਮ ਵੀ ਅਜੀਬ ਹੈ, ਭਾਵੇਂ ਤੁਸੀਂ ਕੋਈ ਚੀਜ਼ ਨਹੀਂ ਕਰਨਾ ਚਾਹੁੰਦੇ, ਤਾਂ ਵੀ ਉਹ ਤੁਹਾਨੂੰ ਸਿੱਖਣੀ ਪੈਂਦੀ ਹੈ।" ਅੱਗੇ ਖਰੌੜ ਨੇ ਘੋੜੇ ਦੀ ਇਮੋਜੀ ਬਣਾਈ। ਜਿਸ ਦਾ ਮਤਲਬ ਹੈ ਕਿ ਉਹ ਘੁੜਸਵਾਰੀ ਸਿੱਖ ਰਹੇ ਹਨ।
ਹੁਣ ਦੇਵ ਖਰੌੜ ਨੇ ਬਲੈਕੀਆ 2 ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਹੈ। ਇਸ ਬਾਰੇ ਉਨ੍ਹਾਂ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿਤੀ ਹੈ। ਦੇਵ ਨੇ ਫ਼ਿਲਮ ਦਾ ਪੋਸਟਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤਾ। ਇਹ ਫ਼ਿਲਮ 5 ਮਈ 2023 ਨੂੰ ਸਿਨੇਮਾਘਰਾਂ `ਚ ਰਿਲੀਜ਼ ਹੋਣ ਜਾ ਰਹੀ ਹੈ।
ਬਲੈਕੀਆ 2 ਦੀ ਸ਼ੂਟਿੰਗ ਸ਼ੁਰੂ ਹੋਣ ਤੇ ਫ਼ੈਨਜ਼ ਕਾਫ਼ੀ ਐਕਸਾਇਟਡ ਨਜ਼ਰ ਆ ਰਹੇ ਹਨ। ਕਿਉਂਕਿ ਐਕਟਰ ਦੀ ਇਹ ਫ਼ਿਲਮ ਕਾਫ਼ੀ ਸਮੇਂ ਤੋਂ ਪਾਈਪਲਾਈਨ ਵਿੱਚ ਹੈ। ਤੇ ਆਖਰਕਾਰ ਹੁਣ ਫ਼ਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਹੈ। ਉਮੀਦ ਜਤਾਈ ਜਾ ਰਹੀ ਹੈ ਕਿ ਇਹ ਫ਼ਿਲਮ ਅਗਲੇ ਸਾਲ ਰਿਲੀਜ਼ ਹੋ ਸਕਦੀ ਹੈ।
ਦਸ ਦਈਏ ਕਿ ਖਰੌੜ ਨੇ ਪਿਛਲੇ ਸਾਲ 11 ਅਕਤੂਬਰ ਨੂੰ `ਬਲੈਕੀਆ 2` ਦਾ ਮੋਸ਼ਨ ਪੋਸਟਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਸੀ। ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਇਸ ਵਾਰ ਵੀ ਇਹ ਫ਼ਿਲਮ ਪੂਰੀ ਤਰ੍ਹਾਂ ਐਕਸ਼ਨ ਨਾਲ ਭਰਪੂਰ ਹੋਣ ਵਾਲੀ ਹੈ।