Gippy Grewal Sargun Mehta New Movie: ਗਿੱਪੀ ਗਰੇਵਾਲ ਇੰਨੀਂ ਦਿਨੀਂ ਕਾਫੀ ਜ਼ਿਆਦਾ ਲਾਈਮਲਾਈਟ ਬਟੋਰ ਰਹੇ ਹਨ। ਇਸ ਸਾਲ ਗਿੱਪੀ ਦੀਆਂ ਕਈ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਦਰਮਿਆਨ ਗਿੱਪੀ ਗਰੇਵਾਲ ਨੇ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ 'ਚ ਗਿੱਪੀ ਗਰੇਵਾਲ ਤੇ ਸਰਗੁਣ ਮਹਿਤਾ ਦੀ ਜੋੜੀ ਫਿਰ ਤੋਂ ਪਰਦੇ 'ਤੇ ਧਮਾਲ ਮਚਾਉਣ ਜਾ ਰਹੀ ਹੈ।
ਇਹ ਵੀ ਪੜ੍ਹੋ: ਦਿਲਜੀਤ ਦੋਸਾਂਝ ਦੀ ਪੁੱਤਰ ਨਾਲ ਤਸਵੀਰ ਆਈ ਸਾਹਮਣੇ, ਫੈਨਜ਼ ਕਰ ਰਹੇ ਪਿਆਰ ਦੀ ਵਰਖਾ
ਗਿੱਪੀ ਗਰੇਵਾਲ ਵੱਲੋਂ ਆਪਣੀ ਨਵੀਂ ਫਿਲਮ 'ਜੱਟ ਨੂੰ ਚੁੜੇਲ ਟੱਕਰੀ' ਦੀ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਫਿਲਮ ਦੇ ਨਾਮ ਤੋਂ ਇਹ ਲੱਗਦਾ ਹੈ ਕਿ ਇਹ ਬੇਹੱਦ ਮਜ਼ੇਦਾਰ ਅਤੇ ਕਾਮੇਡੀ ਭਰਪੂਰ ਫਿਲਮ ਹੋਵੇਗੀ। ਦੱਸ ਦੇਈਏ ਕਿ ਇਸ ਫਿਲਮ ਵਿੱਚ ਗਿੱਪੀ ਸਣੇ ਅਦਾਕਾਰਾ ਸਰਗੁਣ ਮਹਿਤਾ, ਰੂਪੀ ਗਿੱਲ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ।
ਗਿੱਪੀ ਗਰੇਵਾਲ ਨੇ ਫਿਲਮ ਦੀ ਰਿਲੀਜ਼ ਡੇਟ ਦਾ ਐਲਾਨ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਜਾਨੀ, ਸਰਗੁਣ, ਅਰਵਿੰਦਰ ਖਹਿਰਾ ਦੀ ਪੇਸ਼ ਕਰਦੇ ਹਨ 13 ਅਕਤੂਬਰ 2023 ਨੂੰ 'ਜੱਟ ਨੂੰ ਚੁੜੇਲ ਟੱਕਰੀ'... ਦੱਸ ਦੇਈਏ ਕਿ ਅੰਬਰਦੀਪ ਦੁਆਰਾ ਲਿਖਿਤ ਅਤੇ ਵਿਕਾਸ ਵਿਸ਼ਿਸ਼ਟ ਦੁਆਰਾ ਨਿਰਦੇਸ਼ਿਤ ਇਹ ਫਿਲਮ ਬੇਹੱਦ ਦਿਲਚਸਪ ਹੋਵੇਗੀ। ਇਸ ਫਿਲਮ ਦੇ ਪੋਸਟਰ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸ਼ਕ ਵੀ ਫਿਲਮ ਦੇ ਰਿਲੀਜ਼ ਹੋਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇੱਕ ਪ੍ਰਸ਼ੰਸ਼ਕ ਨੇ ਕਮੈਂਟ ਕਰ ਲਿਖਿਆ, ਫਿਲਮ ਦੇਖਣ ਲਈ ਇੰਤਜ਼ਾਰ ਨਹੀਂ ਕਰ ਸਕਦੇ
ਕਾਬਿਲੇਗ਼ੌਰ ਹੈ ਕਿ ਗਿੱਪੀ ਤੇ ਸਰਗੁਣ ਦੀ ਜੋੜੀ ਆਖਰੀ ਵਾਰ 'ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ' ਫਿਲਮ ;ਚ ਨਜ਼ਰ ਆਈ ਸੀ। ਇਸ ਫਿਲਮ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਤੇ ਨਾਲ ਹੀ ਫਿਲਮ 'ਚ ਗਿੱਪੀ ਸਰਗੁਣ ਦੀ ਰੋਮਾਂਟਿਕ ਕੈਮਿਸਟਰੀ ਵੀ ਕਾਫੀ ਵਧੀਆ ਸੀ। ਹੁਣ ਤਕਰੀਬਨ 2 ਸਾਲਾਂ ਬਾਅਦ ਇਹ ਜੋੜੀ ਮੁੜ ਤੋਂ ਪਰਦੇ 'ਤੇ ਧਮਾਲ ਮਚਾਉਣ ਜਾ ਰਹੀ ਹੈ।