Anita Devgan Video: ਅੱਜ ਕੱਲ ਟਮਾਟਰਾਂ ਦੀਆਂ ਵਧੀਆਂ ਕੀਮਤਾਂ ਨੇ ਰਸੋਈ ਦਾ ਜ਼ਾਇਕਾ ਖਰਾਬ ਕਰਕੇ ਰੱਖਿਆ ਹੋਇਆ ਹੈ। ਆਮ ਇਨਸਾਨ ਟਮਾਟਰ ਖਰੀਦਣ ਤੋਂ ਪਹਿਲਾਂ ਸੌ ਵਾਰ ਸੋਚਦਾ ਹੈ ਕਿ ਕੀ 300 ਰੁਪਏ ਕਿੱਲੋ ਦੀ ਕੀਮਤ ਵਾਲੇ ਟਮਾਟਰ ਖਰੀਦਣਾ ਸਹੀ ਹੈ ਜਾਂ ਨਹੀਂ। ਆਮ ਆਦਮੀ ਹੀ ਨਹੀਂ ਟਮਾਟਰ ਦੀਆਂ ਵਧੀਆਂ ਕੀਮਤਾਂ ਨੇ ਸੈਲੇਬ੍ਰਿਟੀਆਂ ਨੂੰ ਵੀ ਪਰੇਸ਼ਾਨ ਕਰ ਦਿੱਤਾ ਹੈ। ਹਾਲ ਹੀ 'ਚ ਸੁਨੀਲ ਸ਼ੈੱਟੀ ਨੇ ਬਿਆਨ ਦਿੱਤਾ ਸੀ ਕਿ ਉਹ ਇੰਨੀਂ ਸੋਚ ਸਮਝ ਕੇ ਟਮਾਟਰ ਵਰਤਦੇ ਹਨ। ਕਿਉਂਕਿ ਇਹ ਬਹੁਤ ਮਹਿੰਗੇ ਵਿਕ ਰਹੇ ਹਨ। ਇਸ ਦੇ ਨਾਲ ਨਾਲ ਸ਼ਿਲਪਾ ਸ਼ੈੱਟੀ ਨੇ ਪੋਸਟ ਸ਼ੇਅਰ ਕੀਤੀ ਸੀ ਕਿ ਟਮਾਟਰਾਂ ਦੀਆਂ ਵਧੀਆਂ ਕੀਮਤਾਂ ਕਰਕੇ ਉਹ ਸੋਚ ਰਹੀ ਹੈ ਕਿ ਇਸ ਨੂੰ ਖਰੀਦੇ ਜਾਂ ਨਾ।
ਪਰ ਇਸ ਸਭ ਤੋਂ ਉਲਟ ਪੰਜਾਬੀ ਅਦਾਕਾਰਾ ਅਨੀਤਾ ਦੇਵਗਨ ਨੇ ਸੋਸ਼ਲ ਮੀਡੀਆ 'ਤੇ ਅਜਿਹੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਤਾਂ ਹੋ ਹੀ ਰਿਹਾ ਹੈ ਤੇ ਨਾਲ ਨਾਲ ਹੱਸ ਹੱਸ ਕੇ ਲੋਟਪੋਟ ਵੀ ਹੋ ਰਿਹਾ ਹੈ। ਅਨੀਤਾ ਦੇਵਗਨ ਨੇ ਕਿਹਾ ਕਿ ਇੰਨੀਂ ਦਿਨੀਂ ਉਹ ਪੂਰੀ ਅਮੀਰਾਂ ਵਾਲੀ ਫੀਲ ਲੈ ਰਹੀ ਹੈ। ਕਿਉਂਕਿ ਇੱਕ ਪਾਸੇ ਜਿੱਥੇ ਲੋਕ ਇਹ ਸੋਚਦੇ ਹਨ ਕਿ ਟਮਾਟਰ ਨੂੰ ਸਬਜ਼ੀਆਂ 'ਚ ਪਾਉਣ ਜਾਂ ਨਾ। ਉੱਥੇ ਹੀ ਉਹ ਤਾਂ ਆਪਣੇ ਘਰ ਟਮਾਟਰ ਨਾ ਸਿਰਫ ਸਲਾਦ ਵਜੋਂ ਇਸਤੇਮਾਲ ਕਰ ਰਹੀ ਹੈ, ਬਲਕਿ ਟਮਾਟਰਾਂ ਨੂੰ ਵੇਸਟ ਵੀ ਕਰ ਰਹੀ ਹੈ। ਦੇਖੋ ਇਹ ਵਡਿੀਓ:
ਕਾਬਿਲੇਗ਼ੌਰ ਹੈ ਕਿ ਅਨੀਤਾ ਦੇਵਗਨ ਪੰਜਾਬੀ ਇੰਡਸਟਰੀ ਦੀ ਸੀਨੀਅਰ ਕਲਾਕਾਰ ਹੈ। ਉਹ ਕਮਾਲ ਦੀ ਐਕਟਿੰਗ ਕਰਦੀ ਹੈ। ਉਨ੍ਹਾਂ ਨੂੰ ਅੰਗਰੇਜ ਫਿਲਮ 'ਚ ਅਮਰਿੰਦਰ ਗਿੱਲ ਦੀ ਮਾਂ ਦਾ ਕਿਰਦਾਰ ਨਿਭਾਉਣ ਲਈ ਵਧੇਰੇ ਯਾਦ ਕੀਤਾ ਜਾਂਦਾ ਹੈ।