Mandy Takhar Mehndi Ceremony Video: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਵਿਆਹ ਦੇ ਬੰਧਨ 'ਚ ਬੱਝ ਚੁੱਕੀ ਹੈ। ਉਸ ਨੇ ਸ਼ਿਖਰ ਨਾਮ ਦੇ ਸ਼ਖਸ ਨਾਲ ਵਿਆਹ ਕਰਵਾਇਆ ਹੈ। ਸੋਸ਼ਲ ਮੀਡੀਆ 'ਤੇ ਉਸ ਦੇ ਵਿਆਹ ਤੇ ਵਿਆਹ ਦੀਆਂ ਰਸਮਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਹੋਈਆਂ ਸੀ। ਹੁਣ ਅਦਾਕਾਰਾ ਦੀ ਮਹਿੰਦੀ ਰਸਮ ਦੀ ਖੂਬਸੂਰਤ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਜੋ ਕਿ ਕਾਫੀ ਪਸੰਦ ਕੀਤੀ ਜਾ ਰਹੀ ਹੈ। ਇਸ ਵੀਡੀਓ ਨੂੰ ਇੰਸਟੈਂਟ ਪਾਲੀਵੁੱਡ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।                  

Continues below advertisement


ਇਹ ਵੀ ਪੜ੍ਹੋ: ਮਸ਼ਹੂਰ ਟੀਵੀ ਅਦਾਕਾਰਾ ਦਲਜੀਤ ਕੌਰ ਦਾ ਟੁੱਟਣ ਜਾ ਰਿਹਾ ਦੂਜਾ ਵਿਆਹ, ਵਿਆਹ ਦੇ ਇੱਕ ਸਾਲ ਬਾਅਦ ਪਤੀ ਤੋਂ ਹੋਵੇਗੀ ਅਲੱਗ


ਇਸ ਵੀਡੀਓ 'ਚ ਮੈਂਡੀ ਪੀਲੇ ਰੰਗ ਦੇ ਸੂਟ 'ਚ ਨਜ਼ਰ ਆ ਰਹੀ ਹੈ। ਉਸ ਦੇ ਹੱਥਾਂ 'ਤੇ ਮਹਿੰਦੀ ਲੱਗ ਰਹੀ ਹੈ। ਦੂਜੇ ਪਾਸੇ ਫੋਟੋਗ੍ਰਾਫਰ ਉਸ ਦੀਆਂ ਤਸਵੀਰਾਂ ਕਲਿੱਕ ਕਰ ਰਿਹਾ ਹੈ। ਦੇਖੋ ਇਹ ਵੀਡੀਓ:









ਦੱਸ ਦਈਏ ਕਿ ਹਾਲ ਹੀ 'ਚ ਮੈਂਡੀ ਦੇ ਹਲਦੀ ਰਸਮ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਛਾਈ ਰਹੀ ਸੀ। ਉਸ ਦੀ ਵੀਡੀਓ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹਲਦੀ ਰਸਮ 'ਚ ਮੈਂਡੀ ਪਿਓਰ ਪੰਜਾਬੀ ਲੁੱਕ 'ਚ ਨਜ਼ਰ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਵੀ ਕਾਫੀ ਵਾਇਰਲ ਹੋਈਆਂ ਸੀ। ਉਸ ਦਾ ਪਤੀ ਸ਼ਿਖਰ ਉਸ ਦੇ ਪੈਰੀਂ ਝਾਂਜਰਾਂ ਪਹਿਨਾਉਂਦਾ ਨਜ਼ਰ ਆਇਆ ਸੀ। ਇਸ ਵੀਡੀਓ ਨੂੰ ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਸ਼ੇਅਰ ਕੀਤਾ ਸੀ।






ਇਹ ਵੀ ਪੜ੍ਹੋ: ਈਸ਼ਾ ਦਿਓਲ ਦੀ ਇਸ ਆਦਤ ਤੋਂ ਚਿੜਨ ਲੱਗ ਗਿਆ ਸੀ ਪਤੀ ਭਰਤ ਤਖਤਾਨੀ, ਮਾਂ ਹੇਮਾ ਮਾਲਿਨੀ ਨੇ ਦਿੱਤੀ ਸੀ ਇਹ ਸਲਾਹ