Mandy Takhar Fallen Ill On Her Wedding Day: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਹਾਲ ਹੀ 'ਚ ਕਾਫੀ ਜ਼ਿਆਦਾ ਸੁਰਖੀਆਂ 'ਚ ਰਹੀ ਹੈ। ਉਹ ਹਾਲ ਹੀ 'ਚ ਵਿਆਹ ਦੇ ਬੰਧਨ 'ਚ ਬੱਝੀ ਹੈ। ਉਸ ਦੀਆਂ ਸੋਸ਼ਲ ਮੀਡੀਆ 'ਤੇ ਤਸਵੀਰਾਂ ਤੇ ਵੀਡੀਓਜ਼ ਕਾਫੀ ਵਾਇਰਲ ਹੋਈਆਂ ਹਨ। ਹੁਣ ਮੈਂਡੀ ਦੇ ਵਿਆਹ ਦੇ ਸਮੇਂ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬੀ ਸਿੰਗਰ ਕਰਨ ਔਜਲਾ ਨੇ ਮੁੰਬਈ 'ਚ ਵੜਾ ਪਾਓ ਦਾ ਲਿਆ ਸਵਾਦ, ਖਾ ਕੇ ਬੋਲਿਆ- 'Wow', ਵੀਡੀਓ ਵਾਇਰਲ
ਇਸ ਵੀਡੀਓ 'ਚ ਮੈਂਡੀ ਬੀਮਾਰ ਹੈ, ਉਸ ਦਾ ਗਲਾ ਬੁਰੀ ਤਰ੍ਹਾਂ ਖਰਾਬ ਹੈ। ਉਸ ਨੂੰ ਬੋਲਣ 'ਚ ਵੀ ਕਾਫੀ ਦਿੱਕਤ ਹੋ ਰਹੀ ਹੈ। ਇਸ ਵੀਡੀਓ 'ਚ ਮੈਂਡੀ ਬਿਊਟੀ ਪਾਰਲਰ ਤਿਆਰ ਹੋਣ ਲਈ ਪਹੁੰਚੀ ਹੈ। ਜਦੋਂ ਉਸ ਨੂੰ ਕੈਮਰੇ ਸਾਹਮਣੇ ਬੋਲਣ ਲਈ ਕਿਹਾ ਗਿਆ ਤਾਂ ਉਸ ਕੋਲੋਂ ਠੀਕ ਤਰ੍ਹਾਂ ਬੋਲਿਆ ਨਹੀਂ ਗਿਆ। ਇੱਥੋਂ ਤੱਕ ਕਿ ਉਸ ਨੇ ਪੀਣ ਲਈ ਗਰਮ ਪਾਣੀ ਵੀ ਮੰਗਵਾਇਆ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਸ਼ੇਅਰ ਕੀਤਾ ਜਾ ਰਿਹਾ ਹੈ। ਦੇਖੋ ਵੀਡੀਓ:
ਕਿਉਂ ਹੋਈ ਬੀਮਾਰ?
ਦੱਸ ਦਈਏ ਕਿ ਮੈਂਡੀ ਦਾ ਵਿਆਹ ਸਰਦੀਆਂ ਦੇ ਮੌਸਮ 'ਚ ਹੋਇਆ। ਜ਼ਾਹਰ ਹੈ ਕਿ ਕੁੜੀਆਂ ਨੂੰ ਵਿਆਹ ਦੇ ਚਾਅ 'ਚ ਠੰਢ ਨਹੀਂ ਲੱਗਦੀ, ਪਰ ਹਵਾ ਤਾਂ ਲੱਗ ਹੀ ਜਾਂਦੀ ਹੈ, ਜਿਸ ਦੇ ਚੱਲਦੇ ਮੈਂਡੀ ਵੀ ਬੀਮਾਰ ਹੋ ਗਈ।
ਕਾਬਿਲੇਗ਼ੌਰ ਹੈ ਕਿ ਮੈਂਡੀ ਤੱਖਰ ਦੀ ਗਿਣਤੀ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚ ਹੁੰਦੀ ਹੈ। ਉਹ ਕਈ ਪੰਜਾਬੀ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। ਉਸ ਦੀ ਐਕਟਿੰਗ ਨੂੰ ਕਾਫੀ ਤਾਰੀਫਾਂ ਵੀ ਮਿਲਦੀਆਂ ਹਨ। ਪਰਸਨਲ ਲਾਈਫ ਬਾਰੇ ਗੱਲ ਕਰੀਏ ਤਾਂ ਮੈਂਡੀ ਨੇ ਸ਼ਿਖਰ ਨਾਮ ਦੇ ਸ਼ਖਸ ਨਾਲ ਵਿਆਹ ਕਰਵਾਇਆ ਹੈ। ਉਸ ਦੇ ਵਿਆਹ ਦੀਆਂ ਵੀਡੀਓਜ਼ ਤੇ ਫੋਟੋਆਂ ਕਾਫੀ ਜ਼ਿਆਦਾ ਵਾਇਰਲ ਹੋਈਆਂ ਸੀ।
ਪੰਜਾਬੀ ਗਾਇਕ ਕਾਕਾ ਪੋਰਨ ਦੇਖਣ ਦਾ ਸ਼ੌਕੀਨ, ਵੀਡੀਓ 'ਚ ਸ਼ਰੇਆਮ ਬੋਲਿਆ- 'ਮੈਂ ਇਸ ਦੇ ਬਿਨਾਂ ਰਹਿ ਨਹੀਂ ਸਕਦਾ...'