Nikeet Dhillon Instagram Account Hacked: ਪੰਜਾਬੀ ਅਦਾਕਾਰਾ ਨਿਕੀਤ ਢਿੱਲੋਂ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਹੈ। ਇਸ ਦੇ ਨਾਲ ਨਾਲ ਹੀ ਉਸ ਦੇ ਅਕਾਊਂਟ ‘ਤੇ ਇੱਕ ਪੋਸਟ ਵੀ ਸਾਂਝੀ ਕੀਤੀ ਗਈ ਸੀ, ਜਿਸ ਨੂੰ ਦੇਖ ਉਸ ਦੇ ਫੈਨਜ਼ ਹੈਰਾਨ ਪਰੇਸ਼ਾਨ ਹੋ ਗਏ ਸੀ। ਅਦਾਕਾਰਾ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਉਸ ਦੀ ਮੌਤ ਬਾਰੇ ਪੋਸਟ ਪਾਈ ਗਈ। ਪੋਸਟ ਪਾ ਕੇ ਇੰਸਟਾਗ੍ਰਾਮ ‘ਤੇ ਲਿਖਿਆ ਕਿ ਨਿਕੀਤ ਹੁਣ ਇਸ ਦੁਨੀਆ ‘ਚ ਨਹੀਂ ਰਹੀ।
ਇਸ ਤੋਂ ਬਾਅਦ ਨਿਕੀਤ ਦੇ ਇੰਸਟਾਗ੍ਰਾਮ ਪੇਜ ‘ਤੇ ਕੁੱਝ ਪੋਸਟਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਸ ਵਿੱਚ ਉਸ ਦੇ ਸਹੀ ਸਲਾਮਤ ਤੇ ਜ਼ਿੰਦਾ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਇਸ ਦੇ ਨਾਲ ਨਾਲ ਫੈਨਜ਼ ਨੂੰ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਉਸ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਹੋ ਗਿਆ ਸੀ। ਕਿਰਪਾ ਕਰਕੇ ਅਗਲੀ ਕਾਰਵਾਈ ਤੱਕ ਉਸ ਦੀ ਕਿਸੇ ਵੀ ਪੋਸਟ ਤੇ ਮੈਸੇਜ ਜਾਂ ਕਮੈਂਟ ਨਾ ਕੀਤੇ ਜਾਣ।
ਇਸ ਦੇ ਨਾਲ ਨਾਲ ਨਿਕੀਤਾ ਨੇ ਆਪਣੇ ਇਸੰਟਾਗ੍ਰਾਮ ਸਟੋਰੀ ਤੇ ਇੱਕ ਹੋਰ ਪੋਸਟ ਪਾਈ, ਜਿਸ ਵਿੱਚ ਉਸ ਨੇ ਲਿਖਿਆ, “ਨਿਕੀਤਾ ਢਿੱਲੋਂ ਬਿਲਕੁਲ ਸਹੀ ਸਲਾਮਤ, ਜ਼ਿੰਦਾ ਤੇ ਸੁਰੱਖਿਅਤ ਹੈ। ਕਿਰਪਾ ਕਰਕੇ ਅਫਵਾਹਾਂ ‘ਤੇ ਵਿਸ਼ਵਾਸ ਨਾ ਕੀਤਾ ਜਾਵੇ। ਕਿਸੇ ਹੈਕਰ ਨੇ ਉਸ ਦਾ ਅਕਾਊਂਟ ਹੈਕ ਕਰ ਲਿਆ ਸੀ ਅਤੇ ਇੰਸਟਾਗ੍ਰਾਮ ਸਟੋਰੀ ‘ਤੇ ਮੌਤ ਦੀ ਝੂਠੀ ਖਬਰ ਪਾ ਦਿੱਤੀ ਸੀ। ਇਸ ਚੀਜ਼ ‘ਤੇ ਕਾਰਵਾਈ ਹੋਣੀ ਚਾਹੀਦੀ ਹੈ।”
ਇਸ ਦੇ ਨਾਲ ਨਾਲ ਅਦਾਕਾਰਾ ਨੇ ਇੰਸਟਾਗ੍ਰਾਮ ‘ਤੇ ਲਾਈਵ ਹੋ ਕੇ ਖੁਦ ਵੀ ਸਾਰੀ ਗੱਲ ਦੱਸੀ ਹੈ। ਦੇਖੋ ਨਿਕੀਤ ਢਿੱਲੋਂ ਦਾ ਵੀਡੀਓ:
ਦੱਸ ਦਈਏ ਕਿ ਨਿਕੀਤ ਢਿੱਲੋਂ ਪੰਜਾਬੀ ਮਨੋਰੰਜਨ ਉਦਯੋਗ ਦੇ ਉੱਤਮ ਹੁਨਰਾਂ ਵਿੱਚੋਂ ਇੱਕ ਹੈ। ਅਭਿਨੇਤਰੀ ਨੇ ਪਾਲੀਵੁੱਡ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਫਿਲਮ 'ਸਿਕੰਦਰ 2' ਨਾਲ ਕੀਤੀ, ਜਿਸ ਵਿੱਚ ਗੁਰੀ ਨੇ ਵੀ ਅਭਿਨੈ ਕੀਤਾ ਸੀ। ਪਹਿਲੀ ਫਿਲਮ ਦੀ ਸਫਲਤਾ ਤੋਂ ਬਾਅਦ, ਨਿਕੀਤ ਦਰਸ਼ਕਾਂ ਤੋਂ ਬਹੁਤ ਪਿਆਰ ਅਤੇ ਪ੍ਰਸ਼ੰਸਾ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ। ਨਿਕੀਤ ਢਿੱਲੋਂ ਨੇ ਪਰਮੀਸ਼ ਵਰਮਾ, ਯੁਵਰਾਜ ਹੰਸ, ਅਤੇ ਹੋਰਾਂ ਦੇ ਸਹਿਯੋਗ ਨਾਲ ਕਈ ਪੰਜਾਬੀ ਸੰਗੀਤ ਵੀਡੀਓਜ਼ ਵੀ ਪੇਸ਼ ਕੀਤੇ ਹਨ। ਉਹ ਆਖਰੀ ਵਾਰ ਪੰਜਾਬੀ ਵੈੱਬ ਸੀਰੀਜ਼ 'ਸ਼ਾਹੀ ਮਾਜਰਾ' 'ਚ ਨਜ਼ਰ ਆਈ ਸੀ, ਜੋ ਦਰਸ਼ਕਾਂ 'ਚ ਕਾਫੀ ਹਿੱਟ ਰਹੀ ਸੀ।