Nisha Bano Father Passed Away: ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਉਸ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ 'ਚ ਖਾਸ ਜਗ੍ਹਾ ਬਣਾਈ ਹੈ। ਨਿਸ਼ਾ ਬਾਨੋ ਨੂੰ ਲੈਕੇ ਇੱਕ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
ਇਹ ਵੀ ਪੜ੍ਹੋ: ਸੰਨੀ ਦਿਓਲ-ਅਮੀਸ਼ਾ ਪਟੇਲ ਦੀ 'ਗਦਰ' ਓਟੀਟੀ 'ਤੇ ਦੇਖਣ ਲਈ ਹੋ ਜਾਓ ਤਿਆਰ, ਜਾਣੋ ਕਿੱਥੇ ਹੋਵੇਗੀ ਰਿਲੀਜ਼
ਨਿਸ਼ਾ ਬਾਨੋ ਦੇ ਪਿਤਾ ਦਾ ਅੱਜ ਯਾਨਿ 16 ਜੂਨ ਨੂੰ ਦੇਹਾਂਤ ਹੋ ਗਿਆ ਹੈ। ਇਸ ਬਾਰੇ ਅਦਾਕਾਰਾ ਵੱਲੋਂ ਕੋਈ ਕੋਈ ਪੋਸਟ ਜਾਂ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ, ਪਰ ਸੂਤਰਾਂ ਦੇ ਹਵਾਲੇ ਤੋਂ ਅਸੀਂ ਤੁਹਾਨੂੰ ਇਹ ਖਬਰ ਦੱਸ ਰਹੇ ਹਾਂ। ਨਿਸ਼ਾ ਦੇ ਪਿਤਾ ਦੀ ਮੌਤ ਕਿਵੇਂ ਹੋਈ, ਇਸ ਬਾਰੇ ਹਾਲੇ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਕਾਬਿਲੇਗ਼ੌਰ ਹੈ ਕਿ ਨਿਸ਼ਾ ਬਾਨੋ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਮਲਟੀ ਟੈਲੇਂਟਡ ਕਹਿਣਾ ਗਲਜ਼ ਨਹੀਂ ਹੋਵੇਗਾ, ਕਿਉਂਕਿ ਐਕਟਿੰਗ ਦੇ ਨਾਲ ਨਾਲ ਉਹ ਗਾਇਕੀ ਦੇ ਖੇਤਰ ਵਿੱਚ ਵੀ ਖੂਬ ਧਮਾਲਾਂ ਪਾ ਰਹੀ ਹੈ। ਦੱਸ ਦਈਏ ਕਿ ਨਿਸ਼ਾ ਬਾਨੋ ਨੂੰ ਆਖਰੀ ਵਾਰ ਫਿਲਮ 'ਜੀ ਵਾਈਫ ਜੀ' ਵਿੱਚ ਦੇਖਿਆ ਗਿਆ ਸੀ। ਇਸ ਫਿਲਮ 'ਚ ਕਰਮਜੀਤ ਅਨਮੋਲ ਦੀ ਪਤਨੀ ਦੇ ਕਿਰਦਾਰ ਵਿੱਚ ਨਜ਼ਰ ਆਈ ਸੀ।
ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਨਿਸ਼ਾ ਬਾਨੋ ਸੋਸ਼ਲ ਮੀਡੀਆ 'ਤੇ ਵੀ ਕਾਫੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਜਾਣਕਾਰੀ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ, ਪਰ ਉਸ ਨੇ ਹਾਲੇ ਤੱਕ ਫੈਨਜ਼ ਦੇ ਨਾਲ ਆਪਣੇ ਪਿਤਾ ਨੂੰ ਲੈਕੇ ਕੋਈ ਵੀ ਅਪਡੇਟ ਸ਼ੇਅਰ ਨਹੀਂ ਕੀਤੀ ਹੈ।
ਵਰਕਫਰੰਟ ਦੀ ਗੱਲ ਕਰਿਏ ਤਾਂ ਨਿਸ਼ਾ ਬਾਨੋ 'ਸੁਰਖੀ ਬਿੰਦੀ', 'ਨੀ ਮੈ ਸੱਸ ਕੁੱਟਣੀ ਪਾਰਟ 1', 'ਲਾਵਾਂ ਫੇਰੇ', 'ਨਿੱਕਾ ਜੈਲਦਾਰ 3', 'ਮੈਰਿਜ ਪੈਲਸ' ਵਿੱਚ ਆਪਣੀ ਅਦਾਕਾਰੀ ਦਾ ਜਲਵਾ ਦਿਖਾਉਂਦੇ ਹੋਏ ਨਜ਼ਰ ਆ ਚੁੱਕੀ ਹੈ। ਉਸ ਨੇ 'ਨੀ ਮੈਂ ਸੱਸ ਕੁੱਟਣੀ 2' ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ। ਇਸ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਨਿਰਮਲ ਕੌਰ ਤੋਂ ਇਲਾਵਾ ਹੋਰ ਵੀ ਕਈ ਮਸ਼ਹੂਰ ਅਦਾਕਾਰ ਅਹਿਮ ਭੂਮਿਕਾ ਵਿੱਚ ਦਿਖਾਈ ਦੇਣਗੇ। ਇਹ ਫਿਲਮ 25 ਅਗਸਤ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।