Sargun Mehta In Dubai: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਹਮੇਸ਼ਾ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਕਦੇ ਆਪਣੀ ਪ੍ਰੋਫ਼ੈਸ਼ਨਲ ਲਾਈਫ਼ ਕਰਕੇ ਤੇ ਕਦੇ ਨਿੱਜੀ ਜ਼ਿੰਦਗੀ ਕਰਕੇ। ਫ਼ਿਲਹਾਲ ਜੋ ਤਾਜ਼ਾ ਅੱਪਡੇਟ ਅਸੀਂ ਤੁਹਾਨੂੰ ਸਰਗੁਣ ਬਾਰੇ ਦੇਣ ਜਾ ਰਹੇ ਹਾਂ, ਉਹ ਇਹ ਹੈ ਕਿ ਅਦਾਕਾਰਾ ਇੰਨੀਂ ਦਿਨੀਂ ਦੁਬਈ ਵਿੱਚ ਹੈ। ਇੱਥੋ ਸਰਗੁਣ ਨੇ ਆਪਣੀਆਂ ਬੇਹੱਦ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਉਸ ਨੇ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤਾ ਹੈ। ਸਰਗੁਣ ਦੀਆਂ ਇਨ੍ਹਾਂ ਤਸਵੀਰਾਂ ‘ਤੇ ਉਸ ਦੇ ਫ਼ੈਨਜ਼ ਦਿਲ ਹਾਰ ਬੈਠੇ ਹਨ।


ਸਰਗੁਣ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਦਾ ਪਤਾ ਅਦਾਕਾਰਾ ਦੀ ਇਸ ਪੋਸਟ ‘ਤੇ ਲਾਈਕ ਦੇਖ ਕੇ ਲੱਗਦਾ ਹੈ। ਸਰਗੁਣ ਦੀਆਂ ਤਸਵੀਰਾਂ ‘ਤੇ ਲੱਖਾਂ ਲਾਈਕ ਤੇ ਕਮੈਂਟਸ ਦੇਖੇ ਜਾ ਸਕਦੇ ਹਨ। ਸਰਗੁਣ ਦੇ ਪ੍ਰਸ਼ੰਸਕ ਉਸ ਦੀਆਂ ਤਸਵੀਰਾਂ ‘ਤੇ ਖੂਬ ਪਿਆਰ ਦੀ ਬਰਸਾਤ ਕਰ ਰਹੇ ਹਨ। 









ਦਸ ਦਈਏ ਕਿ ਸਰਗੁਣ ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਵਿੱਚ ਨਜ਼ਰ ਆਈ ਹੈ। ਇਸ ਫ਼ਿਲਮ ਨੂੰ ਦੁਨੀਆ ਭਰ ‘ਚ ਪੰਜਾਬੀ ਦਰਸ਼ਕਾਂ ਨੇ ਖੂਬ ਪਿਆਰ ਦਿੱਤਾ ਹੈ। ਦਿਲਜੀਤ ਤੇ ਸਰਗੁਣ ਦੀ ਜੋੜੀ ਨੂੰ ਵੱਡੇ ਪਰਦੇ ‘ਤੇ ਖੂਬ ਪਸੰਦ ਕੀਤਾ ਗਿਆ। ਇਸ ਦੇ ਨਾਲ ਨਾਲ ਸਰਗੁਣ ਸੋਸ਼ਲ ਮੀਡੀਆ ‘ਤੇ ਵੀ ਕਾਫ਼ੀ ਜ਼ਿਆਦਾ ਐਕਟਿਵ ਰਹਿੰਦੀ ਹੈ। ਉਹ ਹਰ ਦਿਨ ਆਪਣੀਆਂ ਨਵੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਸਰਗੁਣ ਦੀ ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫ਼ੈਨ ਫਾਲੋਇੰਗ ਹੈ। ਇਕੱਲੇ ਇੰਸਟਾਗ੍ਰਾਮ ਤੇ ਅਦਾਕਾਰਾ ਦੇ 7.8 ਮਿਲੀਅਨ ਯਾਨਿ 78 ਲੱਖ ਫ਼ਾਲੋਅਰਜ਼ ਹਨ।