Sargun Mehta Spooky Experience: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਅਦਾਕਾਰਾ ਫਿਲਮ 'ਜੱਟ ਨੂੰ ਚੁੜੈਲ ਟੱਕਰੀ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਸ ਨੇ ਚੁੜੈਲ ਬਣ ਕੇ ਸਭ ਦਾ ਦਿਲ ਜਿੱਤ ਲਿਆ ਸੀ। ਇਸ ਦੇ ਨਾਲ ਹੀ ਸਰਗੁਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਸ ਨੇ ਆਪਣੇ ਅਸਲ ਭੂਤੀਆ ਤਜਰਬੇ ਬਾਰੇ ਦੱਸਿਆ ਹੈ।      


ਇਹ ਵੀ ਪੜ੍ਹੋ: ਨੀਰੂ ਬਾਜਵਾ ਨੇ ਕੀਤਾ ਨਵੀਂ ਫਿਲਮ 'ਸ਼ੁਕਰਾਨਾ' ਦਾ ਐਲਾਨ, ਪੰਜਾਬੀ ਗਾਇਕ ਅੰਮ੍ਰਿਤ ਮਾਨ ਨਾਲ ਕਰੇਗੀ ਰੋਮਾਂਸ


ਜੀ ਹਾਂ, ਸਰਗੁਣ ਵੀ ਆਪਣੀ ਜ਼ਿੰਦਗੀ 'ਚ ਅਸਲ ਭੂਤ ਨਾਲ ਸਾਹਮਣਾ ਕਰ ਚੁੱਕੀ ਹੈ। ਉੇਸ ਨੇ ਦੱਸਿਆ, 'ਮੈਂ ਮੁੰਬਈ ਦੇ ਮਲਾਡ 'ਚ ਰਹਿੰਦੀ ਸੀ। ਉੱਥੇ ਮੈਨੂੰ ਇੱਕ ਬੈੱਡਰੂਮ ਦੀ ਕੀਮਤ 'ਚ ਦੋ ਕਮਰਿਆਂ ਵਾਲਾ ਘਰ ਮਿਲ ਗਿਆ ਸੀ। ਇਸ 'ਤੇ ਮੈਂ ਮਕਾਨ ਮਾਲਕ ਨੂੰ ਪੁੱਛਿਆ ਕਿ ਮੈਨੂੰ ਇਨ੍ਹਾਂ ਸਸਤਾ ਕਿਉਂ ਦੇ ਰਹੇ, ਤਾਂ ਉਸ ਨੇ ਅੱਗੋਂ ਕਿਹਾ ਕਿ ਇੱਕ ਕਮਰੇ 'ਚ ਮੈਂ ਆਪਣਾ ਸਮਾਨ ਰੱਖਣਾ ਹੈ, ਤੇ ਦੂਜਾ ਤੁਸੀਂ ਇਸਤੇਮਾਲ ਕਰ ਲਓ। ਨਾਲ ਹੀ ਤੁਹਾਨੂੰ ਵੱਡਾ ਘਰ ਵੀ ਮਿਲ ਜਾਵੇਗਾ। ਇਸ 'ਤੇ ਮੈਂ ਸੋਚਿਆ ਕਿ ਇਹ ਤਾਂ ਵਧੀਆ ਹੈ ਮੈਂ ਤਾਂ ਵੱਡਾ ਘਰ ਹੀ ਚਾਹੁੰਦੀ ਸੀ। ਉਦੋਂ ਮੇਰਾ ਇੱਕ ਨਵਾਂ ਸ਼ੋਅ ਵੀ ਸ਼ੁਰੂ ਹੋਇਆ ਸੀ। ਇਹ ਉਹ ਸਮਾਂ ਸੀ, ਜਦੋਂ ਮਾਰਕਿਟ ;ਚ ਨਵੇਂ ਨਵੇਂ ਮਸਾਜਰ ਆਏ ਸੀ। ਮੈਂ ਆਪਣੇ ਲਈ ਇੱਕ ਖਰੀਦ ਲਿਆ ਤੇ ਉਸ ਨੂੰ ਘਰ ਲੈ ਆਈ।' ਅੱਗੇ ਸਰਗੁਣ ਨਾਲ ਜੋ ਹੋਇਆ ਦੇਖੋ ਇਸ ਵੀਡੀਓ 'ਚ:






ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਹਾਲ ਹੀ 'ਚ ਸਰਗੁਣ ਮਹਿਤਾ 'ਜੱਟ ਨੂੰ ਚੁੜੈਲ ਟੱਕਰੀ' 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਉਸ ਨੇ ਗਿੱਪੀ ਗਰੇਵਾਲ ਦੇ ਨਾਲ ਰੋਮਾਂਸ ਕੀਤਾ ਸੀ। 


ਇਹ ਵੀ ਪੜ੍ਹੋ: ਆਖਰ ਸਲਮਾਨ ਲਈ ਪਿਘਲਿਆ ਲਾਰੈਂਸ ਬਿਸ਼ਨੋਈ ਦਾ ਦਿਲ, ਕਿਹਾ- 'ਕਰ ਸਕਦੇ ਹਾਂ ਮੁਆਫ, ਮੰਦਰ ਆ ਕੇ ਸਲਮਾਨ ਕਰੇ ਇਹ ਕੰਮ'