Sargun Mehta Without Makeup: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਸਰਗੁਣ ਮਹਿਤਾ ਉਨ੍ਹਾਂ ਅਭਿਨੇਤਰੀਆਂ ਵਿੱਚੋਂ ਇੱਕ ਹੈ, ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਇੰਡਸਟਰੀ `ਚ ਕਦਮ ਰੱਖਿਆ ਹੈ। ਇਸ ਦੇ ਨਾਲ ਨਾਲ ਸਰਗੁਣ ਮਹਿਤਾ ਸੋਸ਼ਲ ਮੀਡੀਆ ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ।









ਸਰਗੁਣ ਮਹਿਤਾ ਨੇ ਆਪਣੀਆਂ ਨਵੀ ਤਸਵੀਰ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਅਦਾਕਾਰਾ ਬਿਨਾਂ ਮੇਕਅੱਪ ਦੇ ਨਜ਼ਰ ਆ ਰਹੀ ਹੈ। ਸਰਗੁਣ ਫ਼ਿਲਮ ਤੇ ਟੀਵੀ ਇੰਡਸਟਰੀ `ਚ ਕਾਫ਼ੀ ਬਿਜ਼ੀ ਰਹਿੰਦੀ ਹੈ ਤਾਂ ਜ਼ਾਹਰ ਹੈ ਕਿ ਉਸ ਨੂੰ ਹਰ ਰੋਜ਼ ਮੇਕਅੱਪ ਕਰਨਾ ਪੈਂਦਾ ਹੈ। ਅਜਿਹੇ `ਚ ਸਰਗੁਣ ਨੂੰ ਜਦੋਂ ਆਪਣੇ ਫ਼ਰੀ ਸ਼ਡਿਊਲ ਦੌਰਾਨ ਬਿਨਾਂ ਮੇਕਅੱਪ ਦੇ ਰਹਿਣ ਦਾ ਮੌਕਾ ਮਿਲਿਆ ਤਾਂ ਅਦਾਕਾਰਾ ਬੇਹੱਦ ਖੁਸ਼ ਨਜ਼ਰ ਆਈ। ਸਰਗੁਣ ਨੇ ਆਪਣੀ ਪੋਸਟ ਸ਼ੇਅਰ ਕਰਦਿਆਂ ਲਿਖਿਆ, "ਅੱਜ ਦਾ ਦਿਨ ਬਿਨਾਂ ਮੇਕਅੱਪ ਦੇ, ਮੇਰੇ ਸਭ ਤੋਂ ਖੁਸ਼ ਦਿਨਾਂ ਵਿੱਚੋਂ ਇੱਕ।" ਦੇਖੋ ਸਰਗੁਣ ਦੀਆਂ ਬਿਨਾਂ ਮੇਕਅੱਪ ਦੀਆਂ ਤਸਵੀਰਾਂ:






ਤਸਵੀਰਾਂ ਨੂੰ ਦੇਖ ਪਤਾ ਲੱਗ ਰਿਹਾ ਹੈ ਕਿ ਅਦਾਕਾਰਾ ਕਿਤੇ ਬਾਹਰ ਘੁੰਮਣ ਲਈ ਨਿਕਲੀ ਹੈ। ਦਸ ਦਈਏ ਕਿ ਸਰਗੁਣ ਹਾਲ ਹੀ `ਚ `ਘੁੰਡ ਕੱਢ ਲੈ ਨੀ ਸਹੁਰਿਆਂ ਦਾ ਪਿੰਡ ਆ ਗਿਆ`, `ਮੋਹ` ਤੇ `ਬਾਬੇ ਭੰਗੜਾ ਪਾਉਂਦੇ ਨੇ` ਵਰਗੀਆਂ ਫ਼ਿਲਮਾਂ `ਚ ਨਜ਼ਰ ਆਈ ਸੀ। ਇਨ੍ਹਾਂ ਸਾਰੀਆਂ ਹੀ ਫ਼ਿਲਮਾਂ `ਚ ਸਰਗੁਣ ਦੀ ਐਕਟਿੰਗ ਦੀ ਖੂਬ ਤਾਰੀਫ਼ ਹੋਈ ਸੀ।