Sargun Mehta Without Makeup: ਫ਼ਿਲਮੀ ਦੁਨੀਆ ਨੂੰ ਸ਼ੋਅ ਬਿਜ਼ਨਸ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਕਿਉਂਕਿ ਇਥੇ ਜੋ ਦਿਖਦਾ ਹੈ, ਉਹੀ ਵਿਕਦਾ ਹੈ। ਇਸ ਦੇ ਨਾਲ ਹੀ ਅਭਿਨੇਤਰੀਆਂ ਦਾ ਗਲੈਮਰਸ ਲੁੱਕ ਇਸ ਸ਼ੋਅ ਬਿਜ਼ਨਸ ਦਾ ਸਭ ਵੱਡਾ ਆਕਰਸ਼ਣ ਹੈ। ਅਜਿਹੇ `ਚ ਅਭਿਨੇਤਰੀਆਂ ਆਪਣੀ ਸਾਦਗ਼ੀ ਭਰੀਆਂ ਤਸਵੀਰਾਂ ਸੋਸ਼ਲ ਮੀਡੀਆ `ਤੇ ਘੱਟ ਹੀ ਸ਼ੇਅਰ ਕਰਦੀਆਂ ਹਨ, ਕਿਉਂਕਿ ਬਿਨਾਂ ਮੇਕਅੱਪ ਦੇ ਪਰਫ਼ੈਕਟ ਦਿਖਣਾ ਮੁਸ਼ਕਲ ਹੁੰਦਾ ਹੈ।


ਸਰਗੁਣ ਮਹਿਤਾ ਨੇ ਆਪਣੀ ਬਿਨਾਂ ਮੇਕਅੱਪ ਦੀ ਤਸਵੀਰ ਸੋਸ਼ਲ ਮੀਡੀਆ `ਤੇ ਸ਼ੇਅਰ ਕੀਤੀ ਹੈ। ਇਹ ਤਸਵੀਰ ਉਨ੍ਹਾਂ ਨੇ ਆਪਣੀ ਇੰਸਟਾਗ੍ਰਾਮ ਸਟੋਰੀ ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਇਹ ਕੰਮ ਬਹੁਤ ਹਿੰਮਤ ਵਾਲਾ ਹੈ, ਪਰ ਸਭ ਜਾਣਦੇ ਹਨ ਕਿ ਸਰਗੁਣ ਆਪਣੇ ਬੇਬਾਕ ਅੰਦਾਜ਼ ਲਈ ਜਾਣੀ ਜਾਂਦੀ ਹੈ। 


ਸਰਗੁਣ ਨੇ ਇਹ ਤਸਵੀਰ ਆਪਣੀ ਸਟੋਰੀ `ਚ ਸ਼ੇਅਰ ਕੀਤੀ ਹੈ, ਇਸ ਕਰਕੇ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਉਨ੍ਹਾਂ ਦੇ ਫ਼ੈਨਜ਼ ਨੇ ਕਿਸ ਤਰ੍ਹਾਂ ਰਿਐਕਟ ਕੀਤਾ। ਪਰ ਜ਼ਾਹਰ ਹੈ ਕਿ ਜੋ ਕੈਪਸ਼ਨ ਉਨ੍ਹਾਂ ਨੇ ਆਪਣੀ ਤਸਵੀਰ ਨਾਲ ਲਿਖੀ ਹੈ, ਉਹ ਸਭ ਦਾ ਦਿਲ ਜ਼ਰੂਰ ਜਿੱਤ ਰਹੀ ਹੋਵੇਗੀ। ਦੇਖੋ ਸਰਗੁਣ ਦੀ ਤਸਵੀਰ:




ਤਸਵੀਰ ਨੂੰ ਸ਼ੇਅਰ ਕਰਦਿਆਂ ਸਰਗੁਣ ਨੇ ਲਿਖਿਆ ਕਿ "ਸਵੇਰ ਦੇ ਸਮੇਂ ਦੀ ਸੈਲਫ਼ੀ। ਪਰਫ਼ੈਕਟ ਤਾਂ ਨਹੀਂ ਹੈ, ਪਰ ਇਸ `ਚ ਮੈਂ ਸਿਰਫ਼ ਮੈਂ ਲੱਗ ਰਹੀ ਹਾਂ, ਕੋਈ ਹੋਰ ਨਹੀਂ। ਇਹ ਸਿਰਫ਼ ਇਸ ਲਈ ਕਿ ਮੈਂ ਖੁਦ ਨੂੰ ਇਹ ਅਹਿਸਾਸ ਦਿਵਾ ਸਕਾਂ ਕਿ ਅਸਲੀ ਸਰਗੁਣ ਕਿੰਨੀ ਵਧੀਆ ਹੈ। ਕੁਦਰਤੀ, ਅਸਲੀ, ਸਹੀ ਜਾਂ ਗ਼ਲਤ, ਜੋ ਵੀ ਹੈ ਬੱਸ ਮੈਂ ਹੀ ਹਾਂ।" ਸਰਗੁਣ ਨੇ ਇਹ ਤਸਵੀਰ ਆਪਣੀ ਸਟੋਰੀ `ਚ ਸ਼ੇਅਰ ਕੀਤੀ ਹੈ, ਇਸ ਕਰਕੇ ਇਹ ਕਹਿਣਾ ਮੁਸ਼ਕਲ ਹੋਵੇਗਾ ਕਿ ਉਨ੍ਹਾਂ ਦੇ ਫ਼ੈਨਜ਼ ਨੇ ਕਿਸ ਤਰ੍ਹਾਂ ਰਿਐਕਟ ਕੀਤਾ।


ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਦਾ ਨਾਂ ਅੱਜ ਪਾਲੀਵੁੱਡ ਦੀਆਂ ਟੌਪ ਅਭਿਨੇਤਰੀਆਂ `ਚ ਗਿਣਿਆ ਜਾਂਦਾ ਹੈ। ਸਰਗੁਣ ਉਨ੍ਹਾਂ ਅਭਿਨੇਤਰੀਆਂ `ਚੋਂ ਇੱਕ ਹੈ, ਜਿਨ੍ਹਾਂ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਸਿਨੇਮਾ `ਚ ਕਦਮ ਰੱਖਿਆ ਅਤੇ ਅਪਾਰ ਸਫ਼ਲਤਾ ਹਾਸਲ ਕੀਤੀ। ਇਸ ਦੇ ਨਾਲ ਨਾਲ ਸਰਗੁਣ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਉਨ੍ਹਾਂ ਦੇ ਇੰਸਟਾਗ੍ਰਾਮ ਤੇ 7.6 ਮਿਲੀਅਨ ਯਾਨਿ 76 ਲੱਖ ਫ਼ਾਲੋਅਰਜ਼ ਹਨ।