Sargun Mehta Jaani Pic: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀ ਟੌਪ ਅਦਾਕਾਰਾ ਹੈ। ਉਹ ਇੰਨੀਂ ਕਾਫੀ ਸੁਰਖੀਆਂ ‘ਚ ਹੈ। ਅਦਾਕਾਰਾ ਨੇ ਹਾਲ ਹੀ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾਈ ਹੈ। ਇਸ ਮੌਕੇ ਉਸ ਨੇ ਆਪਣੇ ਪਤੀ ਰਵੀ ਦੂਬੇ ਨਾਲ ਜੰਮ ਕੇ ਪਾਰਟੀ ਕੀਤੀ ਸੀ। ਜਿਸ ਦੀਆਂ ਤਸਵੀਰਾਂ ਤੇ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਹੁਣ ਅਦਾਕਾਰਾ ਦੀ ਨਵੀਂ ਸੋਸ਼ਲ ਮੀਡੀਆ ਪੋਸਟ ਸੁਰਖੀਆਂ ਬਟੋਰ ਰਹੀ ਹੈ।


ਸਰਗੁਤ ਮਹਿਤਾ ਨੇ ਪੰਜਾਬੀ ਗੀਤਕਾਰ ਜਾਨੀ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੇ ਫੈਨਜ਼ ਦੇ ਦਿਲਾਂ ਦੀ ਧੜਕਣ ਨੂੰ ਵਧਾ ਦਿੱਤਾ ਹੈ। ਸਰਗੁਣ ਨੇ ਜਾਨੀ ਨਾਲ ਤਸਵੀਰ ਸ਼ੇਅਰ ਕਰਦਿਆਂ ਕਿਹਾ, ‘ਕਰੀਏ ਫਿਰ ਐਲਾਨ ਛੇਤੀ ਛੇਤੀ ਜਾਨੀ? ਸੱਚੀ ਗੱਲ ਹੈ ਇਹ। ਕੀ ਟਾਈਟਲ ਲੱਭ ਰਹੇ ਹਾਂ। ਜਲਦ ਐਲਾਨ ਕਰਾਂਗੇ।’ ਹਾਲਾਂਕਿ ਸਰਗੁਣ ਨੇ ਇਸ ਪੋਸਟ ‘ਚ ਹਾਸੇ ਵਾਲੀਆਂ ਇਮੋਜੀਆਂ ਦਾ ਇਸਤੇਮਾਲ ਕੀਤਾ ਹੈ। ਇਸ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਅਦਾਕਾਰਾ ਮਜ਼ਾਕ ਕਰ ਰਹੀ ਹੈ। ਦੇਖੋ ਸਰਗੁਣ ਦੀ ਇਹ ਪੋਸਟ:









ਦਸ ਦਈਏ ਕਿ ਇੱਕ ਵਾਰ ਪਹਿਲਾਂ ਵੀ ਸਰਗੁਣ ਮਹਿਤਾ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਸੀ। ਇਸ ਵੀਡੀਓ ‘ਚ ਸਰਗੁਣ ਗਾਉਂਦੀ ਹੋਈ ਨਜ਼ਰ ਆਈ ਸੀ। ਇਸ ਦੇ ਨਾਲ ਨਾਲ ਸਰਗੁਣ ਨੇ ਜਾਨੀ ਤੇ ਬੀ ਪਰਾਕ ਅੱਗੇ ਇਹ ਡਿਮਾਂਡ ਰੱਖ ਦਿੱਤੀ ਸੀ ਕਿ ਅਗਲੇ ਪ੍ਰੋਜੈਕਟ ‘ਚ ਉਸ ਕੋਲੋਂ ਗੀਤ ਗੁਆਇਆ ਜਾਵੇ। ਹੋ ਸਕਦਾ ਹੈ ਕਿ ਜਾਨੀ ਸਰਗੁਣ ਦੀ ਇਸੇ ਗੱਲ ‘ਤੇ ਵਿਚਾਰ ਕਰਦਾ ਹੋਵੇ। ਖੈਰ ਸਰਗੁਣ ਤੇ ਜਾਨੀ ਸੱਚਮੁੱਚ ਕਿਸੇ ਪ੍ਰੋਜੈਕਟ ‘ਤੇ ਇਕੱਠੇ ਕੰਮ ਕਰ ਰਹੇ ਹਨ, ਜਾਂ ਫਿਰ ਸਰਗੁਣ ਨੇ ਮਜ਼ਾਕ ਕੀਤਾ ਸੀ ਇਹ ਤਾਂ ਆਉਣ ਵਾਲੇ ਦਿਨਾਂ ‘ਚ ਹੀ ਪਤਾ ਲੱਗ ਸਕੇਗਾ।






ਸਰਗੁਣ ਮਹਿਤਾ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰਾ ਹਾਲ ਹੀ ‘ਚ ‘ਮੋਹ’ ਤੇ ‘ਬਾਬੇ ਭੰਗੜਾ ਪਾਉਂਦੇ ਨੇ’ ‘ਚ ਨਜ਼ਰ ਆਈ ਸੀ। ਇਸ ਦੇ ਨਾਲ ਹੀ ਸਰਗੁਣ ਨੇ ਹਾਲ ਹੀ ‘ਚ ‘ਕਿਸਮਤ 2’ ਲਈ ਬੇਹਤਰੀਨ ਅਦਾਕਾਰਾ ਦਾ ਪੁਰਸਕਾਰ ਜਿੱਤਿਆ ਹੈ। 


ਇਹ ਵੀ ਪੜ੍ਹੋ: ਗਿੱਪੀ ਗਰੇਵਾਲ ਦੀ ਫਿਲਮ ‘ਹਨੀਮੂਨ’ ਨੇ ਸਿਨੇਮਾਘਰਾਂ ‘ਚ ਪੂਰੇ ਕੀਤੇ 50 ਦਿਨ, ਗਿੱਪੀ ਨੇ ਫੈਨਜ਼ ਨੂੰ ਕਿਹਾ ਸ਼ੁਕਰੀਆ