Satinder Satti Motivational Video: ਪੰਜਾਬੀ ਅਦਾਕਾਰਾ ਸਤਿੰਦਰ ਸੱਤੀ ਉਨ੍ਹਾਂ ਸੈਲੇਬਜ਼ ਵਿੱਚੋਂ ਇੱਕ ਹੈ, ਜੋ ਕਿ ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਸੱਤੀ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਫੈਨਜ਼ ਦੇ ਨਾਲ ਜੁੜੀ ਰਹਿੰਦੀ ਹੈ। ਇਸ ਦੇ ਨਾਲ ਨਾਲ ਅਦਾਕਾਰਾ ਦੇ ਪ੍ਰੇਰਨਾਤਮਕ ਵੀਡੀਓਜ਼ ਨੂੰ ਵੀ ਫੈਨਜ਼ ਕਾਫੀ ਪਸੰਦ ਕਰਦੇ ਹਨ। ਹੁਣ ਫਿਰ ਤੋਂ ਸੱਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਪ੍ਰੇਰਨਾਤਮਕ ਵੀਡੀਓ ਸ਼ੇਅਰ ਕੀਤਾ ਹੈ।

Continues below advertisement


ਦਰਅਸਲ, ਸਤਿੰਦਰ ਸੱਤੀ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਅਦਾਕਾਰਾ ਨੇ ਆਪਣੇ ਫੈਨਜ਼ ਨੂੰ ਪੁੱਛਿਆ ਹੈ ਕਿ ਜਨਵਰੀ ਦੇ 18-19 ਦਿਨ ਨਿਕਲ ਚੁੱਕੇ ਹਨ। ਤੁਹਾਡੇ 'ਚੋਂ ਕਿੰਨੇ ਲੋਕਾਂ ਨੇ ਹੁਣ ਤੱਕ ਆਪਣੇ ਆਪ ਨਾਲ ਕੀਤੇ ਵਾਅਦੇ ਪੂਰੇ ਕੀਤੇ ਹਨ? ਹੁਣ ਤੱਕ ਤੁਸੀਂ ਆਪਣੇ ਆਪ ਨੂੰ ਬੇਹਤਰ ਬਣਾਉਣ ਲਈ ਕੀ ਕੀਤਾ ਹੈ? ਦੇਖੋ ਸੱਤੀ ਦਾ ਇਹ ਵੀਡੀਓ









ਕਾਬਿਲੇਗ਼ੌਰ ਹੈ ਕਿ ਸਤਿੰਦਰ ਸੱਤੀ ਇੰਨੀਂ ਦਿਨੀਂ ਭਾਰਤ ਵਿੱਚ ਹੀ ਹੈ। ਉਹ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸ ਦੇ ਨਾਲ ਨਾਲ ਸੱਤੀ ਦੇ ਪ੍ਰੇਰਨਾਤਮਕ ਵੀਡੀਓਜ਼ ਨੂੰ ਵੀ ਕਾਫੀ ਪਸੰਦ ਕੀਤਾ ਜਾਂਦਾ ਹੈ।