Sonam Bajwa New Movie: ਸੋਨਮ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਇੰਨੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ 'ਚ ਰੁੱਝੀ ਹੋਈ ਹੈ। ਇਸ ਫਿਲਮ 'ਚ ਉਹ ਐਮੀ ਵਿਰਕ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। 


ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਨੇ ਵਿਹਲੇ ਰਹਿ ਕੇ ਇੰਝ ਕੱਟੇ 4 ਸਾਲ, ਬੋਲੇ- 'ਬੋਰ ਹੁੰਦਾ ਸੀ ਤਾਂ ਖਾਣਾ ਬਣਾ ਲੈਂਦਾ ਸੀ...'


ਇਸ ਦਰਮਿਆਨ ਸੋਨਮ ਬਾਜਵਾ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਉਹ ਇਹ ਹੈ ਕਿ ਸੋਨਮ ਨੇ ਆਪਣੀ ਇੱਕ ਹੋਰ ਨਵੀਂ ਫਿਲਮ ਦਾ ਐਲਾਨ ਕਰ ਦਿੱਤਾ ਹੈ। ਉਹ ਇੱਕ ਹੋਰ ਫਿਲਮ 'ਚ ਐਮੀ ਵਿਰਕ ਦੇ ਨਾਲ ਰੋਮਾਂਸ ਕਰਦੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ ਨੂੰ ਤੁਸੀਂ ਸਭ ਨੇ ਖੂਬ ਪਿਆਰ ਦਿੱਤਾ ਹੈ। ਇਹ ਫਿਲਮ ਹੈ 'ਨਿੱਕਾ ਜ਼ੈਲਦਾਰ 4'। ਜੀ ਹਾਂ ਸੋਨਮ ਬਾਜਵਾ ਨੇ ਇਸ ਫਿਲਮ ਦਾ ਪੋਸਟਰ ਸ਼ੇਅਰ ਕੀਤਾ ਹੈ। ਫਿਲਮ 'ਚ ਸੋਨਮ ਤੇ ਐਮੀ ਵਿਰਕ ਨਾਲ ਨਿਰਮਲ ਰਿਸ਼ੀ ਵੀ ਮੁੱਖ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਪੋਸਟਰ ਸ਼ੇਅਰ ਕਰਦਿਅ ਸੋਨਮ ਨੇ ਕੈਪਸ਼ਨ ਲਿਖੀ, 'ਇਹ ਸਟੋਰੀ ਬਹੁਤ ਹੀ ਮਜ਼ੇਦਾਰ ਹੈ। ਇਸ ਦੀ ਸ਼ੂਟਿੰਗ ਸ਼ੁਰੂ ਹੋਣ ਦਾ ਇੰਤਜ਼ਾਰ ਨਹੀਂ ਕਰ ਸਕਦੀ।' ਇਸ ਪੋਸਟ 'ਚ ਸੋਨਮ ਨੇ ਐਮੀ ਤੇ ਨਿਰਮਲ ਰਿਸ਼ੀ ਨੂੰ ਟੈਗ ਕੀਤਾ ਹੈ। ਦੱਸ ਦਈਏ ਕਿ ਇਹ ਫਿਲਮ 27 ਸਤੰਬਰ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਦੇਖੋ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਲਈ ਸਾਲ 2024 ਕਾਫੀ ਬਿਜ਼ੀ ਰਹਿਣ ਵਾਲਾ ਹੈ। ਸੋਨਮ ਬਾਜਵਾ ਦੀਆਂ ਇਸ ਸਾਲ 3 ਫਿਲਮਾਂ 'ਕੁੜੀ ਹਰਿਆਣੇ ਵੱਲ ਦੀ', 'ਨਿੱਕਾ ਜ਼ੈਲਦਾਰ 4' ਤੇ 'ਰੰਨਾਂ 'ਚ ਧੰਨਾ' ਰਿਲੀਜ਼ ਹੋਣ ਜਾ ਰਹੀਆਂ ਹਨ। ਇਸ ਦੇ ਨਾਲ ਨਾਲ ਸੋਨਮ ਬਾਜਵਾ ਵੀਵੋ ਇੰਡੀਆ ਦੀ ਬਰਾਂਡ ਅੰਬੈਸਡਰ ਵੀ ਬਣੀ ਹੈ।  


ਇਹ ਵੀ ਪੜ੍ਹੋ: ਗੋਵਿੰਦਾ ਦੀ ਭਾਣਜੀ 'ਬਿੱਗ ਬੌਸ 13' ਫੇਮ ਆਰਤੀ ਸਿੰਘ ਇਸ ਸ਼ਖਸ ਨਾਲ ਕਰੇਗੀ ਵਿਆਹ, ਸ਼ੇਅਰ ਕੀਤਾ ਰੋਮਾਂਟਿਕ ਵੀਡੀਓ