Sonam Bajwa Moofarm Brand Ambassdor: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਅਦਾਕਾਰਾ ਨੇ ਆਪਣੇ ਟੈਲੇਂਟ ਤੇ ਖੂਬਸੂਰਤੀ ਦੇ ਨਾਲ ਪੂਰੀ ਦੁਨੀਆ ‘ਚ ਆਪਣਾ ਨਾਮ ਚਮਕਾਇਆ ਹੈ। ਇਹੀ ਨਹੀਂ ਉਹ ਜਲਦ ਹੀ ਅਕਸ਼ੇ ਕੁਮਾਰ ਨਾਲ ਲਾਈਵ ਸ਼ੋਅ ਵੀ ਕਰਨ ਜਾ ਰਹੀ ਹੈ। ਹੁਣ ਅਸੀਂ ਤੁਹਾਡੇ ਲਈ ਸੋਨਮ ਨਾਲ ਜੁੜੀ ਇੱਕ ਹੋਰ ਖਾਸ ਅਪਡੇਟ ਲੈਕੇ ਆਏ ਹਾਂ। ਸੋਨਮ ਬਾਜਵਾ ਨੂੰ ਮੂਫਾਰਮ ਕੰਪਨੀ ਨੇ ਆਪਣਾ ਬਰਾਂਡ ਅੰਬੈਸਡਰ ਬਣਾਇਆ ਹੈ। ਮੂਫਾਰਮ ਦੀ ਗੱਲ ਕਰੀਏ ਤਾਂ ਇਹ ਇੱਕ ਖੇਤੀਬਾੜੀ ਨਾਲ ਜੁੜੀ ਐਪ ਹੈ। ਦਰਅਸਲ, ਇਹ ਭਾਰਤ ਦੇ ਡੇਅਰੀ ਕਿਸਾਨਾਂ ਦੇ ਲਈ ਇੱਕ ਖਾਸ ਤਰ੍ਹਾਂ ਦਾ ਸਟਾਰਟਅੱਪ ਹੈ। ਜਿਸ ਦੇ ਰਾਹੀਂ ਕਿਸਾਨਾਂ ਨੂੰ ਹੋਰ ਵੱਧ ਮੁਨਾਫਾ ਕਮਾਉਣ ਦੇ ਢੰਗ ਤਰੀਕੇ ਦੱਸੇ ਜਾਣਗੇ। ਇਸ ਦੇ ਨਾਲ ਨਾਲ ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇਹ ਕੰਪਨੀ ਭਾਰਤ ‘ਚ ਮਹਿਲਾ ਸਸ਼ਕਤੀਕਰਨ ਲਈ ਵੀ ਕੰਮ ਕਰੇਗੀ। 


ਸੋਨਮ ਬਾਜਵਾ ਨੇ ਇਸ ਸਬੰਧੀ ਗੱਲਬਾਤ ਦੌਰਾਨ ਕਿਹਾ ਕਿ, “ਉਹ ਬਹੁਤ ਹੀ ਉਤਸ਼ਾਹਿਤ ਹੈ ਕਿ ਮੂਫਾਰਮ ਨੇ ਇਸ ਕੰਮ ਲਈ ਉਸ ਨੂੰ ਚੁਣਿਆ ਹੈ। ਉਸ ਨੇ ਕਿਹਾ ਕਿ ਉਹ ਹਮੇਸ਼ਾ ਤੋਂ ਹੀ ਕਿਸੇ ਅਜਿਹੀ ਕੰਪਨੀ ਨਾਲ ਜੁੜਨਾ ਚਾਹੁੰਦੀ ਸੀ, ਜੋ ਸਮਾਜ ਭਾਲਈ ਲਈ ਕੰਮ ਕਰਦੀ ਹੋਵੇ।”









ਕੀ ਹੈ ਮੂਫਾਰਮ?
ਇੱਕ ਐਗਰੀਟੈਕ ਸਟਾਰਟ-ਅੱਪ ਹੈ ਜੋ ਭਾਰਤ ਵਿੱਚ 80 ਮਿਲੀਅਨ ਡੇਅਰੀ ਕਿਸਾਨਾਂ ਦੀ ਆਮਦਨ ਵਧਾਉਣ ਲਈ ਇੱਕ ਜੁੜੇ ਵਪਾਰਕ ਪਲੇਟਫਾਰਮ ਦਾ ਨਿਰਮਾਣ ਕਰ ਰਿਹਾ ਹੈ।


ਮੂਫਾਰਮ ਬਿਹਤਰ ਦੁੱਧ ਦੀ ਪੈਦਾਵਾਰ, ਬਿਹਤਰ ਪਸ਼ੂ ਵਪਾਰ ਪ੍ਰਬੰਧਨ ਅਤੇ ਪੂੰਜੀ ਤੱਕ ਵਧੇਰੇ ਪਹੁੰਚ ਦੇ ਨਾਲ ਬਿਹਤਰ ਨਕਦ ਪ੍ਰਬੰਧਨ ਲਈ ਬਿਹਤਰ ਪੋਸ਼ਣ ਅਤੇ ਪਸ਼ੂਆਂ ਦੀ ਸਿਹਤ ਨੂੰ ਸਮਰੱਥ ਕਰਕੇ ਕਿਸਾਨਾਂ ਲਈ 'ਸੇਵਾ ਵਜੋਂ ਡੇਅਰੀ' ਨੂੰ ਯਕੀਨੀ ਬਣਾਉਣ ਲਈ ਸਮਰਪਿਤ ਹੈ।