ਸੋਨੀਆ ਮਾਨ ਨੇ ਇਸ ਵੀਡੀਓ ਨੂੰ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਸ਼ੇਅਰ ਕੀਤੇ ਅਜੇ ਇੱਕ ਘੰਟਾ ਵੀ ਨਹੀਂ ਹੋਇਆ ਸੀ ਕਿ ਇਸ ਨੂੰ ਹਜ਼ਾਰਾਂ ਵਿਊਜ਼ ਮਿਲੇ ਗਏ। ਉਸ ਨੇ ਇਸ ਵੀਡੀਓ ਨੂੰ ਕੈਪਸ਼ਨ ਦੇ ਲਿਖਿਆ: "ਮੈਂ ਕਰਫਿਊ ਦੌਰਾਨ ਕੀ ਸਿੱਖਿਆ।"
ਸੋਨੀਆ ਮਾਨ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ ਤੇ ਅਕਸਰ ਆਪਣੀਆਂ ਵੀਡੀਓ ਪੋਸਟ ਕਰਦੀ ਰਹਿੰਦੀ ਹੈ। ਸੋਨੀਆ ਮਾਨ ਬਾਲੀਵੁੱਡ ਫ਼ਿਲਮਾਂ ਦੇ ਨਾਲ ਕਈ ਮਿਊਜ਼ਿਕ ਵੀਡੀਓ ਵਿੱਚ ਵੀ ਨਜ਼ਰ ਆ ਚੁੱਕੀ ਹੈ। 'ਹੈਪੀ ਹਾਰਡੀ ਐਂਡ ਹੀਰ' ‘ਚ ਉਸ ਦੇ ਕੰਮ ਦੀ ਕਾਫੀ ਪ੍ਰਸ਼ੰਸਾ ਹੋਈ। ਫ਼ਿਲਮ ਦੇ ਗਾਣੇ ਕਾਫੀ ਵਾਇਰਲ ਹੋਏ ਸੀ।