Punjabi Actress Tania Deleting Her Instagram Account: ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਤਾਨੀਆ ਪੰਜਾਬੀ ਇੰਡਸਟਰੀ ਦਾ ਉੱਭਰਦਾ ਹੋਇਆ ਸਿਤਾਰਾ ਹੈ। ਉਸ ਨੇ ਆਪਣੇ ਹੁਣ ਤੱਕ ਦੇ 5 ਸਾਲਾਂ ਦੇ ਕਰੀਅਰ 'ਚ ਫਿਲਮ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ ਅਤੇ ਇਹ ਸਿਲਸਿਲਾ ਹਾਲੇ ਵੀ ਜਾਰੀ ਹੈ। ਪਰ ਹੁਣ ਤਾਨੀਆ ਕਿਸੇ ਹੋਰ ਵਜ੍ਹਾ ਕਰਕੇ ਸੁਰਖੀਆਂ 'ਚ ਹੈ। 


ਇਹ ਵੀ ਪੜ੍ਹੋ: ਪ੍ਰਿਯੰਕਾ ਚੋਪੜਾ ਦੇ ਪਤੀ ਨਿਕ ਜੋਨਸ ਦਾ ਦਰਦ ਨਾਲ ਹੋਇਆ ਬੁਰਾ ਹਾਲ, ਇਸ ਗੰਭੀਰ ਬੀਮਾਰੀ ਤੋਂ ਪੀੜਤ ਹੈ ਹਾਲੀਵੁੱਡ ਸਿੰਗਰ


ਦਰਅਸਲ, ਤਾਨੀਆ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰ ਸਕਦੀ ਹੈ। ਇਹ ਅਸੀਂ ਨਹੀਂ ਕਹਿ ਰਹੇ, ਬਲਕਿ ਅਦਾਕਾਰਾ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਹ ਗੱਲ ਕਹੀ ਹੈ। ਜੀ ਹਾਂ, ਤਾਨੀਆ ਦੇ ਫੈਨਜ਼ ਨੂੰ ਇਸ ਖਬਰ ਨਾਲ ਬੁਰਾ ਲੱਗ ਸਕਦਾ ਹੈ। ਪਰ ਅਦਾਕਾਰਾ ਨੇ ਖੁਦ ਇੰਸਟਾਗ੍ਰਾਮ 'ਤੇ ਸਟੋਰੀ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸ ਨੇ ਕਿਹਾ ਸੀ ਕਿ 'ਕੀ ਇਕੱਲੀ ਉਹੀ ਹੈ ਜੋ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰਨਾ ਚਾਹੁੰਦੀ ਹੈ, ਜਾਂ ਕੋਈ ਹੋਰ ਵੀ ਇਸ ਲਿਸਟ ;ਚ ਸ਼ਾਮਲ ਹੈ?' ਇਸ ਪੋਸਟ ਤੋਂ ਇਹ ਸਾਫ ਪਤਾ ਲੱਗਦਾ ਹੈ ਕਿ ਤਾਨੀਆ ਆਪਣਾ ਇੰਸਟਾਗ੍ਰਾਮ ਅਕਾਊਂਟ ਡਿਲੀਟ ਕਰਨ ਦਾ ਪਲਾਨ ਬਣਾ ਰਹੀ ਹੈ। ਦੇਖੋ ਇਹ ਪੋਸਟ: 



Tania: ਪੰਜਾਬੀ ਅਦਾਕਾਰਾ ਤਾਨੀਆ ਡਿਲੀਟ ਕਰਨ ਜਾ ਰਹੀ ਆਪਣਾ ਇੰਸਟਾਗ੍ਰਾਮ ਅਕਾਊਂਟ? ਜਾਣੋ ਕੀ ਹੈ ਇਸ ਦੀ ਵਜ੍ਹਾ


ਕਾਬਿਲੇਗ਼ੌਰ ਹੈ ਕਿ ਸਾਲ 2023 'ਚ ਤਾਨੀਆ ਨੇ ਫਿਲਮ ਇੰਡਸਟਰੀ 'ਚ ਆਪਣੇ ਕਰੀਅਰ ਦੇ 5 ਸਾਲ ਪੂਰੇ ਕਰ ਲਏ ਹਨ। ਉਸ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਫਿਲਮ 'ਕਿਸਮਤ' ਤੋਂ ਕੀਤੀ ਸੀ। ਇਸ ਫਿਲਮ 'ਚ ਉਸ ਦਾ ਕਿਰਦਾਰ ਭਾਵੇਂ ਛੋਟਾ ਜਿਹਾ ਸੀ, ਪਰ ਉਸ ਨੇ ਆਪਣੀ ਬੇਹਤਰੀਨ ਐਕਟਿੰਗ ਤੇ ਸ਼ਾਨਦਾਰ ਐਕਸਪ੍ਰੈਸ਼ਨ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾ ਬਣਾ ਲਈ ਸੀ। ਇਸ ਤੋਂ ਬਾਅਦ ਤਾਨੀਆ ਨੇ ਪੰਜਾਬੀ ਇੰਡਸਟਰੀ ਦੀ ਝੋਲੀ ਕਈ ਹਿੱਟ ਫਿਲਮਾਂ ਪਾਈਆਂ। ਫਿਲਹਾਲ ਤਾਨੀਆ 'ਮਿੱਠੜੇ ਫਿਲਮ 'ਚ ਨਜ਼ਰ ਆਉਣ ਵਾਲੀ ਹੈ, ਜੋ ਕਿ ਇਸੇ ਸਾਲ ਰਿਲੀਜ਼ ਹੋਵੇਗੀ।






ਇਹ ਵੀ ਪੜ੍ਹੋ: 48 ਦੀ ਉਮਰ 'ਚ ਦੂਜੀ ਵਾਰ ਮਾਂ ਬਣਨ ਜਾ ਰਹੀ ਟੀਵੀ ਕੁਈਨ ਏਕਤਾ ਕਪੂਰ? ਜਾਣੋ ਕੀ ਹੈ ਖਬਰ ਦੀ ਸੱਚਾਈ