Jaswinder Bhalla Video: ਕਾਮੇਡੀ ਕਿੰਗ ਤੇ ਅਦਾਕਾਰ ਜਸਵਿੰਦਰ ਭੱਲਾ ਆਪਣੀ ਸ਼ਾਨਦਾਰ ਕਾਮਿਕ ਟਾਈਮਿੰਗ ਲਈ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੀ ਮੇਹਨਤ ਤੇ ਟੈਲੇਂਟ ਨਾਲ ਇੰਡਸਟਰੀ `ਚ ਆਪਣੀ ਵੱਖਰੀ ਪਛਾਣ ਬਣਾਈ ਹੈ। ਭੱਲਾ ਹਾਲ ਹੀ `ਚ ਇੰਗਲੈਂਡ `ਚ ਹਨ। ਜਿੱਥੇ ਉਨ੍ਹਾਂ ਦੀ ਫ਼ਿਲਮ `ਕੈਰੀ ਆਨ ਜੱਟਾ 3` ਦੀ ਸ਼ੂਟਿੰਗ ਚੱਲ ਰਹੀ ਸੀ। ਦਸ ਦਈਏ ਕਿ ਫ਼ਿਲਮ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਤੇ ਸਟਾਰ ਕਾਸਟ ਵਾਪਸ ਭਾਰਤ ਪਰਤਣ ਦੀਆਂ ਤਿਆਰੀਆਂ `ਚ ਹੈ।


ਇਸ ਦੌਰਾਨ ਜਸਵਿੰਦਰ ਭੱਲਾ ਨੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਇੱਕ ਮਜ਼ੇਦਾਰ ਕਿੱਸਾ ਸ਼ੇਅਰ ਕੀਤਾ ਹੈ। ਵੀਡੀਓ `ਚ ਭੱਲਾ ਦੱਸ ਰਹੇ ਹਨ ਕਿ ਫ਼ਿਲਮ ਇੰਡਸਟਰੀ `ਚ ਕੰਮ ਕਰਨ ਕਰਕੇ ਉਨ੍ਹਾਂ ਦੀ ਪਤਨੀ ਕਈ ਵਾਰੀ ਉਨ੍ਹਾਂ ਤੇ ਸ਼ੱਕ ਕਰਦੀ ਸੀ। ਇੱਕ ਦਿਨ ਭੱਲਾ ਸ਼ੂਟਿੰਗ ਤੋਂ ਘਰ ਵਾਪਸ ਆਏ ਤਾਂ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਤੇ ਤੰਜ ਕੱਸ ਦਿਤਾ। ਭੱਲਾ ਦੀ ਪਤਨੀ ਮਿੰਨੀ ਨੇ ਕਿਹਾ, "ਕੀ ਤੁਹਾਨੂੰ ਪਤਾ ਹੈ ਕਿ ਗਧਾ ਆਦਮੀ ਨਾਲੋਂ ਵੱਧ ਵਫ਼ਾਦਾਰ ਹੁੰਦਾ।" ਇਸ ਤੇ ਭੱਲਾ ਨੇ ਪੁੱਛਿਆ ਕਿ ਮਿੰਨੀ ਤੂੰ ਕਹਿਣਾ ਕੀ ਚਾਹੁੰਦੀ ਹੈ? ਮਿੰਨੀ ਨੇ ਕਿਹਾ, "ਕੀ ਤੁਹਾਨੂੰ ਪਤਾ ਗਧਾ ਇੱਕੋ ਪਤਨੀ ਨੂੰ ਸਾਰੀ ਜ਼ਿੰਦਗੀ ਪਿਆਰ ਕਰਦਾ। ਉਹ ਆਪਣੀ ਪਤਨੀ ਨਾਲ ਵਫ਼ਾਦਾਰ ਰਹਿੰਦਾ। ਕੀ ਆਦਮੀ ਵੀ ਇੰਜ ਕਰ ਸਕਦੇ ਹਨ?" ਭੱਲਾ ਨੇ ਅੱਗੋਂ ਹਾਸੇ ਭਰੇ ਲਹਿਜ਼ੇ `ਚ ਜਵਾਬ ਦਿੱਤਾ, "ਜੇ ਉਹ ਇੱਕ ਜਨਾਨੀ ਨਾਲ ਵਫ਼ਾਦਾਰ ਰਹਿੰਦਾ, ਤਾਂ ਹੀ ਉਹ ਨੂੰ ਗਧਾ ਕਹਿੰਦੇ ਨੇ।"









ਦਸ ਦਈਏ ਕਿ ਭੱਲਾ ਨੇ ਆਪਣੀ ਇੱਕ ਇੰਟਰਵਿਊ ਦਾ ਹਿੱਸਾ ਆਪਣੇ ਇੰਸਟਾਗ੍ਰਾਮ ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਉਨ੍ਹਾਂ ਦੇ ਫ਼ੈਨਜ਼ ਖੂਬ ਪਸੰਦ ਕਰ ਰਹੇ ਹਨ। ਇਸ ਦਾ ਅੰਦਾਜ਼ਾ ਉਨ੍ਹਾਂ ਦੀ ਪੋਸਟ ਤੇ ਕਮੈਂਟ ਦੇਖ ਕੇ ਲਗਾਇਆ ਜਾ ਸਕਦਾ ਹੈ।