Guess Who: ਇਸ ਤਸਵੀਰ 'ਚ ਜੋ ਇਹ ਬੱਚਾ ਤੁਸੀਂ ਦੇਖਿਆ ਹੈ, ਉਹ ਅੱਜ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਇਸ ਬੱਚੇ ਦਾ ਸ਼ੁਰੂਆਤੀ ਜੀਵਨ ਯਾਨਿ ਬਚਪਨ ਕਾਫੀ ਮੁਸ਼ਕਲ ਤੇ ਸੰਘਰਸ਼ ਨਾਲ ਭਰਿਆ ਰਿਹਾ ਹੈ। ਇਹੀ ਨਹੀਂ ਉਸ ਨੇ ਦਿਹਾੜੀਆਂ ਕਰਕੇ ਵੀ ਆਪਣੇ ਪਰਿਵਾਰ ਦੀ ਮਦਦ ਕੀਤੀ। ਪਰ ਅੱਜ ਇਸ ਬੱਚੇ ਦਾ ਜੋ ਮੁਕਾਮ ਹੈ, ਉਸ ਨੂੰ ਦੇਖ ਕੇ ਹਰ ਕਿਸੇ ਨੂੰ ਇਹੀ ਪ੍ਰੇਰਨ ਮਿਲਦੀ ਹੈ ਕਿ ਜ਼ਿੰਦਗੀ 'ਚ ਕਿੰਨੀਆਂ ਵੀ ਮੁਸ਼ਕਲਾਂ ਆਉਣ, ਤੁਹਾਨੂੰ ਕਿੰਨਾ ਵੀ ਸੰਘਰਸ਼ ਕਰਨਾ ਪਵੇ, ਜੇ ਤੁਸੀਂ ਹੌਸਲਾ ਤੇ ਹਿੰਮਤ ਨਾ ਛੱਡੋ ਤਾਂ ਅਖੀਰ 'ਚ ਜਿੱਤ ਤੁਹਾਡੀ ਹੀ ਹੋਵੇਗੀ। 


ਇਹ ਵੀ ਪੜ੍ਹੋ: ਆਰਤੀ ਸਿੰਘ ਦੇ ਵਿਆਹ 'ਚ ਸ਼ਰੀਕ ਨਹੀਂ ਹੋਣਗੇ ਮਾਮਾ ਗੋਵਿੰਦਾ? ਪਰਿਵਾਰ ਵੀ ਵਿਆਹ ਦੇ ਫੰਕਸ਼ਨਾਂ ਨੂੰ ਕਰ ਰਿਹਾ ਇਗਨੋਰ, ਜਾਣੋ ਵਜ੍ਹਾ


ਚੱਲੋ ਹੁਣ ਅਸੀਂ ਇਸ ਸਸਪੈਂਸ ਨੂੰ ਜ਼ਿਆਦਾ ਦੇਰ ਬਰਕਰਾਰ ਨਹੀਂ ਰੱਖਾਂਗੇ। ਤੁਹਾਨੂੰ ਦੱਸਦੇ ਹਾਂ ਕਿ ਇਹ ਬੱਚਾ ਆਖਰ ਹੈ ਕੌਣ। ਇਸ ਬੱਚੇ ਨੇ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਥੀਏਟਰ ਤੋਂ ਕੀਤੀ। ਇਸ ਤੋਂ ਬਾਅਦ ਉਹ ਕਮੇਡੀਅਨ ਬਣ ਗਿਆ ਅਤੇ ਲੋਕਾਂ ਨੂੰ ਖੂਬ ਹਸਾਇਆ। ਇਹੀ ਨਹੀਂ ਆਪਣੇ ਟੈਲੇਂਟ ਦੀ ਬਦੌਲਤ ਇਸ ਕਮੇਡੀਅਨ ਨੇ ਬਾਲੀਵੁੱਡ ਤੱਕ ਵੀ ਪੰਜਾਬੀਆਂ ਦਾ ਨਾਮ ਚਮਕਾਇਆ ਹੈ। ਫਿਰ ਉਸ ਨੇ ਸਿਆਸਤ 'ਚ ਹੱਥ ਅਜ਼ਮਾਇਆ, ਪਰ ਕਾਮਯਾਬੀ ਨਾ ਮਿਲਣ 'ਤੇ ਸਿਆਸਤ ਛੱਡ ਦਿੱਤੀ। ਹੁਣ ਤਾਂ ਤੁਸੀਂ ਪਛਾਣ ਗਏ ਹੋਵੋਗੇ ਕਿ ਅਸੀਂ ਕਿਸ ਦੀ ਗੱਲ ਕਰ ਰਹੇ ਹਾਂ? 


ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਮਸ਼ਹੂਰ ਸਟਾਰ ਕਮੇਡੀਅਨ ਤੇ ਐਕਟਰ ਗੁਰਪ੍ਰੀਤ ਘੁੱਗੀ ਦੀ। ਜੀ ਹਾਂ, ਇਹ ਗੁਰਪ੍ਰੀਤ ਘੁੱਗੀ ਦੀ ਜ਼ਿੰਦਗੀ ਦੀ ਕਹਾਣੀ ਹੈ। ਸੋਨਮ ਬਾਜਵਾ ਦੇ ਸ਼ੋਅ 'ਦਿਲ ਦੀਆਂ ਗੱਲਾਂ 'ਚ ਘੁੱਗੀ ਨੇ ਦੱਸਿਆ ਸੀ ਕਿ ਉਨ੍ਹਾਂ ਨੇ ਬਹੁਤ ਛੋਟੀ ਜਿਹੀ ਉਮਰ ਤੋਂ ਹੀ ਦੇਹਾੜੀਆਂ ਕਰਕੇ ਪਰਿਵਾਰ ਦਾ ਸਹਿਯੋਗ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਐਕਟਿੰਗ ਦਾ ਸ਼ੌਕ ਉਨ੍ਹਾਂ ਨੂੰ ਥੀਏਟਰ ਦੀ ਦੁਨੀਆ 'ਚ ਖਿੱਚ ਕੇ ਲੈ ਆਇਆ। ਵੀਡੀਓ 'ਚ ਦੇਖੋ ਘੁੱਗੀ ਦੇ ਸੰਘਰਸ਼ ਦੀ ਕਹਾਣੀ:






ਕਾਬਿਲੇਗ਼ੌਰ ਹੈ ਕਿ ਗੁਰਪ੍ਰੀਤ ਘੁੱਗੀ ਨੇ ਪੰਜਾਬੀ ਫਿਲਮਾਂ 'ਚ ਹੀ ਨਹੀਂ, ਬਲਕਿ ਬਾਲੀਵੁੱਡ ਫਿਲਮਾਂ 'ਚ ਵੀ ਕਿਸਮਤ ਅਜ਼ਮਾਈ ਹੈ। ਉਨ੍ਹਾਂ ਦੀ ਅਕਸ਼ੈ ਕੁਮਾਰ ਨਾਲ ਕਾਫੀ ਨੇੜਤਾ ਸੀ, ਜਿਸ ਕਰਕੇ ਉਹ ਅਕਸ਼ੈ ਕੁਮਾਰ ਦੀਆਂ ਫਿਲਮਾਂ 'ਚ ਜ਼ਿਆਦਾ ਨਜ਼ਰ ਆਏ।  


ਇਹ ਵੀ ਪੜ੍ਹੋ: 'ਅਮਰ ਸਿੰਘ ਚਮਕੀਲਾ' ਲਈ ਦਿਲਜੀਤ ਦੋਸਾਂਝ ਤੇ ਪਰਿਣੀਤੀ ਚੋਪੜਾ ਨੂੰ ਮਿਲੀ ਕਰੋੜਾਂ 'ਚ ਫੀਸ, ਜਾਣ ਕੇ ਉੱਡ ਜਾਣਗੇ ਹੋਸ਼