Jaswinder Bhalla On ABP Sanjha: ਜਸਵਿੰਦਰ ਭੱਲਾ ਪੰਜਾਬੀ ਇੰਡਸਟਰੀ ਦੇ ਉਹ ਕਲਾਕਾਰ ਹਨ, ਜਿਨ੍ਹਾਂ ਦਾ ਨਾਮ ਬੜੀ ਇੱਜ਼ਤ ਨਾਲ ਲਿਆ ਜਾਂਦਾ ਹੈ। ਉਹ ਤਕਰੀਬਨ 40 ਸਾਲਾਂ ਤੋਂ ਲੋਕਾਂ ਦਾ ਮਨੋਰੰਜਨ ਕਰ ਰਹੇ ਹਨ। ਉਨ੍ਹਾਂ ਨੇ ਤਕਰੀਨ ਡੇਢ ਦਹਾਕੇ ਤੱਕ 'ਛਣਕਾਟਾ' ਸੀਰੀਜ਼ ਨਾਲ ਲੋਕਾਂ ਨੂੰ ਖੂਬ ਹਸਾਇਆ ਹੈ। ਹੁਣ ਭੱਲਾ ਦੀ ਇਮੇਜ ਵੀ ਕੁੱਝ ਅਜਿਹੀ ਬਣ ਚੁੱਕੀ ਹੈ ਕਿ ਜੇ ਉਹ ਕਿਸੇ ਫਿਲਮ 'ਚ ਸੀਰੀਅਸ ਕਿਰਦਾਰ ਵੀ ਕਰਦੇ ਹਨ, ਤਾਂ ਲੋਕਾਂ ਨੂੰ ਹਾਸਾ ਆ ਹੀ ਜਾਂਦਾ ਹੈ। ਜਸਵਿੰਦਰ ਭੱਲਾ ਖੁਦ ਹੀ ਕਹਿੰਦੇ ਹਨ ਕਿ ਲੋਕ ਉਨ੍ਹਾਂ ਨੂੰ ਦੇਖ ਹੱਸ ਪੈਂਦੇ ਹਨ।
ਇਹ ਵੀ ਪੜ੍ਹੋ: ਅਨੁਪਮਾ ਦੀ ਕਹਾਣੀ ਵਧੇਗੀ 5 ਸਾਲ ਅੱਗੇ, ਸ਼ੋਅ 'ਚ ਆਉਣਗੇ ਵੱਡੇ ਮੋੜ, ਇਸ ਅਦਾਕਾਰਾ ਦੀ ਹੋਵੇਗੀ ਛੁੱਟੀ
ਹਾਲ ਹੀ 'ਚ ਕਮੇਡੀਅਨ ਤੇ ਐਕਟਰ ਜਸਵਿੰਦਰ ਭੱਲਾ ਨੇ ਏਬੀਬੀ ਨਿਊਜ਼ ਨਾਲ ਖਾਸ ਗੱਲਬਾਤ ਕੀਤੀ, ਜਿਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਇਮੇਜ ਇੱਦਾਂ ਦੀ ਹੈ ਕਿ ਲੋਕਾਂ ਨੂੰ ਉਨ੍ਹਾਂ ਨੂੰ ਦੇਖ ਕੇ ਹੀ ਹਾਸਾ ਆਉਣ ਲੱਗ ਪੈਂਦਾ ਹੈ। ਇਸੇ ਕਰਕੇ ਉਹ ਕਿਸੇ ਦੇ ਭੋਗ ਜਾਂ ਅੰਤਿਮ ਸਸਕਾਰ 'ਤੇ ਜਾਣ ਤੋਂ ਵੀ ਬਚਦੇ ਹਨ।
ਕਿਉਂ ਨਹੀਂ ਜਾਂਦੇ ਅੰਤਿਮ ਸਸਕਾਰ ;ਤੇ?
ਭੱਲਾ ਨੇ ਕਿਹਾ ਕਿ ਉਹ ਅਕਸਰ ਹੀ ਭੋਗ ਜਾਂ ਅੰਤਿਮ ਸਸਕਾਰ 'ਤੇ ਜਾਣ ਤੋਂ ਪਰਹੇਜ਼ ਕਰਦੇ ਹਨ, ਕਿਉਂਕਿ ਉਨ੍ਹਾਂ ਨੂੰ ਚੰਗਾ ਨਹੀਂ ਲੱਗਦਾ ਕਿ ਕਿਸੇ ਦੀ ਦੁੱਖ ਦੀ ਘੜੀ 'ਚ ਲੋਕ ਆਪਣੇ ਬਾਰੇ ਸੋਚਣ। ਭੱਲਾ ਨੇ ਕਿਹਾ ਕਿ ਕਈ ਵਾਰ ਉਹ ਜਦੋਂ ਕਿਸੇ ਦੇ ਅੰਤਿਮ ਸਸਕਾਰ 'ਤੇ ਜਾਂਦੇ ਹੁੰਦੇ ਸੀ। ਤਾਂ ਕਈ ਲੋਕ ਉਨ੍ਹਾਂ ਨਾਲ ਸ਼ਮਸ਼ਾਨ ਘਾਟ 'ਤੇ ਹੀ ਤਸਵੀਰਾਂ ਖਿੱਚਣ ਲੱਗ ਪੈਂਦੇ ਸੀ। ਫਿਰ ਉਨ੍ਹਾਂ ਨੂੰ ਸਮਝਾਉਣਾ ਪੈਂਦਾ ਸੀ ਕਿ ਥੋੜਾ ਲਿਹਾਜ ਕਰੋ ਕਿ ਆਪਾਂ ਕਿਸ ਥਾਂ 'ਤੇ ਖੜੇ ਹਾਂ। ਦੇਖੋ ਭੱਲਦਾ ਇਹ ਵੀਡੀਓ:
ਕਾਬਿਲੇਗ਼ੌਰ ਹੈ ਕਿ ਭੱਲਾ ਦੀਆਂ ਕਈ ਫਿਲਮਾਂ ਇਸ ਸਾਲ ਰਿਲੀਜ਼ ਹੋਈਆਂ ਕਈ ਰਿਲੀਜ਼ ਹੋਣ ਲਈ ਤਿਆਰ ਹਨ। ਉਨ੍ਹਾਂ ਦੀਆਂ ਫਿਲਮਾਂ 'ਯਾਰਾਂ ਦੀਆਂ ਪੌ ਬਾਰਾਂ' ਤੇ 'ਉਡੀਕਾਂ ਤੇਰੀਆਂ' ਹਾਲ ਹੀ 'ਚ ਰਿਲੀਜ਼ ਹੋਈਆਂ ਹਨ। ਇਸ ਦੇ ਨਾਲ ਨਾਲ ਉਹ ਜਲਦ ਹੀ 'ਕੈਰੀ ਆਨ ਜੱਟਾ 3' 'ਚ ਵੀ ਐਕਟਿੰਗ ਕਰਦੇ ਨਜ਼ਰ ਆਉਣ ਵਾਲੇ ਹਨ। ਇਸ ਫਿਲਮ ਦਾ ਟੀਜ਼ਰ 11 ਅਪ੍ਰੈਲ ਨੂੰ ਰਿਲੀਜ਼ ਹੋਇਆ ਸੀ। ਇਹ ਫਿਲਮ 29 ਜੂਨ 2023 ਨੂੰ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ।
ਇਹ ਵੀ ਪੜ੍ਹੋ: 'ਮੈਂ ਹਾਲੇ ਨਹੀਂ ਮਰਨ ਵਾਲਾ', ਸਤੀਸ਼ ਕੌਸ਼ਿਕ ਦੇ ਆਖਰੀ ਸ਼ਬਦ ਯਾਦ ਕਰ ਭਾਵੁਕ ਹੋਏ ਅਨੁਪਮ ਖੇਰ