ਅਮੈਲੀਆ ਪੰਜਾਬੀ ਦੀ ਰਿਪੋਰਟ


Bhottu Shah Video: ਅਨਮੋਲ ਕਵਾਤਰਾ ਅਕਸਰ ਹੀ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਅਨਮੋਲ ਕਵਾਤਰਾ ਪੌਡਕਾਸਟ ਵੀ ਕਰਦਾ ਰਹਿੰਦਾ ਹੈ, ਜਿਸ ਵਿੱਚ ਦਿੱਗਜ ਪੰਜਾਬੀ ਸੈਲੇਬ੍ਰਿਟੀ ਸ਼ਾਮਲ ਹੋ ਚੁੱਕੇ ਹਨ। ਹਾਲ ਹੀ ;ਚ ਅਨਮੋਲ ਦੇ ਸ਼ੋਅ 'ਚ ਉਹ ਕਲਾਕਾਰ ਸ਼ਾਮਲ ਹੋਇਆ, ਜਿਸ ਨੂੰ ਦੇਖ ਕੇ 90 ਦੇ ਦਹਾਕਿਆਂ ਦੇ ਬੱਚੇ ਵੱਡੇ ਹੋਏ ਸੀ। ਅਸੀਂ ਗੱਲ ਕਰ ਰਹੇ ਹਾਂ ਭੋਟੂ ਸ਼ਾਹ ਦੀ। ਭੋਟੂ ਸ਼ਾਹ ਆਪਣੇ ਜ਼ਮਾਨੇ ਦੇ ਕਾਮੇਡੀ ਕਿੰਗ ਰਹੇ ਹਨ। ਉਨ੍ਹਾਂ ਦੀਆਂ ਕਮੇਡੀ ਵੀਡੀਓਜ਼ ਕਾਫੀ ਮਸ਼ਹੂਰ ਹੁੰਦੀਆਂ ਸੀ। 


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਜਨਮਦਿਨ 'ਤੇ ਚਰਨ ਕੌਰ ਦੀ ਭਾਵੁਕ ਪੋਸਟ, ਬੋਲੀ- 'ਰੱਬ ਲੰਬੀ ਉਮਰ ਦੇਵੇ ਤਾਂਕਿ ਆਪਣੇ ਦੁਸ਼ਮਣਾਂ ਦੀ...'


ਭੋਟੂ ਸ਼ਾਹ ਹਾਲ ਹੀ 'ਚ ਅਨਮੋਲ ਕਵਾਤਰਾ ਦੇ ਸ਼ੋਅ 'ਚ ਮਹਿਮਾਨ ਬਣ ਪਹੁੰਚੇ। ਇੱਥੇ ਕਾਮੇਡੀਅਨ ਹਾਸਾ ਤਾਂ ਪਵਾਇਆ ਹੀ, ਸਗੋਂ ਕਈ ਵਿਿਸ਼ਿਆਂ 'ਤੇ ਚਰਚਾ ਵੀ ਕੀਤੀ। ਇਹੀ ਨਹੀਂ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਸ਼ਾਇਰਾਨਾ ਅੰਦਾਜ਼ 'ਚ ਅਫਸੋਸ ਦਾ ਪ੍ਰਗਟਾਵਾ ਕੀਤਾ। ਭੋਟੂ ਸ਼ਾਹ ਦੀ ਇਹ ਕਾਮੇਡੀ ਵੀਡੀਓ ਦੇਖ ਕੇ ਤੁਹਾਨੂੰ ਵੀ ਆਪਣੇ ਪੁਰਾਣੇ ਦਿਨ ਜ਼ਰੂਰ ਯਾਦ ਆ ਜਾਣਗੇ। ਦੇਖੋ ਇਹ ਵੀਡੀਓ:















ਇਸ ਦੇ ਨਾਲ ਹੀ ਭੋਟੂ ਸ਼ਾਹ ਨੇ ਸਿੱਧੂ ਮੂਸੇਵਾਲਾ ਬਾਰੇ ਵੀ ਖੁੱਲ੍ਹ ਕੇ ਗੱਲ ਕੀਤੀ। ਦੇਖੋ ਇਸ ਵੀਡੀਓ ;ਚ






ਕੌਣ ਹੈ ਭੋਟੂ ਸ਼ਾਹ?
ਭੋਟੂ ਸ਼ਾਹ ਦਾ ਅਸਲੀ ਨਾਮ ਜੋਗਿੰਦਰ ਸਿੰਘ ਭੋਟੂ ਸ਼ਾਹ ਹੈ। ਉਹ 90 ਦੇ ਦਹਾਕਿਆਂ ਦੇ ਮਹਾਨ ਕਮੇਡੀਅਨ ਰਹੇ ਹਨ। ਉਨ੍ਹਾਂ ਦੀਆਂ ਕਾਮੇਡੀ ਦੀ ਕੈਸਟਾਂ ਤੇ ਵੀਡੀਓਜ਼ ਅੱਜ ਵੀ ਲੋਕ ਖੂਬ ਪਸੰਦ ਕਰਦੇ ਹਨ। ਇਹੀ ਨਹੀਂ ਭੋਟੂ ਸ਼ਾਹ ਨੇ ਕਈ ਪੰਜਾਬੀ ਤੇ ਹਿੰਦੀ ਫਿਲਮਾਂ 'ਚ ਵੀ ਕੰਮ ਕਰਦਾ ਹੈ। ਭੋਟੂ ਸ਼ਾਹ ਅੱਜ ਵੀ ਪੰਜਾਬੀ ਇੰਡਸਟਰੀ 'ਚ ਐਕਟਿਵ ਹਨ। ਉਹ ਅੱਜ ਕੱਲ੍ਹ ਜ਼ਿਆਦਾਤਰ ਲਾਈਵ ਸ਼ੋਅਜ਼ 'ਚ ਬਿਜ਼ੀ ਰਹਿੰਦੇ ਹਨ। 


ਇਹ ਵੀ ਪੜ੍ਹੋ: ਸੋਨਮ ਬਾਜਵਾ ਦੀ ਖੂਬਸੂਰਤੀ ਬਣਾਏਗੀ ਦੀਵਾਨਾ, ਬਲੈਕ ਡਰੈੱਸ 'ਚ ਅਦਾਕਾਰਾ ਦਾ ਨਜ਼ਰ ਆਇਆ ਕਾਤਿਲਾਨਾ ਅੰਦਾਜ਼, ਤਸਵੀਰਾਂ ਵਾਇਰਲ