Jagdeep Sidhu Announces His First Bollywood Movie With Rajkumar Rao: ਪੰਜਾਬੀ ਮਸ਼ਹੂਰ ਫਿਲਮਕਾਰ ਜਗਦੀਪ ਸਿੱਧੂ ਨੇ ਆਪਣੀ ਅਗਲੀ ਬਾਲੀਵੁੱਡ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ। ਉਦਯੋਗਪਤੀ ਸ਼੍ਰੀਕਾਂਤ ਬੋਲਾ ਦੇ ਜੀਵਨ 'ਤੇ ਆਧਾਰਿਤ ਬਾਇਓਪਿਕ ਦਾ ਟਾਈਟਲ 'ਸ਼੍ਰੀ' ਰੱਖਿਆ ਗਿਆ ਹੈ। ਇਸ ਦੀ ਜਾਣਕਾਰੀ ਜਗਦੀਪ ਸਿੱਧੂ ਨੇ ਇੱਕ ਇੰਸਟਾਗ੍ਰਾਮ ਪੋਸਟ ਰਾਹੀਂ ਦਿੱਤੀ ਹੈ। ਫ਼ਿਲਮ 'ਕਿਸਮਤ' ਡਾਇਰੈਕਟਰ ਨੇ ਫ਼ਿਲਮ ਦੇ ਮੁਹੂਰਤ ਸ਼ਾਟ ਤੋਂ ਫ਼ਿਲਮ ਦੇ ਕਲੈਪਬੋਰਡ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਫ਼ਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਨੂੰ ਜਗਦੀਪ ਸਿੱਧੂ ਨੇ ਹੀ ਲਿਖਿਆ ਹੈ।

Continues below advertisement









ਦੱਸ ਦਈਏ ਕਿ ਇਹ ਫ਼ਿਲਮ ਸ਼੍ਰੀਕਾਂਤ ਬੋਲਾ ਦੀ ਬਾਇਓਪਿਕ 'ਤੇ ਬਣਨ ਜਾ ਰਹੀ ਹੈ। ਇਹ ਵਿਅਕਤੀ ਇੱਕ ਭਾਰਤੀ ਉਦਯੋਗਪਤੀ ਹੈ ਤੇ ਬੋਲੈਂਟ ਇੰਡਸਟਰੀਜ਼ ਦਾ ਸੰਸਥਾਪਕ ਹੈ। ਉਹ ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ 'ਚ ਪ੍ਰਬੰਧਨ ਵਿਗਿਆਨ 'ਚ ਪਹਿਲਾ ਅੰਤਰਰਾਸ਼ਟਰੀ ਨੇਤਰਹੀਣ ਵਿਦਿਆਰਥੀ ਹੈ। ਸ਼੍ਰੀਕਾਂਤ ਦੀ ਬਾਇਓਪਿਕ 'ਚ ਰਾਜਕੁਮਾਰ ਰਾਓ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ। ਇਸ 'ਚ ਅਲਾਯਾ ਐਫ, ਸ਼ਰਦ ਕੇਲਕਰ ਅਤੇ ਦੱਖਣ ਦੀ ਅਦਾਕਾਰਾ ਜਯੋਤਿਕਾ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ 'ਚ ਹਨ। ਫ਼ਿਲਮ ਦੀ ਲੀਡ ਅਲਾਇਆ ਐੱਫ ਨੇ ਵੀ ਫ਼ਿਲਮ ਦੇ ਮੁਹੂਰਤ ਵਾਲੇ ਦਿਨ ਦੀ ਇੱਕ ਤਸਵੀਰ ਸਾਂਝੀ ਕੀਤੀ ਅਤੇ ਪ੍ਰਾਜੈਕਟ ਬਾਰੇ ਆਪਣੀਆਂ ਭਾਵਨਾਵਾਂ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ।




ਦੱਸਣਯੋਗ ਹੈ ਕਿ ਫ਼ਿਲਮ ਦਾ ਨਿਰਦੇਸ਼ਨ ਤੁਸ਼ਾਰ ਹੀਰਾਨੰਦਾਨੀ ਕਰ ਰਹੇ ਹਨ, ਜੋ ਬਾਲੀਵੁੱਡ ਦੇ ਮੰਨੇ-ਪ੍ਰਮੰਨੇ ਲੇਖਕ ਵੀ ਹਨ। ਉਹ 'ਏ. ਬੀ. ਸੀ. ਡੀ.', 'ਹਾਫ ਗਰਲਫ੍ਰੈਂਡ', 'ਏਕ ਵਿਲੇਨ' ਵਰਗੀਆਂ ਫ਼ਿਲਮਾਂ ਦਾ ਹਿੱਸਾ ਵੀ ਰਹੇ ਹਨ।