Jatt Nu Chudail Takri Box Office Collection: ਗਿੱਪੀ ਗਰੇਵਾਲ, ਸਰਗੁਣ ਮਹਿਤਾ ਤੇ ਰੂਪੀ ਗਿੱਲ ਸਟਾਰਰ ਫਿਲਮ 'ਜੱਟ ਨੂੰ ਚੁੜੈਲ ਟੱਕਰੀ' ਸਿਨੇਮਾਘਰਾਂ 'ਚ 15 ਮਾਰਚ ਨੂੰ ਰਿਲੀਜ਼ ਹੋ ਚੁੱਕੀ ਹੈ। ਰਿਲੀਜ਼ ਹੁੰਦੇ ਹੀ ਫਿਲਮ ਪੂਰੀ ਦੁਨੀਆ 'ਚ ਦਰਸ਼ਕਾਂ ਦਾ ਦਿਲ ਜਿੱਤ ਰਹੀ ਹੈ। ਇਸ ਦਾ ਪਤਾ ਫਿਲਮ ਦਾ ਬਾਕਸ ਆਫਿਸ ਕਲੈਕਸ਼ਨ ਦੇਖ ਕੇ ਲੱਗਦਾ ਹੈ।   

ਇਹ ਵੀ ਪੜ੍ਹੋ: 'ਸ਼ੈਤਾਨ' ਦੀ ਧਮਾਕੇਦਾਰ ਕਮਾਈ ਜਾਰੀ, 14ਵੇਂ ਦਿਨ 150 ਕਰੋੜ ਦੇ ਕਰੀਬ ਪਹੁੰਚੀ ਅਜੇ ਦੇਵਗਨ ਦੀ ਫਿਲਮ, ਜਾਣੋ ਕਲੈਕਸ਼ਨ 

ਦੱਸ ਦਈਏ ਕਿ ਜੱਟ ਨੂੰ ਚੁੜੈਲ ਟੱਕਰੀ ਦੇ ਤਾਜ਼ਾ ਬਾਕਸ ਆਫਿਸ ਅੰਕੜੇ ਸਾਹਮਣੇ ਆ ਗਏ ਹਨ, ਜੋ ਕਿ ਕਮਾਲ ਦੇ ਹਨ। ਫਿਲਮ ਨੇ ਮਹਿਜ਼ ਇੱਕ ਹਫਤੇ 'ਚ ਹੀ 15.96 ਕਰੋੜ ਦੀ ਕਮਾਈ ਕਰ ਲਈ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਫਿਲਮ ਦੀ ਕਮਾਈ 'ਚ ਸ਼ਨੀਵਾਰ ਤੇ ਐਤਵਾਰ ਨੂੰ ਵਾਧਾ ਹੋ ਸਕਦਾ ਹੈ। 

ਦਿਨਾਂ ਦੇ ਹਿਸਾਬ ਨਾਲ ਗੱਲ ਕਰੀਏ ਤਾਂ ਪਹਿਲੇ ਦਿਨ 'ਜੱਟ ਨੂੰ ਚੁੜੈਲ ਟੱਕਰੀ' ਨੇ 2.74 ਕਰੋੜ ਦੀ ਕਮਾਈ ਕੀਤੀ ਸੀ।

ਦੂਜੇ ਦਿਨ ਫਿਲਮ ਨੇ 3.94 ਕਰੋੜ ਦੀ ਕਮਾਈ ਕੀਤੀ ਸੀ।

ਤੀਜੇ ਦਿਨ ਫਿਲਮ ਨੇ 4.10 ਕਰੋੜ ਦੀ ਧਮਾਕੇਦਾਰ ਕਮਾਈ ਕੀਤੀ ਸੀ।

ਚੌਥੇ ਦਿਨ ਦਿਨ ਫਿਲਮ ਨੇ 1.65 ਕਰੋੜ ਦੀ ਕਮਾਈ ਕੀਤੀ ਸੀ।

ਪੰਜਵੇ ਦਿਨ 1.61 ਕਰੋੜ ਰੁਪਏ

ਛੇਵੇਂ ਦਿਨ ਫਿਲਮ ਨੇ ਡੇਢ ਕਰੋੜ ਦੀ ਕਮਾਈ ਕੀਤੀ ਹੈ।

ਇਸ ਤਰ੍ਹਾਂ ਫਿਲਮ ਦਾ ਹੁਣ ਤੱਕ ਦਾ ਕੁੱਲ ਕਲੈਕਸ਼ਨ 15.96 ਕਰੋੜ ਰੁਪਏ ਹੋ ਗਿਆ ਹੈ। ਇਸ ਬਾਰੇ ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਦੇਖੋ ਪੋਸਟ:

ਕਾਬਿਲੇਗ਼ੌਰ ਹੈ ਕਿ 'ਜੱਟ ਨੂੰ ਚੁੜੈਲ ਟੱਕਰੀ' 15 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ ਦੇ ਨਾਲ ਨਾਲ ਲੋਕਾਂ ਨੂੰ ਇਸ ਮੂਵੀ ਦੇ ਗਾਣੇ ਵੀ ਖੂਬ ਪਸੰਦ ਆ ਰਹੇ ਹਨ। ਫਿਲਮ 'ਚ ਗਿੱਪੀ ਗਰੇਵਾਲ, ਨਿਰਮਲ ਰਿਸ਼ੀ, ਸਰਗੁਣ ਮਹਿਤਾ ਤੇ ਰੂਪੀ ਗਿੱਲ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਹਨ। 

ਇਹ ਵੀ ਪੜ੍ਹੋ: ਕੇਂਦਰ ਸਰਕਾਰ ਦੀ ਸੋਸ਼ਲ ਮੀਡੀਆ ਇਨਫਲੂਐਂਸਰਜ਼ ਨੂੰ ਚੇਤਾਵਨੀ, 'ਜੂਏ ਤੇ ਸੱਟੇਬਾਜ਼ੀ ਵਾਲੀ ਐਪਸ ਨੂੰ ਪ੍ਰਮੋਟ ਕੀਤਾ ਤਾਂ...'