Jaani Shares Pictures With Shehnaaz Gill: ਪੰਜਾਬੀ ਗੀਤਕਾਰ ਜਾਨੀ (Jaani) ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ਹਿਨਾਜ਼ ਗਿੱਲ (Shehnaaz Kaur Gill) ਨਾਲ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਦੇਖ ਇਹ ਲੱਗ ਰਿਹਾ ਕੀ ਦੋਵੇ ਸਿਤਾਰੇਂ ਮਿਲ ਕੇ ਦਰਸ਼ਕਾਂ ਲਈ ਕੁਝ ਖਾਸ ਲੈ ਕੇ ਪੇਸ਼ ਹੋਣਗੇ। ਸ਼ਹਿਨਾਜ਼ ਅਤੇ ਜਾਨੀ ਨੇ ਇਹ ਤਸਵੀਰਾਂ ਸਾਂਝੀਆਂ ਕਰ ਲਿਖਿਆ, ਜਾਦੂ ਹੈ ਏਹ ਕੋਈ ਜਾਂ ਖੁਦਾ ਕੀ ਮਾਇਆ ਹੈ...


ਇਨ੍ਹਾਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਜਾਨੀ ਗੀਟਾਰ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਸ਼ਹਿਨਾਜ਼ ਗਿੱਲ ਕਲਾਕਾਰ ਨੂੰ ਬੇਹੱਦ ਗੌਰ ਨਾਲ ਸੁਣ ਰਹੀ ਹੈ। ਇਨ੍ਹਾਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਜਾਨੀ ਗੀਟਾਰ ਵਜਾਉਂਦੇ ਹੋਏ ਨਜ਼ਰ ਆ ਰਹੇ ਹਨ। ਉੱਥੇ ਹੀ ਸ਼ਹਿਨਾਜ਼ ਗਿੱਲ ਕਲਾਕਾਰ ਨੂੰ ਬੇਹੱਦ ਗੌਰ ਨਾਲ ਸੁਣ ਰਹੀ ਹੈ। ਹਾਲਾਂਕਿ ਦੋਵਾਂ ਸਿਤਾਰਿਆਂ ਵੱਲੋਂ ਹਾਲੇ ਆਪਣੀ ਇਸ ਮੁਲਾਕਾਤ ਦੇ ਪਿੱਛੇ ਦੀ ਅਸਲ ਵਜ੍ਹਾ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਪ੍ਰਸ਼ੰਸ਼ਕ ਕਿਆਸ ਲਗਾ ਰਹੇ ਹਨ ਕਿ ਦੋਵੇਂ ਮਿਲ ਕੋਈ ਗੀਤ ਲੈ ਕੇ ਹਾਜ਼ਿਰ ਹੋਣਗੇ।









ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਜਾਨੀ ਦੁਆਰਾ ਲਿਖੇ ਗੀਤ (Rabba Ve) ਨੂੰ ਗਾਈਆ ਸੀ। ਜਿਸਦੀ ਵੀਡੀਓ ਸ਼ਹਿਨਾਜ਼ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਸ਼ੇਅਰ ਕੀਤੀ ਸੀ। ਇਸ ਨੂੰ ਗੀਤਕਾਰ ਵੱਲੋਂ ਵੀ ਆਪਣੀ ਇੰਸਟਾ ਸਟੋਰੀ ਵਿੱਚ ਸਾਂਝਾ ਕੀਤਾ ਗਿਆ ਸੀ।


ਇਹ ਵੀ ਪੜ੍ਹੋ: ਬਾਲੀਵੁੱਡ ਐਕਟਰ ਵਰੁਣ ਧਵਨ ਦਾ ਸਾਊਥ ਫ਼ਿਲਮਾਂ `ਤੇ ਵੱਡਾ ਬਿਆਨ, ਕਿਹਾ- ਬਾਲੀਵੁੱਡ ਦੀ ਚੰਗੀ ਧੁਲਾਈ ਕਰ ਰਹੀਆਂ ਨੇ ਸਾਊਥ ਫ਼ਿਲਮਾਂ