Punjabi Model Kamal Khangura: ਕਮਲ ਖੰਗੂੜਾ ਆਪਣੇ ਸਮੇਂ `ਚ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਰਹੀ ਹੈ। ਉਹ 200 ਤੋਂ ਵੱਧ ਪੰਜਾਬੀ ਗਾਣਿਆਂ `ਚ ਲੀਡ ਮਾਡਲ ਦੇ ਰੂਪ `ਚ ਨਜ਼ਰ ਆਈ ਸੀ। ਉਸ ਦੀ ਖੂਬਸੂਰਤੀ ਖਾਸ ਕਰਕੇ ਉਸ ਦੀਆਂ ਅੱਖਾਂ ਦਾ ਹਰ ਕੋਈ ਦੀਵਾਨਾ ਰਿਹਾ ਹੈ। ਇਹੀ ਜਾਦੂ ਅੱਜ ਵੀ ਬਰਕਰਾਰ ਹੈ। ਇਸ ਸਮੇਂ ਕਮਲ ਖੰਗੂੜਾ ਕੈਨੇਡਾ ਦੇ ਐਡਮੌਨਟਨ ਸ਼ਹਿਰ `ਚ ਰਹਿ ਰਹੀ ਹੈ।
ਕਮਲ ਖੰਗੂੜਾ ਇੰਨੀਂ ਦਿਨੀਂ ਪੰਜਾਬੀ ਇੰਡਸਟਰੀ `ਚ ਭਾਵੇਂ ਜ਼ਿਆਦਾ ਐਕਟਿਵ ਨਹੀਂ ਹੈ, ਪਰ ਉਹ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫ਼ੈਨਜ਼ ਨਾਲ ਸ਼ੇਅਰ ਕਰਦੀ ਹੈ। ਕਮਲ ਖੰਗੂੜਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ।
ਕਮਲ ਖੰਗੂੜਾ ਨੇ ਹਾਲ ਹੀ `ਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਭਾਂਡੇ ਮਾਂਜਦੀ ਨਜ਼ਰ ਆ ਰਹੀ ਹੈ। ਫ਼ੈਨਜ਼ ਨੂੰ ਕਮਲ ਦਾ ਇਹ ਸਾਦਗ਼ੀ ਭਰਿਆ ਅੰਦਾਜ਼ ਕਾਫ਼ੀ ਪਸੰਦ ਆ ਰਿਹਾ ਹੈ। ਇਸ ਦਾ ਪਤਾ ਕਮਲ ਦੀ ਇਸ ਵੀਡੀਓ ਤੇ ਕਮੈਂਟਸ ਦੇਖ ਕੇ ਲੱਗਦਾ ਹੈ। ਵੀਡੀਓ ਸ਼ੇਅਰ ਕਰਦਿਆਂ ਕੈਪਸ਼ਨ `ਚ ਕਮਲ ਨੇ ਲਿਖਿਆ, "ਕੀ ਕੈਪਸ਼ਨ ਪਾਵਾਂ?" ਉਸ ਦੀ ਵੀਡੀਓ ਤੇ ਹਜ਼ਾਰਾਂ ਲਾਈਕ ਤੇ ਕਮੈਂਟ ਹਨ। ਦੇਖੋ ਵੀਡੀਓ:
ਦਸ ਦਈਏ ਕਿ ਮਾਡਲ ਕਮਲ ਖੰਗੂੜਾ ਨੇ ਸਾਲ 2014 `ਚ ਵਿਆਹ ਕੀਤਾ ਸੀ ਅਤੇ ਇਸ ਤੋਂ ਬਾਅਦ ਉਸ ਨੇ ਪੰਜਾਬੀ ਇੰਡਸਟਰੀ ਛੱਡ ਕੇ ਆਪਣੇ ਪਰਿਵਾਰ ਵੱਲ ਧਿਆਨ ਦਿੱਤਾ, ਕਮਲਦੀਪ ਅੱਜ ਵੀ ਪੰਜਾਬੀ ਇੰਡਸਟਰੀ `ਚ ਮਾਡਲ ਤੇ ਸਿੰਗਰ ਵਜੋਂ ਸਰਗਰਮ ਹੈ। ਇਸ ਦੇ ਨਾਲ ਨਾਲ ਉਨ੍ਹਾਂ ਨੇ ਕਈ ਮਿਊਜ਼ਿਕ ਵੀਡੀਓਜ਼ ਵੀ ਡਾਇਰੈਕਟ ਕੀਤੇ ਹਨ। ਉਹ ਕਈ ਨਵੇਂ ਗੀਤਾਂ `ਚ ਮਾਡਲ ਦੇ ਰੂਪ `ਚ ਨਜ਼ਰ ਆ ਚੁੱਕੀ ਹੈ। ਇਸ ਦੇ ਨਾਲ ਨਾਲ ਦਸ ਦਈਏ ਕਿ ਕਮਲਦੀਪ ਸੋਸ਼ਲ ਮੀਡੀਆ ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਵੀਡੀਓਜ਼ ਨਾਲ ਫ਼ੈਨਜ਼ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਤੇ ਕਮਲਦੀਪ ਦੇ 9 ਲੱਖ ਤੋਂ ਜ਼ਿਆਦਾ ਫ਼ਾਲੋਅਰਜ਼ ਹਨ।