Kamal Khangura At Nadha Sahib: ਪੰਜਾਬੀ ਮਾਡਲ ਤੇ ਅਦਾਕਾਰਾ ਕਮਲ ਖੰਗੂੜਾ ਕਿਸੇ ਜਾਣ ਪਛਾਣ ਦੀ ਮੋਹਤਾਜ ਨਹੀਂ ਹੈ। ਕਮਲ ਖੰਗੂੜਾ ਆਪਣੇ ਸਮੇਂ 'ਚ ਪੰਜਾਬੀ ਇੰਡਸਟਰੀ ਦੀ ਟੌਪ ਮਾਡਲ ਤੇ ਅਦਾਕਾਰਾ ਰਹੀ ਹੈ, ਜਿਸ ਨੇ 200 ਤੋਂ ਵੱਧ ਗਾਣਿਆਂ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ ਹੈ। ਅੱਜ ਵੀ ਉਸ ਦੀ ਮਿਲੀਅਨ ਦੀ ਗਿਣਤੀ 'ਚ ਫੈਨ ਫਾਲੋਇੰਗ ਹੈ। ਇਸ ਦੇ ਨਾਲ ਨਾਲ ਅਦਾਕਾਰਾ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਚਰਚਾ 'ਚ ਰਹਿੰਦੀ ਹੈ। 


ਇਹ ਵੀ ਪੜ੍ਹੋ: ਇਹ ਹੈ ਸਲਮਾਨ ਖਾਨ ਦੇ ਕਰੀਅਰ ਦੀ ਸਭ ਘਟੀਆ ਫਿਲਮ, 90 ਕਰੋੜ ਦੇ ਬਜਟ 'ਚ ਫਿਲਮ ਨੇ ਕਮਾਏ ਸੀ ਸਿਰਫ 10 ਲੱਖ


ਹਾਲ ਹੀ 'ਚ ਕਮਲ ਖੰਗੂੜਾ ਗੁਰਦੁਆਰਾ ਸ੍ਰੀ ਨਾਢਾ ਸਾਹਿਬ 'ਚ ਨਤਮਸਤਕ ਹੋਈ, ਜਿੱਥੋਂ ਉਸ ਨੇ ਆਪਣੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਕਾਫੀ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਅਦਾਕਾਰਾ ਨੇ ਬੜਾ ਭਾਵੁਕ ਮੈਸੇਜ ਸ਼ੇਅਰ ਕੀਤਾ। ਉਸ ਨੇ ਕਿਹਾ, 'ਪਤਾ ਨਹੀਂ ਕਿਹੜੇ ਰੂਪ ਆਕੇ ਵਾਹਿਗੁਰੂ ਨੇ ਤੁਹਾਨੂੰ ਬਚਾਇਆ ਹੈ...ਹਰ ਪਲ ਉਸ ਦਾ ਸ਼ੁਕਰ ਕਰਿਆ ਕਰੋ।' ਇਸ ਦੇ ਨਾਲ ਉਸ ਨੇ ਹੱਥ ਜੋੜਨ ਵਾਲੀ ਇਮੋਜੀ ਸ਼ੇਅਰ ਕੀਤੀ। ਦੇਖੋ ਇਹ ਪੋਸਟ:






ਕਾਬਿਲੇਗ਼ੌਰ ਹੈ ਕਿ ਕਮਲ ਖੰਗੂੜਾ 90 ਦੇ ਦਹਾਕਿਆਂ 'ਚ ਕਈ ਗਾਣਿਆਂ 'ਚ ਨਜ਼ਰ ਆ ਚੁੱਕੀ ਹੈ। ਉਸ ਦੀ ਖੂਬਸੂਰਤੀ ਦੀ ਤੁਲਨਾ ਰਾਣੀ ਮੁਖਰਜੀ ਨਾਲ ਕੀਤੀ ਜਾਂਦੀ ਹੈ। ਦੱਸ ਦਈਏ ਕਿ ਮਾਡਲ ਕਮ ਅਦਾਕਾਰਾ ਕਮਲ ਖੰਗੂੜਾ ਪਟਿਆਲੇ ਦੀ ਰਹਿਣ ਵਾਲੀ ਹੈ। ਜਿਸ ਨੇ ਆਪਣੇ ਕਰੀਅਰ 'ਚ 200 ਤੋਂ ਵੱਧ ਗੀਤਾਂ 'ਚ ਕੰਮ ਕੀਤਾ ਹੈ। ਉਸ ਨੇ ਸਾਲ 2014 'ਚ ਆਪਣੇ ਕਰੀਅਰ ਦੇ ਸਿਖਰਾਂ 'ਤੇ ਵਿਆਹ ਕਰਵਾ ਲਿਆ ਸੀ ਅਤੇ ਕੈਨੇਡਾ ਸੈਟਲ ਹੋ ਗਈ ਸੀ। ਉਹ ਅਕਸਰ ਇੰਡੀਆ ਆਉਂਦੀ ਰਹਿੰਦੀ ਹੈ ਅਤੇ ਅੱਜ ਵੀ ਪੰਜਾਬੀ ਇੰਡਸਟਰੀ 'ਚ ਪੂਰੀ ਤਰ੍ਹਾਂ ਸਰਗਰਮ ਹੈ। 


ਇਹ ਵੀ ਪੜ੍ਹੋ: ਕੇਟ ਦੀ ਦੁਨੀਆ ਦੇ ਇਹ ਦਿੱਗਜ ਬਣਨਗੇ ਕਪਿਲ ਸ਼ਰਮਾ ਦੇ ਸ਼ੋਅ ਦੇ ਮਹਿਮਾਨ, ਜਾਣੋ ਕਦੋਂ ਦੇਖ ਸਕੋਗੇ ਇਹ ਐਪੀਸੋਡ