Yo Yo Honey Singh: ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ `ਚ ਹਨੀ ਸਿੰਘ ਦਾ ਆਪਣੀ ਪਤਨੀ ਨਾਲ ਤਲਾਕ ਹੋਇਆ ਸੀ। ਉਨ੍ਹਾਂ ਦੀਆਂ ਤਲਾਕ ਦੀਆਂ ਖਬਰਾਂ ਲੰਬੇ ਸਮੇਂ ਤੱਕ ਚਰਚਾ `ਚ ਰਹੀਆਂ। ਤਲਾਕ ਤੋਂ ਥੋੜੇ ਸਮੇਂ `ਚ ਹੀ ਹਨੀ ਸਿੰਘ ਨੇ ਮੂਵ ਆਨ ਕਰ ਲਿਆ ਹੈ। ਜੀ ਹਾਂ, ਹਨੀ ਸਿੰਘ ਦੀ ਜ਼ਿੰਦਗੀ `ਚ ਨਵਾਂ ਪਿਆਰ ਆਇਆ ਹੈ। ਖੈਰ ਹਨੀ ਸਿੰਘ ਦੀ ਤਾਜ਼ਾ ਸੋਸ਼ਲ ਮੀਡੀਆ ਪੋਸਟ ਦੇਖ ਤਾਂ ਇਹੀ ਲੱਗਦਾ ਹੈ।









ਫ਼ੋਟੋ ਸ਼ੇਅਰ ਕਰਦਿਆਂ ਹਨੀ ਸਿੰਘ ਨੇ ਕੈਪਸ਼ਨ `ਚ ਲਿਖਿਆ, "ਇਹ ਸਭ ਤੇਰੇ ਤੇ ਮੇਰੇ ਬਾਰੇ ਹੈ। ਮੇਰਾ ਗਾਣਾ ਟੂਗੈਦਰ ਫ਼ਾਰਐਵਰ ਆ ਗਿਆ ਹੈ। ਆਪਣੇ ਪਿਆਰ ਨਾਲ ਇਸ ਨਵੇਂ ਗਾਣੇ ਤੇ ਰੀਲਾਂ ਬਣਾਓ।"


ਦੱਸ ਦਈਏ ਕਿ ਯੋ ਯੋ ਹਨੀ ਸਿੰਘ ਦਾ ਹਾਲ ਹੀ `ਚ ਪਤਨੀ ਸ਼ਾਲਿਨੀ ਨਾਲ ਤਲਾਕ ਹੋਇਆ ਹੈ। ਉਨ੍ਹਾਂ ਦਾ ਤਲਾਕ ਕਾਫ਼ੀ ਸੁਰਖੀਆਂ `ਚ ਰਿਹਾ ਸੀ। ਇਸ ਦੇ ਨਾਲ ਨਾਲ ਹਨੀ ਸਿੰਘ ਤੇ ਉਨ੍ਹਾਂ ਦੀ ਪਤਨੀ ਨੇ ਘਰੇਲੂ ਹਿੰਸਾ ਦੇ ਦੋਸ਼ ਵੀ ਲਗਾਏ ਸੀ। ਤਲਾਕ ਤੋਂ ਬਾਅਦ ਹੀ ਹਨੀ ਸਿੰਘ ਨੇ ਇੰਡਸਟਰੀ `ਚ ਨਵੇਂ ਗੀਤ ਨਾਲ ਕਮਬੈਕ ਕੀਤਾ। ਇਸ ਤੋਂ ਬਾਅਦ ਹੁਣ ਹਨੀ ਸਿੰਘ ਨੇ ਆਪਣੇ ਰਿਸ਼ਤੇ ਦਾ ਐਲਾਨ ਵੀ ਕਰ ਦਿਤਾ ਹੈ।   


ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਗੀਤ ਨਾਲ ਕ੍ਰਿਕੇਟਰ ਜਸਪ੍ਰੀਤ ਬੁਮਰਾਹ ਨੇ ਨਫ਼ਰਤ ਕਰਨ ਵਾਲਿਆਂ ਨੂੰ ਦਿੱਤਾ ਜਵਾਬ, ਕਹੀ ਇਹ ਗੱਲ