Diljit Dosanjh Chamkila Look: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਦਰਅਸਲ, ਹਾਲ ਹੀ 'ਚ ਦਿਲਜੀਤ ਦਾ ਚਮਕੀਲਾ ਲੁੱਕ ਸਾਹਮਣੇ ਆਇਆ ਸੀ, ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਇਆ ਸੀ। ਦਿਲਜੀਤ ਨੇ ਖੁਦ ਇਸ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਸੀ। ਜਿਸ ਨੂੰ ਕਾਫੀ ਪਸੰਦ ਕੀਤਾ ਗਿਆ ਸੀ। ਦਿਲਜੀਤ ਦੀ ਚਮਲੀਕਾ ਲੁੱਕ ਪਹਿਲੀ ਵਾਰ ਸਾਹਮਣੇ ਆਈ ਸੀ, ਜਿਸ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਪਰ ਹੁਣ ਲੱਗਦਾ ਹੈ ਕਿ ਦਿਲਜੀਤ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਉਨ੍ਹਾਂ ਦਾ ਇਹ ਲੁੱਕ ਇਸ ਤਰ੍ਹਾਂ ਵਾਇਰਲ ਹੋ ਜਾਵੇਗਾ। 




ਦਿਲਜੀਤ ਦਾ ਹੁਣ ਨਵਾਂ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣਾ ਚਿਹਰਾ ਛੁਪਾਉਂਦੇ ਹੋਏ ਨਜ਼ਰ ਆ ਰਹੇ ਹਨ। ਜਿਸ ਤੋਂ ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਹੋ ਸਕਦਾ ਹੈ ਕਿ ਫਿਲਮ ਮੇਕਰਜ਼ ਨੂੰ ਫਿਲਮ ਦਾ ਫਰਸਟ ਲੁੱਕ ਪੋਸਟਰ ਜਾਰੀ ਹੋਏ ਬਿਨਾਂ ਇਸ ਤਰ੍ਹਾਂ ਦਿਲਜੀਤ ਦੀ ਚਮਕੀਲਾ ਲੁੱਕ ਦਾ ਸਾਹਮਣੇ ਆਉਣਾ ਪਸੰਦ ਨਹੀਂ ਆਇਆ। ਇਸ ਕਰਕੇ ਦਿਲਜੀਤ ਹੁਣ ਆਪਣਾ ਚਿਹਰਾ ਦਿਖਾਉਣ ਤੋਂ ਗੁਰੇਜ਼ ਕਰ ਰਹੇ ਹਨ।


ਕਲਾਕਾਰ ਦਿਲਜੀਤ ਦੋਸਾਂਝ ਨੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਵੀਡੀਓ ਸ਼ੇਅਰ ਕਰ ਕੈਪਸ਼ਨ ਵਿੱਚ ਲਿਖਿਆ, ਇਹ ਇੱਕ ਖੂਬਸੂਰਤ ਦਿਨ ਹੈ 😇 ਸ਼ੁਕਰ 🙏🏽🙏🏽 ਜੋ ਤਾਂ ਤੁਹਾਨੂੰ ਪਿਆਰ ਕਰਦੇ ਆ ਉਨ੍ਹਾਂ ਲਈ ਤਾਂ ਪਿਆਰ ਹੁੰਦਾ ਹੀ ਆ.. 1 ਲੈਵਲ ਅੱਪ ਕਰਦੇ ਆਂ... ਜੋ ਤੁਹਾਨੂੰ ਨਫ਼ਰਤ ਕਰਦੇ ਆ... ਉਨ੍ਹਾਂ ਨੂੰ ਵੀ ਪਿਆਰ ਕਰਿਏ... ਸਾਰੇ 1 ਆ... ਉਹਦਾ ਹੀ ਰੂਪ ਨੇ... ਹਰ ਇੱਕ ਵਿੱਚ ਉਹ ਆਪ ਬੋਲ ਰਿਹਾ... ਚੈੱਕ ਕਰ ਰਿਹਾ ਸਾਨੂੰ... ਕਿੱਥੇ ਕੂ ਕਿਹੜੇ ਆ ਯਾਤਰਾ ਵਿੱਚ... ਲਵ ਯੂ ਓਏ... I Tan LOVE You..😁









ਇਸ ਤੋਂ ਪਹਿਲਾ ਦਿਲਜੀਤ ਵੱਲੋਂ ਇੱਕ ਫੋਟੋ ਸ਼ੇਅਰ ਕੀਤੀ ਗਈ ਸੀ। ਜਿਸ ਵਿੱਚ ਉਹ ਪੂਰੇ ਚਮਕੀਲਾ ਲੁੱਕ 'ਚ ਨਜ਼ਰ ਆ ਰਹੇ ਹਨ। ਇਸ ਤਸਵੀਰ ਵਿੱਚ ਦਿਲਜੀਤ ਦੀ ਲੁੱਕ ਹੂ-ਬ-ਹੂ ਚਮਕੀਲਾ ਵਰਗੀ ਲੱਗਦੀ ਹੈ। ਕਲਾਕਾਰ ਨੇ ਖੁਦ ਨੂੰ ਪੂਰਾ ਮਰਹੂਮ ਗਾਇਕ ਚਮਕੀਲਾ ਦਾ ਲੁੱਕ ਇਖਤਿਆਰ ਕੀਤਾ ਹੋਇਆ ਹੈ। ਜੋ ਕਿ ਖੂਬ ਸੁਰਖੀਆਂ ਬਟੋਰ ਰਿਹਾ ਹੈ। ਫਿਲਹਾਲ ਪ੍ਰਸ਼ੰਸ਼ਕ ਦਿਲਜੀਤ ਦੀ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਕਿਉਂਕਿ ਉਨ੍ਹਾਂ ਦੇ ਜਰਿਏ ਹੀ ਪ੍ਰਸ਼ੰਸ਼ਕਾਂ ਨੂੰ ਅਮਰ ਸਿੰਘ ਦੀ ਜੀਵਨੀ ਬਾਰੇ ਪੂਰੀ ਜਾਣਕਾਰੀ ਮਿਲੇਗੀ।