Diljit Dosanjh Shares Photo With A R Rahman & Imtiyaz Ali: ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੋਸਾਂਝ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੇ ਆਪਣੇ ਟੈਲੇਂਟ ਤੇ ਮੇਹਨਤ ਨਾਲ ਪੰਜਾਬੀ ਇੰਡਸਟਰੀ `ਚ ਹੀ ਨਹੀਂ ਬਾਲੀਵੁੱਡ ਇੰਡਸਟਰੀ ਵਿੱਚ ਵੀ ਨਾਂ ਕਮਾਇਆ ਹੈ। ਦਿਲਜੀਤ ਦੋਸਾਂਝ ਹਾਲ ਹੀ `ਚ ਏਆਰ ਰਹਿਮਾਨ ਤੇ ਇਮਤਿਆਜ਼ ਅਲੀ ਨੂੰ ਮਿਲੇ, ਜਿਸ ਦੀਆਂ ਤਸਵੀਰਾਂ ਉਨ੍ਹਾਂ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ। ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਤੇ ਖੂਬ ਪਿਆਰ ਮਿਲ ਰਿਹਾ ਹੈ। ਦੇਖੋ ਦੋਸਾਂਝ ਦੀ ਪੋਸਟ:









ਦਿਲਜੀਤ ਦੋਸਾਂਝ ਨੇ ਇਸ ਪੋਸਟ ਨੂੰ ਸ਼ੇਅਰ ਕਰਦਿਆਂ ਕੈਪਸ਼ਨ `ਚ ਲਿਖਿਆ, "ਲੈਜੇਂਡਜ਼ ਦੇ ਨਾਲ।" ਇਸ ਦੇ ਨਾਲ ਉਨ੍ਹਾਂ ਨੇ ਏਆਰ ਰਹਿਮਾਨ ਨੂੰ ਇਸ ਪੋਸਟ `ਚ ਟੈਗ ਕੀਤਾ ਹੈ। ਦੂਜੇ ਪਾਸੇ ਫ਼ੈਨਜ਼ ਵੀ ਇਸ ਪੋਸਟ ਤੇ ਖੂਬ ਪਿਆਰ ਲੁਟਾ ਰਹੇ ਹਨ। ਇੱਕ ਯੂਜ਼ਰ ਨੇ ਕਿਹਾ, `ਲੱਗਦਾ ਨਵੀਂ ਫ਼ਿਲਮ ਆਉਣ ਵਾਲੀ ਹੈ।` ਇੱਕ ਹੋਰ ਯੂਜ਼ਰ ਨੇ ਕਿਹਾ, "ਕਿਸੇ ਦੀ ਨਜ਼ਰ ਨਾ ਲੱਗ ਜਾਵੇ।" ਇੱਕ ਹੋਰ ਯੂਜ਼ਰ ਨੇ ਲਿਖਿਆ, "ਇੱਕ ਫ਼ਰੇਮ `ਚ ਤਿੰਨ ਲੈਜੇਂਡ।"   


ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੀ ਫ਼ਿਲਮ `ਬਾਬੇ ਭੰਗੜਾ ਪਾਉਂਦੇ ਨੇ` ਹਾਲ ਹੀ `ਚ ਰਿਲੀਜ਼ ਹੋਈ ਹੈ, ਜਿਸ ਨੂੰ ਪੂਰੀ ਦੁਨੀਆ `ਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਨਾਲ ਦਿਲਜੀਤ ਦੀਆਂ ਪਿਛਲੀ ਫ਼ਿਲਮ `ਜੋਗੀ` ਨੂੰ ਵੀ ਕਾਫ਼ੀ ਪਸੰਦ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਦਿਲਜੀਤ ਇਸੇ ਮਹੀਨੇ ਇੰਡੀਆ ਟੂਰ ਵੀ ਕਰ ਸਕਦੇ ਹਨ।