Gippy Grewal New Song: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਅਕਸਰ ਹੀ ਕਿਸੇ ਨਾ ਕਿਸੇ ਕਾਰਨ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਵੱਡੀ ਬਲਾਕਬਸਟਰ ਸਾਬਤ ਹੋਈ ਹੈ। ਇਹ ਪੰਜਾਬੀ ਸਿਨੇਮਾ ਦੀ 100 ਕਰੋੜ ਕਮਾਈ ਵਾਲੀ ਪਹਿਲੀ ਫਿਲਮ ਹੈ। ਇਸ ਫਿਲਮ ਨੇ ਪੰਜਾਬੀ ਸਿਨੇਮਾ ਦੇ ਤਰੱਕੀ ਦੇ ਗਰਾਫ 'ਚ ਤਾਂ ਵਾਧਾ ਕੀਤਾ ਹੀ, ਨਾਲ ਹੀ ਗਿੱਪੀ ਗਰੇਵਾਲ ਦੀ ਜਾਇਦਾਦ 'ਚ ਵੀ ਵਾਧਾ ਕੀਤਾ।  


ਇਹ ਵੀ ਪੜ੍ਹੋ: ਏਕਤਾ ਕਪੂਰ ਫਿਰ ਤੋਂ ਨਫਰਤ ਕਰਨ ਵਾਲਿਆਂ ਦੇ ਨਿਸ਼ਾਨੇ 'ਤੇ, ਹੁਣ ਵਧੇ ਭਾਰ ਕਾਰਨ ਉੱਡਿਆ ਮਜ਼ਾਕ, ਲੋਕ ਬੋਲੇ- 'ਛੋਟਾ ਭੀਮ'


ਹੁਣ ਗਿੱਪੀ ਗਰੇਵਾਲ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਗਿੱਪੀ ਗਰੇਵਾਲ ਨੇ ਹਾਲ ਹੀ 'ਚ ਆਪਣੀ ਐਲਬਮ ਦਾ ਐਲਾਨ ਕੀਤਾ ਸੀ। ਹੁਣ ਇਸ ਐਲਬਮ ਦੇ ਪਹਿਲੇ ਗਾਣੇ ਦਾ ਐਲਾਨ ਵੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਸੋਸ਼ਲ ਮੀਡੀਆ 'ਤੇ 'ਗੈਂਗ ਗੈਂਗ' ਗਾਣੇ ਦਾ ਕਵਰ ਪੋਸਟਰ ਸ਼ੇਅਰ ਕੀਤਾ ਹੈ, ਜਿਸ ਨੂੰ ਸ਼ੇਅਰ ਕਰਦਿਆਂ ਉਨ੍ਹਾਂ ਨੇ ਲਿਿਖਿਆ ਕਿ 'ਜਲਦ ਆ ਰਿਹਾ ਹੈ ਮੇਰੀ ਐਲਬਮ ਦਾ ਪਹਿਲਾ ਸਿੰਗਲ ਗਾਣਾ।' ਇਸ ਦੇ ਨਾਲ ਨਾਲ ਇੱਥੇ ਇਹ ਵੀ ਦੱਸ ਦਈਏ ਕਿ ਗਿੱਪੀ ਗਰੇਵਾਲ ਦਾ ਇਹ ਗਾਣਾ ਕਦੋਂ ਰਿਲੀਜ਼ ਹੋਵੇਗਾ, ਇਸ ਦੀ ਕੋਈ ਤੈਅ ਡੇਟ ਸਾਹਮਣੇ ਨਹੀਂ ਆਈ ਹੈ। ਦੇਖੋ ਗਾਇਕ ਦੀ ਇਹ ਪੋਸਟ:









ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਗਿੱਪੀ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2000 'ਚ ਕੀਤੀ ਸੀ। ਉਨ੍ਹਾਂ ਦੀ ਪਹਿਲੀ ਐਲਬਮ 'ਫੁਲਕਾਰੀ' ਸੀ, ਜੋ ਕਿ ਉਨ੍ਹਾਂ ਦੇ ਵਿਆਹ ਤੋਂ ਬਾਅਦ ਹਿੱਟ ਹੋਈ ਸੀ। ਹਾਲ ਹੀ 'ਚ ਗਿੱਪੀ ਦੀ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਵਿੱਚ ਉਹ ਇੱਕ ਇੰਟਰਵਿਊ ਦੌਰਾਨ ਆਪਣੇ ਸੰਘਰਸ਼ ਬਾਰੇ ਗੱਲ ਕਰਦੇ ਨਜ਼ਰ ਆਏ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਕਿਵੇਂ ਉਨ੍ਹਾਂ ਦੀ ਪਤਨੀ ਰਵਨੀ ਕੌਰ ਨੇ ਉਨ੍ਹਾਂ ਨੂੰ ਜ਼ਿੰਦਗੀ 'ਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।     


ਇਹ ਵੀ ਪੜ੍ਹੋ: 'ਛਣਕਾਟੇ' ਵਾਲੀ ਨੀਲੂ ਸਾਲਾਂ ਬਾਅਦ ਪਹਿਲੀ ਵਾਰ ਆਈ ਨਜ਼ਰ, ਇਸ ਨੇਕ ਕੰਮ 'ਚ ਬਣੇਗੀ ਹਿੱਸਾ, ਦੇਖੋ ਇਹ ਵੀਡੀਓ