Gippy Grewal Video: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਲਈ ਸਾਲ 2024 ਹੁਣ ਤੱਕ ਬਹੁਤ ਹੀ ਬੇਹਤਰੀਨ ਰਿਹਾ ਹੈ। ਗਿੱਪੀ ਦੀਆਂ ਇਸ ਸਾਲ ਹੁਣ ਤੱਕ 2 ਫਿਲਮਾਂ 'ਵਾਰਨਿੰਗ 2' ਤੇ ਜੱਟ ਨੂੰ ਚੁੜੈਲ ਟੱਕਰੀ ਰਿਲੀਜ਼ ਹੋਈਆਂ ਹਨ ਅਤੇ ਦੋਵੇਂ ਹੀ ਫਿਲਮਾਂ ਨੂੰ ਜਨਤਾ ਨੇ ਭਰਪੂਰ ਪਿਆਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਗਿੱਪੀ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 10 ਮਈ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। 


ਇਹ ਵੀ ਪੜ੍ਹੋ: 'ਤਾਰਕ ਮਹਿਤਾ' ਦਾ ਇਹ ਐਕਟਰ 4 ਦਿਨਾਂ ਤੋਂ ਲਾਪਤਾ, ਫੋਨ ਸਵਿੱਚ ਔਫ, ਨਹੀਂ ਮਿਲ ਰਹੀ ਕੋਈ ਖਬਰ!


ਇਸ ਤੋਂ ਪਹਿਲਾਂ ਗਿੱਪੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਦੇਖ ਕੇ ਲੋਕ ਗਿੱਪੀ ਦੀਆਂ ਖੂਬ ਤਾਰੀਫਾਂ ਕਰ ਰਹੇ ਹਨ। ਦਰਅਸਲ, ਗਿੱਪੀ ਗਰੇਵਾਲ ਨੇ ਆਪਣੇ ਲੇਟੈਸਟ ਪੌਡਕਾਸਟ ਵਿੱਚ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਰਾਜ਼ ਖੋਲ੍ਹੇ ਹਨ। ਗਿੱਪੀ ਨੇ ਦੱਸਿਆ ਕਿ ਹੈ ਉਨ੍ਹਾਂ ਦੇ ਘਰ ਵਿੱਚ ਕਿਸ ਸ਼ਖਸ ਦੀ ਸਭ ਤੋਂ ਜ਼ਿਆਦਾ ਚੱਲਦੀ ਹੈ। ਉਨ੍ਹਾਂ ਨੇ ਦੱਸਿਆ ਕਿ 'ਮੇਰੇ ਘਰ ਵਿੱਚ ਮੇਰੇ ਨਾਲੋਂ ਕਿਤੇ ਜ਼ਿਆਦਾ ਵੈਲਿਊ ਮੇਰੀ ਵਾਈਫ ਦੀ ਹੈ। ਉਹ ਸਾਡਾ ਸਾਰਾ ਘਰ ਚਲਾਉਂਦੀ ਹੈ ਤੇ ਮੈਂ ਉਸ ਨੂੰ ਪੂਰੀ ਰਿਸਪੈਕਟ ਦਿੰਦਾ ਹਾਂ। ਤਾਂ ਮੈਨੂੰ ਵੀ ਬਦਲੇ 'ਚ ਰਿਸਪੈਕਟ ਮਿਲਦੀ ਹੈ। ਜੇ ਮੈਂ ਆਪਣੇ ਬੱਚਿਆਂ ਨੂੰ ਰਿਸਪੈਕਟ ਨਹੀਂ ਦੇਵਾਂਗਾ ਤਾਂ ਮੇਰੇ ਬੱਚੇ ਮੈਨੂੰ ਵੀ ਰਿਸਪੈਕਟ ਨਹੀਂ ਦੇਣਗੇ। ਹਰ ਬੰਦੇ ਨੂੰ ਬਰਾਬਰ ਦਾ ਅਧਿਕਾਰ ਹੋਣਾ ਚਾਹੀਦਾ ਹੈ।' ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਅਕਸਰ ਹੀ ਆਪਣੇ ਪਰਿਵਾਰ ਨਾਲ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਵੀ ਇਹ ਪਤਾ ਲੱਗਦਾ ਹੈ ਕਿ ਉਹ ਆਪਣੀ ਵਾਈਫ ਨੂੰ ਕਿੰਨਾ ਪਿਆਰ ਕਰਦੇ ਹਨ। ਇਸ ਦੇ ਨਾਲ ਨਾਲ ਉਹ ਪਬਲਿਕ ਦੇ ਸਾਹਮਣੇ ਕਦੇ ਵੀ ਆਪਣੀ ਵਾਈਫ ਦੀ ਤਾਰੀਫ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਵਰਕਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦੀ ਫਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 10 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਗਿੱਪੀ ਆਪਣੇ ਪੁੱਤਰ ਸ਼ਿੰਦੇ ਨਾਲ ਐਕਟਿੰਗ ਕਰਦੇ ਨਜ਼ਰ ਆਉਣਗੇ। 


ਇਹ ਵੀ ਪੜ੍ਹੋ: ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਦੀ ਜੋੜੀ ਨੇ ਫਿਰ ਕੀਤਾ ਕਮਾਲ, ਫਿਲਮ 'ਸ਼ਾਇਰ' ਪੂਰੀ ਦੁਨੀਆ 'ਚ ਪਾ ਰਹੀ ਧਮਾਲਾਂ