Guru Randhawa Completes His 10 Years In Punjabi Industry: ਪੰਜਾਬੀ ਸਿੰਗਰ ਗੁਰੂ ਰੰਧਾਵਾ ਉਹ ਨਾਮ ਹੈ, ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਅੱਜ ਯਾਨਿ 20 ਦਸੰਬਰ ਨੂੰ ਗੁਰੂ ਰੰਧਾਵਾ ਨੇ ਪੰਜਾਬੀ ਇੰਡਸਟਰੀ ‘ਚ 10 ਸਾਲ ਪੂਰੇ ਕਰ ਲਏ ਹਨ। ਕੀ ਤੁਹਾਨੂੰ ਪਤਾ ਹੈ ਗੁਰੂ ਰੰਧਾਵਾ ਦਾ ਅਸਲੀ ਨਾਂ ਗੁਰਸ਼ਰਨਜੋਤ ਸਿੰਘ ਰੰਧਾਵਾ ਹੈ। ਉਸ ਦਾ ਜਨਮ 30 ਅਗਸਤ 1991 ਨੂੰ ਗੁਰਦਾਸਪੁਰ ਵਿਖੇ ਹੋਇਆ ਸੀ। ਗੁਰੂ ਰੰਧਾਵਾ ਅੱਜ ਸਿਰਫ ਪੰਜਾਬੀ ਇੰਡਸਟਰੀ ਦਾ ਹੀ ਨਹੀਂ ਬਲਕਿ ਬਾਲੀਵੁੱਡ ਤੋਂ ਲੈਕੇ ਹਾਲੀਵੁੱਡ ਤੱਕ ਨਾਮ ਕਮਾਇਆ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਗੁਰਸ਼ਰਨਜੋਤ ਤੋਂ ਗੁਰੂ ਰੰਧਾਵਾ ਬਣਨ ਤੱਕ ਦਾ ਸਫਰ ਗਾਇਕ ਲਈ ਅਸਾਨ ਨਹੀਂ ਸੀ। ਉਨ੍ਹਾਂ ਨੂੰ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਕਰਨਾ ਪਿਆ। ਆਓ ਦਸਦੇ ਹਾਂ ਤੁਹਾਨੂੰ ਗੁਰੂ ਰੰਧਾਵਾ ਦੇ ਸੰਘਰਸ਼ ਦੀ ਕਹਾਣੀ:


ਗੁਰੂ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਇਹ ਪੋਸਟ
ਗੁਰੂ ਰੰਧਾਵਾ ਨੇ 10 ਸਾਲ ਪੂਰੇ ਹੋਣ ਦੀ ਖੁਸ਼ੀ ਆਪਣੇ ਫੈਨਜ਼ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰ ਗਾਇਕ ਅਰਜੁਨ ਦਾ ਧੰਨਵਾਦ ਕੀਤਾ ਹੈ, ਜਿਸ ਨੇ ਗੁਰੂ ਨੂੰ ਪਹਿਲਾ ਮੌਕਾ ਦਿੱਤਾ ਸੀ। ਦੇਖੋ ਇਹ ਪੋਸਟ:




ਬਚਪਨ ਤੋਂ ਗਾਇਕੀ ਦਾ ਸ਼ੌਕ
ਗੁਰੂ ਰੰਧਾਵਾ ਨੇ ਚੌਥੀ ਕਲਾਸ ਤੋਂ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। ਗਾਇਕ ਨੇ ਆਪਣੇ ਇੱਕ ਇੰਟਰਵਿਊ ‘ਚ ਦੱਸਿਆ ਸੀ ਕਿ ਉਨ੍ਹਾਂ ਦਾ ਪਿੰਡ ਪਾਕਿਸਤਾਨ ਦੇ ਕਾਫੀ ਨਾਲ ਲੱਗਦਾ ਹੈ। ਉਨ੍ਹਾਂ ਦੇ ਰੇਡੀਓ ‘ਤੇ ਪਾਕਿ ਦੇ ਰੇਡੀਓ ਚੈਨਲ ਵੀ ਆਉਂਦੇ ਸੀ। ਉਹ ਹਰ ਤਰ੍ਹਾਂ ਦੇ ਗਾਣੇ ਸੁਣਦੇ ਸੀ। ਉਹ ਜਦੋਂ 7ਵੀਂ ਕਲਾਸ ‘ਚ ਸੀ ਤਾਂ ਉਨ੍ਹਾਂ ਨੇ ਗਾਣੇ ਖੁਦ ਲਿਖਣੇ ਸ਼ੁਰੂ ਕਰ ਦਿੱਤੇ ਸੀ। 


ਬੱਬੂ ਮਾਨ ਤੇ ਗੁਰਦਾਸ ਮਾਨ ਦੇ ਫੈਨ
ਬੱਬੂ ਮਾਨ, ਗੁਰਦਾਸ ਮਾਨ, ਦਿਲਜੀਤ ਦੋਸਾਂਝ ਤੇ ਨੁਸਰਤ ਫਤਿਹ ਅਲੀ ਖਾਨ ਗੁਰੂ ਰੰਧਾਵਾ ਦੇ ਮਨਪਸੰਦ ਗਾਇਕ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਗਾਇਕਾਂ ਨੂੰ ਸੁਣਦੇ ਹੋਏ ਉਹ ਵੱਡੇ ਹੋਏ ਅਤੇ ਇਨ੍ਹਾਂ ਨੂੰ ਦੇਖ ਕੇ ਹੀ ਉਨ੍ਹਾਂ ਦੇ ਅੰਦਰ ਗਾਇਕੀ ਦਾ ਸ਼ੌਕ ਜਾਗਿਆ।


ਪੜ੍ਹਾਈ ਪੂਰੀ ਕਰਨ ਦੇ ਨਹੀਂ ਸੀ ਪੈਸੇ
ਗੁਰੂ ਰੰਧਾਵਾ ਦੱਸਦੇ ਹਨ ਕਿ ਉਹ ਬਚਪਨ ਤੋਂ ਹੀ ਬੇਹੱਦ ਗਰੀਬੀ ‘ਚ ਰਹੇ ਸੀ। ਉਨ੍ਹਾਂ ਨੂੰ ਛੋਟੀ ਚੀਜ਼ ਹਾਸਲ ਕਰਨ ਲਈ ਵੀ ਕਾਫੀ ਸੰਘਰਸ਼ ਕਰਨਾ ਪੈਂਦਾ ਸੀ। ਇੱਥੋਂ ਤੱਕ ਕਿ ਜਦੋਂ ਉਹ ਆਪਣੀ ਪੜ੍ਹਾਈ ਪੂਰੀ ਕਰਨ ਲਈ ਦਿੱਲੀ ਜਾਣਾ ਚਾਹੁੰਦੇ ਸੀ ਤਾਂ ਉਨ੍ਹਾਂ ਦੇ ਪਿਤਾ ਕੋਲ ਉਨ੍ਹਾਂ ਨੂੰ ਦਿੱਲੀ ਤੱਕ ਭੇਜਣ ਦੇ ਪੈਸੇ ਵੀ ਨਹੀਂ ਸੀ। ਦਿੱਲੀ ਪੜ੍ਹਾਈ ਕਰਨ ਲਈ ਉਨ੍ਹਾਂ ਦੇ ਪਿਤਾ ਨੂੰ ਆਪਣੀ ਜ਼ਮੀਨ ਵੇਚਣੀ ਪਈ ਸੀ। 


ਗਰੀਬੀ ਕਰਕੇ ਹੀ ਪਿਆਰ ‘ਚ ਮਿਲੀ ਸੀ ਰਿਜੈਕਸ਼ਨ
ਗੁਰੂ ਰੰਧਾਵਾ ਨੇ ਦੱਸਿਆ ਕਿ ਜਦੋਂ ਉਹ ਦਿੱਲੀ ਪੜ੍ਹਨ ਗਏ ਤਾਂ ਉੱਥੇ ਕਾਲਜ ‘ਚ ਉਨ੍ਹਾਂ ਨੂੰ ਕਿਸੇ ਲੜਕੀ ਨਾਲ ਪਿਆਰ ਹੋ ਗਿਆ ਸੀ। ਗੁਰੂ ਨੇ ਲੜਕੀ ਨੂੰ ਪ੍ਰਪੋਜ਼ ਕਰਨ ਲਈ ਇੱਕ ਰੋਮਾਂਟਿਕ ਗੀਤ ਵੀ ਲਿਖਿਆ ਸੀ। ਪਰ ਲੜਕੀ ਨੇ ਗੁਰੂ ਨੂੰ ਜਵਾਬ ਦਿੱਤਾ ਕਿ ‘ਤੇਰੀ ਔਕਾਤ ਕੀ ਆ ਕਿ ਤੈਨੂੰ ਮੈਂ ਪਿਆਰ ਕਰਾਂ।’ ਉਸ ਤੋਂ ਬਾਅਦ ਗੁਰੂ ਪਿਆਰ ਛੱਡ ਕੇ ਆਪਣੀ ਗਾਇਕੀ ਵੱਲ ਧਿਆਨ ਦੇਣ ਲੱਗ ਪਏ।


ਬੋਹੇਮੀਆ ਨੂੰ ਮੰਨਦੇ ਹਨ ਆਪਣਾ ਗੁਰੂ
ਰੈਪਰ ਬੋਹੇਮੀਆ ਨੂੰ ਗੁਰੂ ਰੰਧਾਵਾ ਆਪਣਾ ਗੁਰੂ ਮੰਨਦੇ ਹਨ। ਬੋਹੇਮੀਆ ਹੀ ਉਹ ਸ਼ਖਸ ਹਨ, ਜਿਨ੍ਹਾਂ ਨੇ ਗੁਰਸ਼ਰਨਜੋਤ ਨੂੰ ਗੁਰੂ ਨਾਂ ਦਿੱਤਾ। ਬੋਹੇਮੀਆ ਨੇ ਗੁਰੂ ਨੂੰ ਕਿਹਾ ਸੀ ਕਿ ਗੁਰਸ਼ਰਨਜੋਤ ਨਾਂ ਬਹੁਤ ਵੱਡਾ ਹੈ। ਇਸ ਲਈ ਬੋਹੇਮੀਆ ਨੇ ਉਨ੍ਹਾਂ ਨੂੰ ਗੁਰੂ ਨਾਂ ਰੱਖਣ ਦਾ ਸੁਝਾਅ ਦਿੱਤਾ। ਇਸ ਦੇ ਨਾਲ ਨਾਲ ਬੋਹੇਮੀਆ ਨੇ ਹੀ ਗੁਰੂ ਨੂੰ ਉਨ੍ਹਾਂ ਦਾ ਪਹਿਲਾ ਵੱਡਾ ਬਰੇਕ ਦਿਵਾਇਆ ਸੀ। 









ਇਹ ਸੀ ਪਹਿਲਾ ਗਾਣਾ
ਗੁਰੂ ਰੰਧਾਵਾ ਸਟੇਜ ‘ਤੇ ਛੋਟੀ ਮੋਟੀ ਪਰਫਾਰਮੈਂਸ ਦਿੰਦੇ ਸੀ। ਇਸ ਦੌਰਾਨ ਉਨ੍ਹਾਂ ਨੇ ਸਰਤਾਜ ਨਾਲ ਵੀ ਸਟੇਜ ‘ਤੇ ਪਰਫਾਰਮ ਕੀਤਾ। ਇਸੇ ਦੌਰਾਨ ਉਨ੍ਹਾਂ ਦੀ ਮੁਲਾਕਾਤ ਗਾਇਕ ਅਰਜੁਨ ਨਾਲ ਹੋਈ। ਇੱਥੋਂ ਗੁਰੂ ਰੰਧਾਵਾ ਦੀ ਜ਼ਿੰਦਗੀ ‘ਚ ਇੱਕ ਨਵਾਂ ਮੋੜ ਆਇਆ। ਗੁਰੁ ਰੰਧਾਵਾ ਨੂੰ ਜਿਸ ਪਲ ਦਾ ਇੰਤਜ਼ਾਰ ਸੀ ਉਹ ਆ ਹੀ ਗਿਆ। ‘ਸੇਮ ਗਰਲ’ ਗਾਣੇ ‘ਚ ਅਰਜੁਨ ‘ਚ ਗੁਰੂ ਰੰਧਾਵਾ ਨੂੰ ਗਾਇਕੀ ਦਾ ਮੌਕਾ ਦਿੱਤਾ। ਇਹ ਗਾਣਾ 20 ਦਸੰਬਰ 2012 ‘ਚ ਰਿਲੀਜ਼ ਹੋਇਆ। ਹਾਲਾਂਕਿ ਇਹ ਗਾਣਾ ਲੋਕਾਂ ਨੂੰ ਪਸੰਦ ਨਹੀਂ ਆਇਆ, ਪਰ ਇਸ ਦੇ ਬਾਵਜੂਦ ਗੁਰੂ ਹਾਲੇ ਤੱਕ ਅਰਜੁਨ ਦਾ ਅਹਿਸਾਨ ਮੰਨਦੇ ਹਨ, ਕਿਉਂਕਿ ਅਰਜੁਨ ਹੀ ਉਹ ਸ਼ਖਸ ਹੈ, ਜਿਸ ਨੇ ਪਹਿਲੀ ਵਾਰ ਉਨ੍ਹਾਂ ਗਾਣਾ ਗਾਉਣ ਦਾ ਚਾਂਸ ਦਿੱਤਾ ਸੀ। 


ਇੱਕ ਤੋਂ ਬਾਅਦ ਇੱਕ ਲਗਾਤਾਰ ਕਈ ਗਾਣੇ ਫਲਾਪ
ਗੁਰੂ ਰੰਧਾਵਾ ਨੇ 2012-15 ਤੱਕ ਜਿੰਨੇ ਵੀ ਗਾਣੇ ਗਾਏ। ਉਨ੍ਹਾਂ ਨੂੰ ਨਾ ਤਾਂ ਸਫਲਤਾ ਮਿਲ ਰਹੀ ਸੀ ਤੇ ਨਾ ਹੀ ਉਹ ਗਾਣੇ ਗੁਰੂ ਨੂੰ ਸਫਲਤਾ ਦਿਵਾ ਰਹੇ ਸੀ। ਗੁਰੁ ਕਾਫੀ ਨਿਰਾਸ਼ ਹੋ ਗਏ ਸੀ। ਉਹ ਹਿੰਮਤ ਹਾਰ ਚੁੱਕੇ ਸੀ। 2015 ‘ਚ ਗੁਰੂ ਰੰਧਾਵਾ ਦੀ ਜ਼ਿੰਦਗੀ ਪੂਰੀ ਤਰ੍ਹਾਂ ਪਲਟ ਗਈ, ਜਦੋਂ ਉਨ੍ਹਾਂ ਨੇ ਆਪਣਾ ਲਿਖਿਆ ਗਾਣਾ ‘ਪਟੋਲਾ’ ਬੋਹੇਮੀਆ ਨੂੰ ਭੇਜਿਆ। ਬੋਹੇਮੀਆ ਨੂੰ ਇਹ ਗਾਣਾ ਕਾਫੀ ਪਸੰਦ ਆਇਆ। ਉਨ੍ਹਾਂ ਨੇ ਗੁਰੂ ਨੂੰ ਕਿਹਾ ਕਿ ਹੁਣ ਤੈਨੂੰ ਸਟਾਰ ਬਣਨ ਤੋਂ ਕੋਈ ਰੋਕ ਨਹੀਂ ਸਕਦਾ। ਪਰ ਕੋਈ ਵੀ ਮਿਊਜ਼ਿਕ ਕੰਪਨੀ ਇੱਕ ਫਲਾਪ ਆਰਟਿਸਟ ਨੂੰ ਕੰਮ ਦੇਣ ਲਈ ਤਿਆਰ ਨਹੀਂ ਸੀ। ਇੱਥੇ ਵੀ ਬੋਹੇਮੀਆ ਗੁਰੂ ਦੇ ਕੰਮ ਆਏ। ਬੋਹੇਮੀਆ ਨੇ ਟੀ-ਸੀਰੀਜ਼ ਮਿਊਜ਼ਿਕ ਕੰਪਨੀ ਨੂੰ ਬੇਨਤੀ ਕੀਤੀ ਕਿ ਉਹ ਗੁਰੂ ਨੂੰ ਇੱਕ ਮੌਕਾ ਦੇਣ। ਇਸ ਤਰ੍ਹਾਂ ‘ਪਟੋਲਾ’ ਗੀਤ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਹੋਇਆ। ਇਸ ਗਾਣੇ ਨੇ ਗੁਰੂ ਨੂੰ ਪੰਜਾਬੀ ਇੰਡਸਟਰੀ ਦਾ ਨਹੀਂ, ਬਲਕਿ ਪੂਰੇ ਹਿੰਦੁਸਤਾਨ ਦਾ ਸਟਾਰ ਬਣਾਇਆ। ਇਸ ਤੋਂ ਬਾਅਦ ਗੁਰੂ ਰੰਧਾਵਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ।






ਸੋਸ਼ਲ ਮੀਡੀਆ ‘ਤੇ ਜ਼ਬਰਦਸਤ ਫੈਨ ਫਾਲੋਇੰਗ
ਗੁਰੂ ਰੰਧਾਵਾ ਨੇ ਆਪਣੇ ਮੇਹਨਤ ਤੇ ਹੁਨਰ ਨਾਲ ਬਾਲੀਵੁੱਡ ਤੱਕ ਨਾਮ ਕਮਾਇਆ ਹੈ। ਉਨ੍ਹਾਂ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ। ਸੋਸ਼ਲ ਮੀਡੀਆ ‘ਤੇ ਵੀ ਗੁਰੂ ਰੰਧਾਵਾ ਦੇ ਕਰੋੜਾਂ ਫੈਨ ਹਨ। ਇਕੱਲੇ ਇੰਸਟਾਗ੍ਰਾਮ ;ਤੇ ਹੀ ਗੁਰੂ ਦੇ 33.4 ਮਿਲੀਅਨ ਯਾਨਿ ਸਾਢੇ 3 ਕਰੋੜ ਫਾਲੋਅਰਜ਼ ਹਨ। ਸੋਸ਼ਲ ਮੀਡੀਆ ‘ਤੇ ਇੰਨੀਂ ਜ਼ਿਆਦਾ ਫੈਨ ਫਾਲੋਇੰਗ ਕਿਸੇ ਵੀ ਪੰਜਾਬੀ ਕਲਾਕਾਰ ਦੀ ਨਹੀਂ ਹੈ।