Sargun Mehta Nimrat Khaira: ਪੰਜਾਬੀ ਅਦਾਕਾਰਾ ਸਰਗੁਣ ਮਹਿਤਾ ਦੇ ਨਾਂ ਤੋਂ ਹਰ ਕੋਈ ਚੰਗੀ ਤਰ੍ਹਾਂ ਵਾਕਿਫ ਹੈ। ਸਰਗੁਣ ਮਹਿਤਾ ਉਨ੍ਹਾਂ ਪੰਜਾਬੀ ਅਭਿਨੇਤਰੀਆਂ 'ਚੋਂ ਇੱਕ ਹੈ, ਜਿਸ ਨੇ ਟੀਵੀ ਦੀ ਦੁਨੀਆ ਤੋਂ ਪੰਜਾਬੀ ਫਿਲਮਾਂ 'ਚ ਕਦਮ ਰੱਖਿਆ ਅਤੇ ਦੇਖਦੇ ਹੀ ਦੇਖਦੇ ਪੰਜਾਬੀਆਂ ਦਾ ਮਾਣ ਬਣ ਗਈ। 


ਇਹ ਵੀ ਪੜ੍ਹੋ: ਗੁਰਦਾਸ ਮਾਨ ਨੇ ਪੁਰਾਣੇ ਦਿਨਾਂ ਦੀ ਤਸਵੀਰ ਕੀਤੀ ਸ਼ੇਅਰ, ਫੈਨਜ਼ ਨੇ ਖੂਬ ਕੀਤੀ ਪਿਆਰ ਦੀ ਵਰਖਾ









ਸਰਗੁਣ ਮਹਿਤਾ ਬਾਰੇ ਇਹ ਤਾਂ ਸਭ ਜਾਣਦੇ ਹਨ ਕਿ ਗਾਇਕਾ ਤੇ ਅਦਾਕਾਰਾ ਨਿਮਰਤ ਖਹਿਰਾ ਉਸ ਦੀ ਬੈਸਟ ਫਰੈਂਡ ਹੈ, ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਸਰਗੁਣ ਮਹਿਤਾ ਨਿਮਰਤ ਖਹਿਰਾ ਨਾਲ ਫੋਨ 'ਤੇ ਖੂਬ ਚੁਗਲੀਆਂ ਕਰਦੀ ਹੈ। ਇਸ ਦਾ ਖੁਲਾਸਾ ਖੁਦ ਸਰਗੁਣ ਨੇ ਕੀਤਾ ਹੈ। ਜੀ ਹਾਂ, ਹਾਲ ਹੀ 'ਚ ਸਰਗੁਣ ਮਹਿਤਾ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਸੀ, ਜਿਸ ਵਿੱਚ ਉਸ ਨੇ ਸਕ੍ਰੀਨਸ਼ਾਟ ਸ਼ੇਅਰ ਕੀਤਾ ਹੈ। ਇਹ ਇਕ ਵਟ੍ਹਸਐਪ ਕਾਲ ਦਾ ਸਕ੍ਰੀਨਸ਼ਾਟ ਹੈ, ਜਿਸ ਨੂੰ ਸਰਗੁਣ ਮਹਿਤਾ ਨੇ ਸ਼ੇਅਰ ਕੀਤਾ ਹੈ। ਇਸ ਸਕ੍ਰੀਨਸ਼ਾਟ 'ਤੇ ਨਿਮਰਤ ਖਹਿਰਾ ਦਾ ਨਾਂ ਲਿੱਖਿਆ ਹੋਇਆ ਹੈ। ਸਰਗੁਣ ਮਹਿਤਾ ਨੇ ਡੇਢ ਘੰਟੇ ਦੇ ਕਰੀਬ ਨਿਮਰਤ ਨਾਲ ਗੱਲਾਂ ਕੀਤੀਆਂ ਅਤੇ ਸਕ੍ਰੀਨਸ਼ਾਟ ਸ਼ੇਅਰ ਕਰਦਿਆਂ  ਕੈਪਸ਼ਨ 'ਚ ਲਿੱਖਿਆ, 'ਚੁਗਲੀਆਂ'। ਇਸ ਦੇ ਨਾਲ ਹੀ ਸਰਗੁਣ ਮਹਿਤਾ ਨੇ ਇੱਕ ਹੋਰ ਗੱਲ ਵੀ ਇਸ ਪੋਸਟ 'ਚ ਲਿਖੀ। ਸਰਗੁਣ ਨੇ ਲਿੱਖਿਆ, 'ਨਿਮਰਤ ਪਰ ਵੈਸੇ ਤਾਂ ਆਪਾਂ ਸਿਰਫ ਡਿਸਕਸ਼ਨ ਹੀ ਕਰਦੇ ਸੀ।'




ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੀ ਦੋਸਤੀ ਇੰਡਸਟਰੀ 'ਚ ਕਾਫੀ ਮਸ਼ਹੂਰ ਹੈ। ਦੋਵੇਂ ਅਭਿਨੇਤਰੀਆਂ 'ਚ ਕਾਫੀ ਗੂੜਾ ਪਿਆਰ ਹੈ। ਦੋਵੇਂ ਅਕਸਰ ਸੋਸ਼ਲ ਮੀਡੀਆ 'ਤੇ ਇੱਕ ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੀਆਂ ਰਹਿੰਦੀਆਂ ਹਨ। ਦੱਸ ਦਈਏ ਕਿ ਸਰਗੁਣ ਤੇ ਨਿਮਰਤ ਦੀ ਦੋਸਤੀ 'ਸੌਂਕਣ ਸੌਂਕਣੇ' ਦੇ ਸੈੱਟ 'ਤੇ ਪੱਕੀ ਹੋਈ ਸੀ।


ਇਹ ਵੀ ਪੜ੍ਹੋ: 'ਮੌੜ' ਫਿਲਮ 'ਚ ਇਸ ਲੁੱਕ 'ਚ ਨਜ਼ਰ ਆਉਣਗੇ ਐਮੀ ਵਿਰਕ, ਨਵੀਂ ਲੁੱਕ ਨੇ ਜਿੱਤਿਆ ਫੈਨਜ਼ ਦਾ ਦਿਲ