Nimrat Khaira Praises AP Dhillon: ਨਿਮਰਤ ਖਹਿਰਾ ਪੰਜਾਬੀ ਇੰਡਸਟਰੀ ਦੀਆਂ ਟੌਪ ਕਲਾਕਾਰਾਂ 'ਚੋਂ ਇੱਕ ਹੈ। ਉਹ ਹਾਲ ਹੀ 'ਚ ਦਿਲਜੀਤ ਦੋਸਾਂਝ ਨਾਲ ਫਿਲਮ 'ਜੋੜੀ' 'ਚ ਨਜ਼ਰ ਆਈ ਸੀ। ਇਸ ਫਿਲਮ ਤੋਂ ਨਿਮਰਤ ਨੂੰ ਖੂਬ ਤਾਰੀਫਾਂ ਮਿਲੀਆਂ ਸੀ। ਇਸ ਤੋਂ ਇਲਾਵਾ ਨਿਮਰਤ ਦੀਆਂ ਸੋਸ਼ਲ ਮੀਡੀਆ ਪੋਸਟਾਂ ਵੀ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ। 


ਇਹ ਵੀ ਪੜ੍ਹੋ: ਸੰਨੀ ਦਿਓਲ ਨੇ ਸ਼ਾਹਰੁਖ ਖਾਨ ਨੂੰ ਦਿੱਤੀ ਮਾਤ, 'ਗਦਰ 2' ਨੇ ਤੋੜਿਆ 'ਪਠਾਨ' ਦਾ ਰਿਕਾਰਡ, 10 ਦਿਨਾਂ 'ਚ ਹੋਈ ਇੰਨੀਂ ਕਮਾਈ


ਹਾਲ ਹੀ 'ਚ ਗਾਇਕ ਏਪੀ ਢਿੱਲੋਂ ਦੀ ਡਾਕਿਊਮੈਂਟਰੀ 'ਫਰਸਟ ਆਫ ਏ ਕਾਇੰਡ' ਐਮੇਜ਼ੋਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਈ ਹੈ, ਜਿਸ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇਸ ਡਾਕਿਊਮੈਂਟਰੀ ਦੀ ਸਕ੍ਰੀਨਿੰਗ 'ਚ ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਨੇ ਸ਼ਿਰਕਤ ਕੀਤੀ ਸੀ। 









ਹੁਣ ਨਿਮਰਤ ਖਹਿਰਾ ਨੇ ਰੱਜ ਕੇ ਏਪੀ ਢਿੱਲੋਂ ਦੀ ਤਾਰੀਫ ਕੀਤੀ ਹੈ। ਨਿਮਰਤ ਖਹਿਰਾ ਨੇ ਹਾਲ ਹੀ 'ਚ ਏਪੀ ਢਿੱਲੋਂ ਦੀ ਡਾਕਿਊਮੈਂਟਰੀ ਦੇਖੀ ਹੈ ਅਤੇ ਉਹ ਗਾਇਕ ਦੀ ਤਾਰੀਫ ਕਰਦੇ ਥੱਕ ਨਹੀਂ ਰਹੀ ਹੈ। ਉਸ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਲਿਿਖਿਆ, 'ਤੁਹਾਡਾ ਸਫਰ ਕਾਬਿਲੇ ਤਾਰੀਫ ਹੈ। ਇਹ ਡਾਕਿਊਮੈਂਟਰੀ ਸਭ ਨੂੰ ਦੇਖਣੀ ਚਾਹੀਦੀ ਹੈ। ਇਹ ਇੱਕ ਪ੍ਰੇਰਨਾਤਮਕ ਕਹਾਣੀ ਹੈ, ਜਿਸ ਨੂੰ ਦੇਖ ਕੇ ਸਾਨੂੰ ਪਤਾ ਚੱਲਦਾ ਹੈ ਕਿ ਮੇਹਨਤ, ਕਾਬਲੀਅਤ ਤੇ ਸਵਰ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਜਦੋਂ ਮੈਂ 'ਗੁਰਦਾਸਪੁਰ' ਸੁਣਿਆ ਤਾਂ ਮੈਨੂੰ ਹੋਰ ਜ਼ਿਆਦਾ ਖੁਸ਼ੀ ਹੋਈ। ਬਹੁਤ ਵਧਾਈ ਤੇ ਅੱਗੇ ਹੋਰ ਤਰੱਕੀ ਕਰੋ।' ਅੱਗੇ ਨਿਮਰਤ ਨੇ ਆਪਣੀ ਪੋਸਟ 'ਚ ਏਪੀ ਢਿੱਲੋਂ ਨੂੰ ਟੈਗ ਕੀਤਾ।




ਕਾਬਿਲੇਗ਼ੌਰ ਹੈ ਕਿ ਏਪੀ ਢਿੱਲੋਂ ਕੈਨੇਡਾ ਰਹਿੰਦਾ ਹੈ ਅਤੇ ਉਸ ਦੇ ਗਾਣੇ ਦੁਨੀਆ ਭਰ ਵਿੱਚ ਸੁਣੇ ਜਾਂਦੇ ਹਨ। ਦੂਜੇ ਪਾਸੇ ਨਿਮਰਤ ਖਹਿਰਾ ਪੰਜਾਬੀ ਇੰਡਸਟਰੀ 'ਚ ਕਾਫੀ ਸਮੇਂ ਤੋਂ ਐਕਟਿਵ ਹੈ। ਉਸ ਨੇ ਆਪਣੇ ਕਰੀਅਰ ਦੌਰਾਨ ਇੰਡਸਟਰੀ ਨੂਮ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ।


ਇਹ ਵੀ ਪੜ੍ਹੋ: 'ਮੇਰੇ ਰੂੜੀਵਾਦੀ ਪੰਜਾਬੀ ਪਿਤਾ ਨਹੀਂ ਚਾਹੁੰਦੇ ਸੀ ਕਿ ਬਾਲੀਵੁੱਡ 'ਚ ਕੰਮ ਕਰਾਂ', ਸਾਲਾਂ ਬਾਅਦ ਧਰਮਿੰਦਰ ਬਾਰੇ ਈਸ਼ਾ ਦਿਓਲ ਦਾ ਖੁਲਾਸਾ