Afsana Khan Saajz Wedding Anniversary: ਪੰਜਾਬੀ ਸਿੰਗਰ ਅਫਸਾਨਾ ਖਾਨ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਪੂਰੀ ਦੁਨੀਆ 'ਚ ਉਸ ਦੀ ਸੁਰੀਲੀ ਆਵਾਜ਼ ਦੇ ਫੈਨਜ਼ ਹਨ। ਅਫਸਾਨਾ ਖਾਨ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਬੀਤੇ ਦਿਨ ਯਾਨਿ 19 ਫਰਵਰੀ ਨੂੰ ਅਫਸਾਨਾ ਖਾਨ ਨੇ ਆਪਣੇ ਪਤੀ ਸਾਜ਼ ਨਾਲ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਇਸ ਮੌਕੇ ਗਾਇਕਾ ਕੇ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਜਿਨ੍ਹਾਂ 'ਤੇ ਫੈਨਜ਼ ਨੇ ਖੂਬ ਪਿਆਰ ਦੀ ਵਰਖਾ ਕੀਤੀ। ਦੇਖੋ ਇਹ ਤਸਵੀਰਾਂ:






ਇਸ ਦੇ ਨਾਲ ਨਾਲ ਅਫਸਾਨਾ ਖਾਨ ਨੇ ਪਤੀ ਸਾਜ਼ ਨਾਲ ਵਿਆਹ ਦੀ ਵਰ੍ਹੇਗੰਢ ਵੀ ਮਨਾਈ। ਇਸ ਮੌਕੇ ਅਫਸਾਨਾ ਨੂੰ ਸਾਜ਼ ਨੇ ਸਰਪ੍ਰਾਈਜ਼ ਪਾਰਟੀ ਵੀ ਦਿੱਤੀ, ਜਿਸ ਦੀ ਵੀਡੀਓ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ। ਜਿਸ ਵਿੱਚ ਉਹ ਆਪਣੇ ਪਤੀ ਨਾਲ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਫਸਾਨਾ ਨੇ ਕੈਪਸ਼ਨ ਲਿਖੀ, 'ਖਾਮੋਸ਼ ਹਮਾਰੇ ਹੋਠੋਂ ਕੋ ਤੁਮਨੇ ਹਸਾਇਆ, ਹਮ ਤੋ ਤਨਹਾ ਚਲਤੇ ਥੇ ਸੁਖੀ ਜ਼ਿੰਦਗੀ ਕੀ ਉਸ ਰਾਹੋਂ ਪਰ, ਜਿਸੇ ਤੁਮਨੇ ਆ ਕਰ ਪਿਅਰ ਕੇ ਫੂਲੋਂ ਸੇ ਸਜਾਇਆ। ਵਿਆਹ ਦੀ ਵਰ੍ਹੇਗੰਢ ਮੁਬਾਰਕ ਮੇਰੇ ਪਤੀ।' ਦੇਖੋ ਇਹ ਵੀਡੀਓ:






ਕਾਬਿਲੇਗ਼ੌਰ ਹੈ ਕਿ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਹੁਣ ਤੱਕ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਬੀ ਹੈ। 'ਯਾਰ ਮੇਰਾ ਤਿਤਲੀਆ ਵਰਗਾ' ਅਫਸਾਨਾ ਦੇ ਕਰੀਅਰ ਦਾ ਬੈਸਟ ਗਾਣਾ ਮੰਨਿਆ ਗਿਆ ਹੈ। ਇਸ ਦੇ ਨਾਲ ਨਾਲ ਅਫਸਾਨਾ ਖਾਨ ਸੋਸ਼ਲ ਮੀਡੀਆ ;ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।


ਇਹ ਵੀ ਪੜ੍ਹੋ: ਕਪਿਲ ਸ਼ਰਮਾ ਦੀ ਇਸ ਆਦਤ ਤੋਂ ਪਰੇਸ਼ਾਨ ਹੈ ਪਤਨੀ ਗਿੰਨੀ, ਘਰ ਪਹੁੰਚਦੇ ਹੀ ਕਪਿਲ...