Afsana Khan Saajz Video: ਪੰਜਾਬੀ ਗਾਇਕਾ ਅਫਸਾਨਾ ਖਾਨ ਇੰਡਸਟਰੀ ਦੀ ਟੌਪ ਗਾਇਕਾ ਹੈ। ਇਸ ਦੇ ਨਾਲ ਨਾਲ ਉਹ ਉਨ੍ਹਾਂ ਸੈਲੇਬਜ਼ ਵਿੱਚੋਂ ਵੀ ਇੱਕ ਹੈ, ਜੋ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਐਕਟਿਵ ਰਹਿੰਦੇ ਹਨ। ਅਫਸਾਨਾ ਖਾਨ ਸੋਸ਼ਲ ਮੀਡੀਆ ਫ੍ਰੀਕ ਹੈ। ਉਸ ਦੀਆਂ ਸੋਸ਼ਲ ਮੀਡੀਆਂ ਪੋਸਟਾਂ ਇੰਟਰਨੈੱਟ 'ਤੇ ਛਾਈਆਂ ਰਹਿੰਦੀਆਂ ਹਨ। 


ਹਾਲ ਹੀ 'ਚ ਅਫਸਾਨਾ ਖਾਨ ਦੀ ਸਾਜ਼ ਨਾਲ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਉਹ ਆਪਣੇ ਪਤੀ ਨਾਲ ਰੋਮਾਂਟਿਕ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਨਾਲ ਉਸ ਨੇ ਆਪਣੀ ਅਵਾਜ਼ 'ਚ ਬਾਲੀਵੁੱਡ ਦਾ ਸੁਪਰਹਿੱਟ ਰੋਮਾਂਟਿਕ ਗਾਣਾ 'ਬਹੁਤ ਪਿਆਰ ਕਰਤੇ ਹੈਂ ਤੁਮਕੋ ਸਨਮ' ਵੀ ਗਾਇਆ ਹੈ, ਜੋ ਕਿ ਵੀਡੀਓ ਦੇ ਬੈਕਗਰਾਊਂਡ 'ਚ ਚੱਲਦਾ ਸੁਣਿਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਦਿਆਂ ਅਫਸਾਨਾ ਨੇ ਸਾਜ਼ ਲਈ ਇੱਕ ਰੋਮਾਂਟਿਕ ਕੈਪਸ਼ਨ ਵੀ ਲਿਖਿਆ, 'ਮੇਰੇ ਬੀਮਾਰ ਦਿਲ ਦਾ ਇਲਾਜਜ ਹੋ ਤੁਮ, ਮੇਰੀ ਹਰ ਖੁਸ਼ੀ ਕਾ ਅਹਿਸਾਸ ਹੋ ਤੁਮ। ਦਿਲ ਨੇ ਤੇਰੇ ਇਸ਼ਕ ਕਾ ਪੈਗਾਮ ਸੁਨ ਲੀਆ ਹੈ। ਤੇਰੀ ਮੁਹੱਬਤ ਮੇ ਮੈਨੇਂ ਖੁਦ ਕੋ ਤੁਜੇ ਸੌਂਪ ਦੀਆ ਹੈ।' ਦੇਖੋ ਇਹ ਵੀਡੀਓ:









ਕਾਬਿਲੇਗੌਰ ਹੈ ਕਿ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਟੌਪ ਗਾਇਕਾ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਅਫਸਾਨਾ ਦੀ ਪਰਸਨਲ ਲਾਈਫ ਦਾ ਗੱਲ ਕਰੀਏ ਤਾਂ ਉਸ ਨੇ ਫਰਵਰੀ 2022 'ਚ ਸਾਜ਼ ਨਾਲ ਵਿਆਹ ਕੀਤਾ ਸੀ ।