Afsana Khan Recalls Her Struggle Days: ਪੰਜਾਬੀ ਗਾਇਕਾ ਅਫਸਾਨਾ (Afsana Khan) ਖਾਨ ਵੱਲੋਂ ਆਪਣੇ ਭੈਣ ਅਤੇ ਭਰਾ ਨਾਲ ਬਚਪਨ ਦੀ ਖਾਸ ਤਸਵੀਰ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਉਹ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੀ ਹੈ। ਇਸ ਤਸਵੀਰ ਉੱਪਰ ਪ੍ਰਸ਼ੰਸ਼ਕਾਂ ਵੱਲੋਂ ਵੀ ਕਮੈਂਟ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਅਫਸਾਨਾ ਆਪਣੀ ਬੁਲੰਦ ਆਵਾਜ਼ ਦੇ ਚੱਲਦੇ ਅਕਸਰ ਸੁਰਖੀਆਂ ਵਿੱਚ ਰਹਿੰਦੀ ਹੈ। ਇਸ ਤੋਂ ਇਲਾਵਾ ਸਿੱਧੂ ਮੂਸੇਵਾਲਾ (sidhu moosewala) ਨਾਲ ਵੀ ਉਹ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Continues below advertisement

ਦਰਅਸਲ, ਅਫਸਾਨਾ ਵੱਲੋਂ ਇੱਕ ਤਸਵੀਰਾਂ ਦਾ ਵੀਡੀਓ ਕਲਿੱਪ ਸ਼ੇਅਰ ਕੀਤਾ ਗਿਆ ਹੈ। ਜਿਸਨੂੰ ਸ਼ੇਅਰ ਕਰਦੇ ਹੋਏ ਗਾਇਕਾ ਨੇ ਲਿਖਿਆ, ਸੰਘਰਸ਼ ਤੋਂ ਬਾਅਦ ਮਿਲੀ ਸਫਲਤਾ ਸਭ ਤੋਂ ਵੱਧ ਖੁਸ਼ੀ ਦਿੰਦੀ ਹੈ। ਮਨੁੱਖ ਦਾ ਕੰਮ ਅਤੇ ਸੰਘਰਸ਼ ਅਜਿਹਾ ਹੋਣਾ ਚਾਹੀਦਾ ਹੈ ਜੋ ਸਮਾਜ ਲਈ ਮਿਸਾਲ ਬਣੇ। ਇਸ ਬਾਜ਼ ਦੀ ਅਸਲ ਉਡਾਣ ਅਜੇ ਬਾਕੀ ਹੈ,  ਹੁਣ ਇਸ ਪੰਛੀ ਦੀ ਪ੍ਰੀਖਿਆ ਬਾਕੀ ਹੈ, ਮੈਂ ਹੁਣੇ ਹੀ ਸਮੁੰਦਰ ਪਾਰ ਕੀਤਾ ਹੈ, ਹਾਲੇ ਤਾਂ ਸਾਰਾ ਅਸਮਾਨ ਬਚਿਆ ਹੈ।

[blurb]

Continues below advertisement

[/blurb]

ਕਾਬਿਲਗੌਰ ਹੈ ਕਿ ਇਸ ਤੋਂ ਪਹਿਲਾਂ ਪੰਜਾਬੀ ਗਾਇਕਾ ਅਫਸਾਨਾ ਖਾਨ ਨੇ ਸਿੱਧੂ ਮੂਸੇਵਾਲਾ ਨਾਲ ਆਪਣੇ ਵਿਆਹ ਦੀ ਰਿਸੈਪਸ਼ਨ ਦੀਆਂ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਸੀ। ਮੂਸੇਵਾਲਾ ਨੂੰ ਯਾਦ ਕਰ ਅਫਸਾਨਾ ਨੇ ਲਿਖਿਆ, “ਭਰਾ ਦਾ ਬੇਸ਼ਰਤ ਪਿਆਰ ਅਨਮੋਲ ਹੈ। ਤੁਸੀਂ ਸਿਰਫ਼ ਮੇਰੇ ਭਰਾ ਨਹੀਂ ਹੋ, ਪਰ ਮੇਰੀ ਆਤਮਾ ਵੀ ਹੋ। ਆਪਣੇ ਵਿਆਹ ਵੇਲੇ ਮੈਂ ਬਾਈ ਨੂੰ ਹਮੇਸ਼ਾ ਧਮਕੀ ਦਿੰਦੀ ਹੁੰਦੀ ਸੀ ਕਿ ਜੇ ਤੁਸੀਂ ਮੇਰੇ ਕਿਸੇ ਵੀ ਫੰਕਸ਼ਨ ‘ਤੇ ਨਾ ਆਏ ਤਾਂ ਮੈਂ ਗੁੱਸੇ ਹੋ ਜਾਣਾ, ਪਰ ਬਾਈ ਹਮੇਸ਼ਾ ਪਹੁੰਚਦਾ ਸੀ ਕਿ ਜੇ ਮੈਂ ਨਾ ਗਿਆ ਤਾਂ ਕਮਲੀ ਮੇਰੇ ਨਾਲ ਲੜਾਈ ਕਰੂਗੀ। ਬਾਈ ਅੱਜ ਵੀ ਵਾਪਸ ਆ ਜੋ ਪਲੀਜ਼। ਕੋਈ ਖਜ਼ਾਨਾ ਕਿਸੇ ਭਰਾ ਦੇ ਪਿਆਰ ਦੀ ਤੁਲਨਾ ਨਹੀਂ ਕਰਦਾ। ਵੱਡਾ ਬਾਈ ਹਮੇਸ਼ਾ ਮੇਰੇ ਦਿਲ ‘ਚ ਰਹੂਗਾ।”

ਇਹ ਵੀ ਪੜ੍ਹੋ: ਕਿਲੀ ਪੌਲ ਨੇ ਐਮੀ ਵਿਰਕ ਦੇ ਸੁਪਰਹਿੱਟ ਗਾਣੇ ‘ਤੇ ਬਣਾਈ ਰੀਲ, ਗਾਇਕ ਨੇ ਤਾਰੀਫ ‘ਚ ਕਹੀ ਇਹ ਗੱਲ